ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਆਪਣੀ ਇੱਕ ਵੈਨ ਚਲਾਉਂਦੇ ਹਨ। ਜਿੱਥੇ ਉਹ ਬਹੁਤ ਹੀ ਸਾਫ਼-ਸੁਥਰੇ ਢੰਗ ਨਾਲ ਸਪਰਾਊਟਸ, ਫੂਟ ਚਾਰਟ ਅਤੇ ਵੱਖ ਵੱਖ ਕਿਸਮ ਦਾ ਜੂਸ ਤਿਆਰ ਕਰਕੇ ਵੇਚਦੇ ਹਨ। ਗੁਰਪ੍ਰੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਉਹ ਦੱਸਦੇ ਹਨ ਕਿ ਪਿੰਡ ਵਿੱਚ ਉਹ ਤਿੰਨ ਏਕੜ ਵਿੱਚ ਸ਼ਬਜੀਆਂ ਉਗਾਉਂਦੇ ਸਨ ਅਤੇ ਉਸਨੂੰ ਖੁਦ ਹੀ ਪਿੰਡ ਪਿੰਡ ਜਾ ਕੇ ਵੇਚਦੇ ਸਨ ਪਰ ਪਰਿਵਾਰ ਦੀਆਂ ਜ਼ਰੂਰਤਾਂ ਲਈ ਉਨ੍ਹਾਂ ਨੂੰ ਸਹਿਰ ਆਉਣਾ ਪਿਆ ਅਤੇ ਇੱਥੇ ਉਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਜਿੱਥੇ ਉਹ ਲੋਕਾਂ ਨੂੰ ਸ਼ੁੱਧ ਚੀਜ਼ਾਂ ਖਵਾਉਂਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਫੂਡ ਵੈਨ ਉਪਰ ਕਿਸੇ ਕਿਸਮ ਦੀ ਤਲੀ ਹੋਈ ਚੀਜ਼ ਨਹੀਂ ਬਣਾਈ ਜਾਂਦੀ ਅਤੇ ਇੱਥੇ ਉਹ ਸਪਰਾਊਟਸ, ਵੈਚ ਰੋਲ, ਫਰੂਟ ਚਾਰਟ ਅਤੇ ਵੱਖ ਵੱਖ ਕਿਸਮ ਦਾ ਜੂਸ ਤਿਆਰ ਕਰਕੇ ਵੇਚਦੇ ਹਨ। ਉਨ੍ਹਾਂ ਦੇ ਜੂਸ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਉਹ ਇੱਥੇ ਵੱਖ ਵੱਖ ਫਲਾਂ ਨੂੰ ਮਿਕਸ ਕਰਕੇ ਜੂਸ ਬਣਾਉਂਦੇ ਹਨ ਅਤੇ ਜੇਕਰ ਕਿਸੇ ਵਿਅਕਤੀ ਨੂੰ ਸਿਰ ਦਰਦ ਹੈ ਜਾਂ ਸੂਗਰ ਹੈ ਜਾਂ ਇਸ ਤੋਂ ਇਲਾਵਾ ਹਾਈ ਬੀਪੀ, ਜਾਂ ਹੋਰ ਕੋਈ ਬਿਮਾਰੀ ਹੈ ਤਾਂ ਉਹ ਗ੍ਰਾਹਕ ਦੀ ਜਰੂਰਤ ਮੁਤਾਬਕ ਹੀ ਜੂਸ ਬਣਾ ਕੇ ਦਿੰਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਹੀ ਉਸਨੂੰ ਇਹ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਸੀ ਜਿਸ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਨੇ ਹੀ ਉਨ੍ਹਾਂ ਨੂੰ ਇਸ ਕੰਮ ਦੀ ਪੂਰੀ ਟ੍ਰੇਨਿੰਗ ਦਿੱਤੀ ਅਤੇ ਉਨ੍ਹਾਂ ਨੇ ਆਪਣਾ ਇਹ ਕਾਰੋਬਾਰ ਸ਼ੁਰੂ ਕਰ ਲਿਆ। ਉਹ ਦੱਸਦੇ ਹਨ ਕਿ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਜੋ ਲੋਕ ਸ਼ੱੁਧ ਖਾਣਾ ਖਾਣ ਦੇ ਸ਼ੌਕੀਨ ਜਾਂ ਆਪਣੀ ਸਿਹਤ ਪ੍ਰਤੀ ਸੋਚਦੇ ਹਨ ਉਹ ਲੋਕਾਂ ਉਨ੍ਹਾਂ ਨਾਲ ਜੁੜੇ ਹੋਏ ਹਨ।

ਗੁਰਪ੍ਰੀਤ ਸਿੰਘ ਸਵੇਰੇ ਸਾਢੇ 6 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਬਠਿੰਡ ਦੇ ਫੇਜ਼-3 ਵਿੱਚ ਆਪਣੀ ਫੂਡ ਵੈਨ ਲਗਾਉਂਦੇ ਹਨ ਅਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਕਰਨ ਲਈ ਉਹ 13-14 ਘੰਟੇ ਲਗਾਤਾਰ ਕੰਮ ਕਰਦੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਲੋਕਾਂ ਦੀ ਸਿਹਤ ਬਣਾਉਣ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ
More from MotivationalMore posts in Motivational »
- ਚੰਗੇ ਭਲਿਆਂ ਨੂੰ ਮਾਤ ਪਾਉਂਦਾ ਜਵਾਨ ਦਾ ਹੌਂਸਲਾ
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ






Be First to Comment