ਇਸ ਦੌਰ ਤੇ ਸਭ ਤੋਂ ਵੱਧ ਮਕਬੂਲ ਪੰਜਾਬੀ ਗਾਇਕ ਸ਼ੁੱਭ ਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਮਈ 2022 ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਇੱਕ ਚਰਚਿਤ ਗੈਂਗਸਟਰ ਗਰੁੱਪ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਸੀ। ਬਾਅਦ ਵਿੱਚ ਇਸ ਕਤਲ ਵਿੱਚ ਨਾਮਜ਼ਦ ਦੋ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ। ਬੀਤੇ ਇੱਕ ਦਹਾਕੇ ਵਿੱਚ ਪੰਜਾਬ ਵਿੱਚ ਗੈਂਗਵਾਰ ਵਿੱਚ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਜਾਂ ਗੈਂਗਸਟਰਾਂ ਵੱਲੋਂ ਮਸ਼ਹੂਰ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅਜਿਹੇ ਵਰਤਾਰੇ ਕਿਉਂ ਵਾਪਰਦੇ ਹਨ ਜਾਂ ਨੌਜਵਾਨ ਇਸ ਹੱਦ ਤੱਕ ਕਿਉਂ ਚਲੇ ਜਾਂਦੇ ਹਨ ਕਿ ਉਹ ਨਾਂ ਆਪਣੀ ਮੌਤ ਦੀ ਪ੍ਰਵਾਹ ਕਰਦੇ ਹਨ ਅਤੇ ਨਾਂ ਹੀ ਕਿਸੇ ਨੂੰ ਮਾਰਨ ਲੱਗਿਆਂ ਝਿਜਕਦੇ ਹਨ। ਇਸ ਵਰਤਾਰੇ ਬਾਰੇ ਸ਼੍ਰੋਮਣੀ ਸਾਹਿੱਤਕਾਰ ਓਮ ਪ੍ਰਕਾਸ਼ ਗਾਸੋ ਜੀ ਨਾਲ ਹੇਠਲੀ ਵੀਡੀਓ ਵਿੱਚ ਗੱਲਬਾਤ ਕੀਤੀ ਗਈ ਹੈ ਜੋ ਅਜਿਹੇ ਵਰਤਾਰਿਆਂ ਦੇ ਕਾਰਨਾਂ ਅਤੇ ਸਮਾਜ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ। ਓਮ ਪ੍ਰਕਾਸ਼ ਗਾਸੋ, ਉੱਘੇ ਪੰਜਾਬੀ ਲੇਖਕ ਹਨ। ਪੰਜਾਬੀ ਸਮਾਜ ਅਤੇ ਸੱਭਿਆਚਾਰ ਉੱਤੇ ਗਾਸੋ ਜੀ ਨੇ ਬਹੁਤ ਵਡਮੁੱਲੀਆਂ ਕਿਤਾਬਾਂ ਲਿਖੀਆਂ ਹਨ।
Be First to Comment