ਬਾਬਾ ਸ਼ਬਦ ਪੰਜਾਬੀ ਸੱਭਿਆਚਾਰ ਵਿੱਚ ਸਤਿਕਾਰ ਲਈ ਵਰਤਿਆ ਜਾਣ ਵਾਲਾ ਸਭ ਤੋਂ ਵੱਡਾ ਸ਼ਬਦ ਹੈ। ਅੱਜ ਦੇ ਦੌਰ ਦੇ ਪੰਜਾਬੀ ਸਾਹਿਤ ਦੀ ਜੇ ਗੱਲ ਕਰੀਏ ਤਾਂ ਇਹ ਸਿਰਫ਼ ਇੱਕ ਪੰਜਾਬੀ ਸ਼ਖ਼ਸੀਅਤ ਦੇ ਹਿੱਸੇ ਆਇਆ ਹੈ। ਉਨ੍ਹਾਂ ਅਸਲੀ ਨਾਮ ਬਸ਼ੀਰ ਹੁਸੈਨ ਹੈ ਪਰ ਪੰਜਾਬੀ ਸਾਹਿਤ ਜਗਤ ਵਿੱਚ ਉਨ੍ਹਾਂ ਨੂੰ ਬਾਬਾ ਨਜਮੀ ਦੇ ਨਾਮ ਨਾਲ ਪ੍ਰਸਿੱਧੀ ਮਿਲੀ। ਉਨ੍ਹਾਂ ਦੀ ਕੋਈ ਇੱਕ ਨਹੀਂ ਸਗੋਂ ਅਨੇਕਾਂ ਰਚਨਾਵਾਂ ਸਾਹਿਤਿਕ ਮੱਸ ਰੱਖਣ ਵਾਲੇ ਪੰਜਾਬੀਆਂ ਨੂੰ ਮੂੰਹ ਜ਼ੁਬਾਨੀ ਯਾਦ ਹਨ।
ਬਾਬਾ ਨਜ਼ਮੀ ਉਹ ਹਸਤਾਖ਼ਰ ਹਨ ਜਿਨ੍ਹਾਂ ਨੂੰ ਪੰਜਾਬੀਆਂ ਨੇ ਜਵਾਨ ਉਮਰੇ ਹੀ ਬਾਬੇ ਦੀ ਉਪਾਧੀ ਦੇ ਦਿੱਤੀ ਸੀ। ਪੰਜਾਬੀ ਭਾਵੇਂ ਲਹਿੰਦੇ ਪੰਜਾਬ ਦਾ ਹੋਵੇ, ਭਾਵੇਂ ਚੜਦੇ ਪੰਜਾਬ ਦਾ, ਬਾਬਾ ਨਜਮੀ ਦੇ ਸਤਿਕਾਰ ਵਿੱਚ ਹਰ ਪੰਜਾਬੀ ਦਾ ਸਿਰ ਝੁਕਦਾ ਹੈ। ਬਾਬਾ ਨਜਮੀ ਲੋਕਾਂ ਦਾ ਸ਼ਾਇਰ ਹੈ। ਬਾਬਾ ਨਜਮੀ ਨੇ ਪੰਜਾਬੀ ਸਾਹਿਤ ਨੂੰ ਜੋ ਮੁਕਾਮ ਉਨ੍ਹਾਂ ਦਿੱਤਾ ਹੈ ਇਹ ਸੇਵਾ ਵਿਰਲੇ ਪੰਜਾਬੀਆਂ ਦੇ ਹਿੱਸੇ ਆਉਂਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬਾਬਾ ਨਜਮੀ ਜਵਾਨੀ ਪਹਿਰੇ ਰਾਜਨੀਤੀ ਵਿੱਚ ਵੀ ਸਰਗਰਮ ਰਹੇ ਹਨ।
ਹੇਠਲੀ ਵੀਡੀਓ ਵਿੱਚ ਜੀਵਨ ਰਾਮਗੜ੍ਹ ਨੇ ਬਾਬਾ ਨਜਮੀ ਨਾਲ ਉਨ੍ਹਾਂ ਦੇ ਜੀਵਨ, ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਹੈ।
ਪੰਜਾਬੀ ਦੇ ਵੱਡੇ ਸ਼ਾਇਰ ਬਾਬਾ ਨਜਮੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
More from EntertainmentMore posts in Entertainment »
Be First to Comment