ਸੋਸ਼ਲ ਮੀਡੀਆ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਲੋਕਾਂ ਸਾਹਮਣੇ ਪੇਸ਼ ਕਰਨ ਦੇ ਮੌਕੇ ਪ੍ਰਧਾਨ ਕੀਤੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਦੇ ਸਹਿਜ ਬਰਾੜ ਅਤੇ ਉਨ੍ਹਾਂ ਦੇ ਦੋਸਤ ਇਨ੍ਹਾਂ ਨੌਜਵਾਨਾਂ ਵਿੱਚੋਂ ਹੀ ਹਨ ਜਿੰਨਾ ਨੂੰ ਸੋਸ਼ਲ ਮੀਡੀਆ ਨੇ ਵੱਖਰੀ ਪਹਿਚਾਣ ਦਿੱਤੀ ਹੈ। ਸਹਿਜ ਅਤੇ ਉਨ੍ਹਾਂ ਦੇ ਦੋਸਤ ਮਜ਼ਾਕੀਆ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਾਂ ਤੇ ਪਾਉਂਦੇ ਹਨ।ਉਨ੍ਹਾਂ ਦੇ ਫਾਲੋਅਰ ਦੀ ਗਿਣਤੀ ਲੱਖਾਂ ਵਿੱਚ ਹੈ।
ਸਹਿਜ ਬਰਾੜ ਦੱਸਦੇ ਹਨ,“ਅਸੀਂ ਇੱਕ ਦਿਨ ਮਸਤੀ ਵਿੱਚ ਹੀ ਕੁੜਤੇ ਚਾਦਰੇ ਪਾ ਕੇ ਬਠਿੰਡੇ ਸ਼ਹਿਰ ਚਲੇ ਗਏ।ਅਸੀਂ ਸ਼ਹਿਰ ਦੇ ਬਾਜ਼ਾਰਾਂ ਅਤੇ ਮਾਲਾਂ ਵਿੱਚ ਘੁੰਮਦੇ ਰਹੇ। ਜਿੰਨੀ ਦੇਰ ਅਸੀਂ ਸ਼ਹਿਰ ਵਿੱਚ ਰਹੇ ਅਸੀਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਬਹੁਤ ਸਾਰੇ ਲੋਕਾਂ ਨੇ ਸਾਡੇ ਨਾਲ ਫ਼ੋਟੋ ਵੀ ਕਰਾਈਆਂ। ਸਾਡੀਆਂ ਵੀਡੀਓ ਵਾਇਰਲ ਹੋ ਗਈਆਂ। ਬਾਅਦ ਵਿੱਚ ਇਹ ਵੀਡੀਓ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਇੱਕ ਗਾਣੇ ਵਿੱਚ ਸਾਡੀ ਵੀਡੀਓ ਵੀ ਵਰਤੀ। ਉਸ ਦਿਨ ਤੋਂ ਸਾਡਾ ਸੋਸ਼ਲ ਮੀਡੀਆ ਦਾ ਸਫ਼ਰ ਸ਼ੁਰੂ ਹੋ ਗਿਆ। ਅਦਾਕਾਰੀ ਦਾ ਸਾਨੂੰ ਸ਼ੌਕ ਸੀ। ਅਸੀਂ ਛੋਟੀਆਂ ਛੋਟੀਆਂ ਮਜ਼ਾਕੀਆ ਪਰ ਸਾਫ਼ ਸੁਥਰੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਉਣ ਲੱਗ ਪਏ। ਸਾਡੀ ਟੀਮ ਵਿੱਚੋਂ ਕੋਈ ਵੀ ਨਸ਼ਾ ਨਹੀਂ ਕਰਦਾ। ਅਸੀਂ ਖੇਤੀਬਾੜੀ ਵਾਲੇ ਬੰਦੇ ਹਾਂ। ਲੋਕਾਂ ਨੂੰ ਹਸਾਉਣਾ ਹੀ ਸਾਡਾ ਇੱਕੋ ਇੱਕ ਸ਼ੌਕ ਹੈ।”
ਇਨ੍ਹਾਂ ਨੌਜਵਾਨਾਂ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
ਪੇਂਡੂ ਮਸਖ਼ਰਿਆਂ ਦੀ ਟੋਲੀ ਜੋ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ
More from EntertainmentMore posts in Entertainment »
Be First to Comment