ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਦੀ ਮੁਟਿਆਰ ਸ਼ਲਿੰਦਰ ਕੌਰ ਘਰੇਲੂ ਔਰਤਾਂ ਲਈ ਮਿਸਾਲ ਬਣੀ ਹੈ। ਸ਼ਲਿੰਦਰ ਕੌਰ ਦਾ ਪਤੀ ਭਾਰਤੀ ਫ਼ੌਜ ਵਿੱਚ ਤਾਇਨਾਤ ਹੈ ਪਰ ਸ਼ਲੰਿਦਰ ਕੌਰ ਕੁੱਝ ਸਮਾਂ ਪਹਿਲਾਂ ਇੱਕ ਘਰੇਲੂ ਸੁਆਣੀ ਹੀ ਸੀ। ਸ਼ਲਿੰਦਰ ਕੌਰ ਘਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਕੁਝ ਕਰਨਾ ਚਾਹੁੰਦੀ ਸੀ।
ਸ਼ਲਿੰਦਰ ਕੌਰ ਦੱਸਦੀ ਹੈ, “ਮੇਰੇ ਪਤੀ ਫੌਜ ਵਿੱਚ ਨੇ ਮਗਰੋਂ ਮੈਂ ਘਰ ਵਿੱਚ ਇਕੱਲੀ ਇਹੀ ਸੋਚਦੀ ਰਹਿੰਦੀ ਸੀ ਕਿ ਘਰ ਦੀ ਆਰਥਿਕਤਾ ਸੁਧਾਰਨ ਲਈ ਕੁੱਝ ਕਰਾਂ। ਸਾਡਾ ਇੱਕੋ ਬੱਚਾ ਹੈ। ਮੈਨੂੰ ਉਸਦੇ ਭਵਿੱਖ ਲਈ ਬੱਚਤ ਕਰਨ ਦਾ ਖਿਆਲ ਹਰ ਸਮੇਂ ਸਤਾਉਦਾ ਰਹਿੰਦਾ ਸੀ ਕਿਉਂਕਿ ਇੱਕ ਤਨਖਾਹ ਨਾਲ ਤਾਂ ਸਿਰਫ ਗੁਜ਼ਾਰਾ ਹੀ ਚੱਲਦਾ ਹੈ।”
ਸ਼ਲਿੰਦਰ ਨੇ ਆਪਣੇ ਘਰਵਾਲੇ ਨਾਲ ਸਲਾਹ ਮਸ਼ਵਰਾ ਕੀਤਾ। ਪਤੀ ਦੀ ਹੱਲਾਸ਼ੇਰੀ ਨੇ ਉਤਸ਼ਾਹਤ ਕੀਤਾ ਤਾਂ ਉਸਨੇ ਸ਼ਹਿਰ ਵਿੱਚ ਜੂਸ ਬਾਰ ਖੋਲ ਲਿਆ। ਸ਼ਲਿੰਦਰ ਕੌਰ ਦੇ ਬਾਰ ਤੇ ਸਿਰਫ ਕੁੜੀਆਂ ਹੀ ਕੰਮ ਕਰਦੀਆਂ ਹਨ। ਭਾਰਤੀ ਸਮਾਜ ਵਿੱਚ ਔਰਤਾਂ ਦਾ ਇਸ ਤਰਾਂ ਕੰਮ ਕਰਨਾ ਅੱਜ ਵੀ ਆਮ ਵਰਤਾਰਾ ਨਹੀਂ ਮੰਨਿਆ ਜਾਂਦਾ ਹੈ। ਸ਼ਲਿੰਦਰ ਕੌਰ ਮੁਤਾਬਕ ਸ਼ੁਰੂ ਵਿੱਚ ਸਹੁਰਾ ਪਰਿਵਾਰ ਨੇ ਅਤੇ ਰਿਸ਼ਤੇਦਾਰਾਂ ਨੇ ਵੀ ਵਿਰੋਧ ਕੀਤਾ ਪਰ ਹੁਣ ਪਰਿਵਾਰ ਵੀ ਸਾਥ ਦਿੰਦਾ ਹੈ ਅਤੇ ਸਮਾਜ ਵਿੱਚੋਂ ਵੀ ਖੂਬ ਹੌਂਸਲਾ ਅਫਜ਼ਾਈ ਮਿਲਦੀ ਹੈ।
ਹੇਠਲੀ ਵੀਡੀਓ ਵਿੱਚ ਸ਼ਲਿੰਦਰ ਕੌਰ ਦੇ ਇਸ ਨਿਵੇਕਲੇ ਕਦਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ:-
ਲੋਕ ਮੰਦਾ ਚੰਗਾ ਬੋਲਦੇ ਸੀ ਪਰ ਮੇਰੇ ਘਰਵਾਲੇ ਨੇ ਮੇਰਾ ਪੂਰਾ ਸਾਥ ਦਿੱਤਾ
More from MotivationalMore posts in Motivational »
Be First to Comment