ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਡੇ ਰੋਡੇ ਦੇ ਰਹਿਣ ਵਾਲੇ ਸੰਦੀਪ ਕੌਰ ਐਗਰੀਕਲਚਰ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਹਨ।ਸੰਦੀਪ ਕੌਰ ਬਚਪਨ ਤੋਂ ਹੀ ਆਪਣੇ ਮਾਪਿਆਂ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਂਦੇ ਹਨ।ਹੁਣ ਉਹ ਆਪਣੇ ਪਿਤਾ ਨਾਲ ਰਲ਼ ਕੇ ਖੇਤੀਬਾੜੀ ਦੇ ਸਾਰੇ ਕੰਮ ਖੁਦ ਹੀ ਕਰ ਲੈਂਦੇ ਹਨ। ਉਹ ਦੱਸਦੇ ਹਨ ਕਿ ਉਹ ਤਿੰਨਾਂ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ ਪਰ ਬਚਪਨ ਤੋਂ ਹੀ ਉਹ ਆਪਣੇ ਮਾਪਿਆਂ ਨਾਲ ਘਰ ਦੇ ਕੰਮ ਕਰਵਾਉਂਦੇ ਰਹੇ ਹਨ ਅਤੇ ਹੁਣ ਉਮਰ ਦੇ ਨਾਲ ਉਹ ਖੇਤੀਬਾੜੀ ਦੇ ਕੰਮਾਂ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਸੰਦੀਪ ਦੱਸਦੇ ਹਨ ਉਨ੍ਹਾਂ ਦੀ ਉਮਰ ਦੀਆਂ ਕੁੜੀਆਂ ਦੇ ਬਹੁਤ ਸ਼ੌਂਕ ਹੁੰਦੇ ਹਨ ਪਰ ਉਨ੍ਹਾਂ ਨੂੰ ਹੋਰਨਾਂ ਕੁੜੀਆਂ ਵਰਗੇ ਕੋਈ ਸ਼ੌਂਕ ਵੀ ਨਹੀਂ ਹਨ ਉਹ ਤਾਂ ਬਸ ਆਪਣੇ ਪਰਿਵਾਰ ਨਾਲ ਕੰਮ ਕਰਕੇ ਉਨ੍ਹਾਂ ਦੇ ਮੋਢਿਆਂ ਦਾ ਭਾਰ ਹੌਲਾ ਕਰਨ ਵਿੱਚ ਯਕੀਨ ਰੱਖਦੇ ਹਨ। ਉਹ ਦੱਸਦੇ ਹਨ ਕਿ ਸਵੇਰ ਮੌਕੇ ਉਹ ਆਪਣੇ ਘਰ ਦੇ ਕੰਮ ਖੁਦ ਹੀ ਕਰਦੇ ਹਨ ਅਤੇ ਖੇਤ ਵਿੱਚ ਆਪਣੇ ਪਿਤਾ ਦੇ ਨਾਲ ਵੀ ਰਲ਼ ਕੇ ਕੰਮ ਕਰਦੇ ਹਨ।

ਸੰਦੀਪ ਕੌਰ ਦੇ ਪਿਤਾ ਗੁਰਟੇਕ ਸਿੰਘ ਦੱਸਦੇ ਹਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਬਰ ਸੰਤੋਖ ਨਾਲ ਪਾਲ਼ਿਆ ਹੈ ਅਤੇ ਉਨ੍ਹਾਂ ਨੂੰ ਹੱਥੀਂ ਕਿਰਤ ਕਰਨ ਦੇ ਰਾਹ ਪਾਇਆ ਹੈ। ਉਹ ਦੱਸਦੇ ਹਨ ਜੇਕਰ ਉਨ੍ਹਾਂ ਦੇ ਬੱਚੇ ਖੇਤ ਆਉਣਗੇ ਤਾਂ ਉਨ੍ਹਾਂ ਦਾ ਖੇਤ ਨਾਲ ਮੋਹ ਪਵੇਗਾ ਅਤੇ ਖੇਤ ਵਿੱਚੋਂ ਪੈਦਾ ਹੋਈ ਫਸਲ ਨਾਲ ਵੀ ਮੋਹ ਪਵੇਗਾ ਤਾਂ ਹੀ ਨੌਜਵਾਨ ਨਵੀਆਂ ਚੀਜ਼ਾਂ ਸਿੱਖਣਗੇ ਅਤੇ ਖੇਤੀਬਾੜੀ ਨਾਲ ਜੁੜਣਗੇ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਬੇਟੀ ਨੂੰ ਖੇਤ ਵਿੱਚ ਕੰਮ ਕਰਦਿਆ ਦੇਖ ਜਾਂ ਟਰੈਕਟਰ ਚਲਾਉਂਦਿਆ ਵੇਖ ਸ਼ਾਇਦ ਕਿਸੇ ਹੋਰ ਕੁੜੀ ਦੇ ਮਨ ਵਿੱਚ ਇਸ ਖੇਤੀ ਕਰਨ ਰੁਝਾਨ ਪੈਦਾ ਹੋ ਸਕੇ ਅਤੇ ਹੋਰ ਕੁੜੀਆਂ ਵੀ ਸੰਦੀਪ ਵਾਂਗ ਆਪਣੇ ਆਪਣੇ ਪੈਰੀ ਖੜੀਆਂ ਹੋ ਸਕਣ।

ਗੁਰਟੇਕ ਸਿੰਘ ਦੱਸਦੇ ਹਨ ਕਿ ਪੰਜਾਬ ਵਿੱਚ ਕੁੜੀਆਂ ਲਈ ਖੇਤੀ ਕਰਨਾ ਕੋਈ ਆਮ ਗੱਲ ਨਹੀਂ ਹੈ, ਅਜਿਹੇ ਸਮੇਂ ਵਿੱਚ ਸੰਦੀਪ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਇਹ ਪਹਿਲਕਦਮੀ ਸਮਾਜ ਵਿੱਚ ਨਵੀਆਂ ਪਿਰਤਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਦੀਪ ਕੌਰ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਇੰਟਰਵੀਊ ਵੇਖ ਸਕਦੇ ਹੋ।

ਪੁੱਤ ਬਣ ਕੇ ਕਮਾਊਂ ਘਰ ਤੇਰੇ ਚਿੱਤ ਨਾ ਡੁਲਾਈਂ ਬਾਬਲਾ
More from MotivationalMore posts in Motivational »






Be First to Comment