ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਦੇ ਰਹਿਣ ਵਾਲੇ ਸੱਜਣ ਸਿੰਘ ਲੱਕੜ ਦੇ ਮਿਸਤਰੀ ਹਨ। ਸੱਜਣ ਸਿੰਘ ਦੇ ਪੁਰਖੇ ਪੁਰਾਤਨ ਲੱਕੜ ਦੇ ਬਲਦ ਗੱਡੇ ਅਤੇ ਹੋਰ ਰਵਾਇਤੀ ਸੰਦ ਬਣਾਉਂਦੇ ਸਨ। ਹੁਣ ਇਹ ਕਲਾ ਅਲੋਪ ਹੁੰਦੀ ਜਾ ਰਹੀ ਹੈ ਪਰ ਸੱਜਣ ਸਿੰਘ ਅੱਜ ਵੀ ਰਵਾਇਤੀ ਕਿੱਤਾ ਹੀ ਕਰਦੇ ਹਨ। ਸਟੈਂਡਰਡ ਕੰਬਾਈਨ ਅਤੇ ਕਰਤਾਰ ਕੰਬਾਈਨ ਦੇ ਮਾਲਕ ਕਦੇ ਸੱਜਣ ਸਿੰਘ ਦੇ ਨਾਲ ਹੰਡਿਆਇਆ ਕਸਬੇ ਦੀ ਇੱਕੋ ਮਸ਼ਹੂਰ ਗਲੀ ਵਿੱਚ ਰਹਿੰਦੇ ਸਨ।

ਸੱਜਣ ਸਿੰਘ ਦੱਸਦੇ ਹਨ ਕਿ ਕਿਸੇ ਵੇਲੇ ਜਦੋਂ ਉਨ੍ਹਾਂ ਦੇ ਪੁਰਖੇ ਗੱਡੇ ਬਣਾਉਂਦੇ ਸਨ ਤਾਂ ਉਹ ਲਾਹੌਰ ਅਤੇ ਕਰਾਚੀ ਦੇ ਲੋਕ ਉਨ੍ਹਾਂ ਕੋਲੋ ਖਰੀਦ ਕੇ ਲੈ ਜਾਂਦੇ ਸਨ ਅਤੇ ਉਨ੍ਹਾਂ ਨੇ ਆਪਣੀ ਸੁਰਤ ਵਿੱਚ ਪਹਿਲਾ ਗੱਡਾ 700 ਰੁਪਏ ਦਾ ਵੇਚਿਆ ਸੀ ਅਤੇ ਅੱਜ ਇਹ ਗੱਡੇ ਲੱਖਾਂ ਰੁਪਏ ਦੇ ਵਿਕਦੇ ਹਨ। ਉਹ ਦੱਸਦੇ ਹਨ ਕਿ ਇੱਕ ਗੱਡੇ ਨੂੰ ਬਣਾਉਣ ਲਈ ਬਹੁਤ ਮਿਹਨਤ ਹੁੰਦੀ ਹੈ ਅਤੇ ਗੱਡੇ ਉਪਰ ਕੀਤੀ ਕਲਾਕਾਰੀ ਦਾ ਵਧੀਆਂ ਮੁੱਲ ਵੀ ਮਿਲਦਾ ਹੈ।

ਉਹ ਦੱਸਦੇ ਹਨ ਕਿ ਕਿਸੇ ਵੇਲੇ ਉਨ੍ਹਾਂ ਦੇ ਘਰ ਨਜ਼ਦੀਕ ਲਗਭਗ 100 ਤੋਂ ਵੱਧ ਮਿਸਤਰੀਆਂ ਦੇ ਘਰ ਸਨ ਅਤੇ ਸਾਰੇ ਹੀ ਗੱਡੇ ਬਣਾਉਂਦੇ ਸਨ ਅਤੇ ਲੋਕ ਉਨ੍ਹਾਂ ਦੇ ਇਸ ਇਲਾਕੇ ਨੂੰ ਮਿਸਤਰੀਆਂ ਦਾ ਬਜ਼ਾਰ ਬਲਾਉਂਦੇ ਹੁੰਦੇ ਸਨ ਪਰ ਵੰਡ ਤੋਂ ਬਾਅਦ ਇਹ ਕੰਮ ਘਟਣ ਲੱਗ ਗਿਆ ਅਤੇ ਹੁਣ ਦੀ ਨੌਜਵਾਨ ਪੀੜੀ ਆਧੁਨਿਕ ਸੰਦਾ ਨਾਲ ਹੋਰ ਕਿੱਤੇ ਕਰਨ ਲੱਗ ਗਈ।

ਉਹ ਦੱਸਦੇ ਹਨ ਕਿ ਅੱਜ ਵੀ ਉਹ ਆਪਣੇ ਪੁਰਖਿਆਂ ਦੇ ਦਹਾਕਿਆ ਪੁਰਾਣੇ ਸੰਦਾਂ ਦੇ ਨਾਲ ਖੁਦ ਹੱਥੀਂ ਕੰਮ ਕਰਦੇ ਸਨ। ਅੱਜ ਵੀ ਉਹ ਇਨ੍ਹਾਂ ਸੰਦਾਂ ਨਾਲ ਖੁੰਡੇ, ਖੜਾਵਾ, ਅਤੇ ਲੱਕੜ ਦਾ ਹੋਰ ਸਾਮਨ ਤਿਆਰ ਕਰਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦੀ ਉਮਰ 74 ਸਾਲ ਹੋ ਚੁੱਕੀ ਹੈ ਅਤੇ ਅੱਜ ਵੀ ਉਹ ਬਿਨ੍ਹਾਂ ਕਿਸੇ ਛੁੱਟੀ ਦੇ ਲਗਾਤਾਰ ਆਪਣਾ ਕੰਮ ਕਰਦੇ ਹਨ। ਸੱਜਣ ਸਿੰਘ ਨਾਲ ਕੀਤੀ ਗੱਲਬਾਤ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।

ਕਦੇ 700 ‘ਚ ਵਿਕਿਆ ਸੀ ਗੱਡਾ ਹੁਣ 11 ਲੱਖ ਮਿਲਦੈ
More from MotivationalMore posts in Motivational »






Be First to Comment