ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਫਾਸਟ ਫੂਡ ਦਾ ਆਪਣਾ ਸਟਾਰਟਅੱਪ ਸ਼ੁਰੂ ਕੀਤਾ ਹੈ। ਇਸ ਜੋੜੇ ਕੋਲ ਵੱਖ-ਵੱਖ ਮਸ਼ਹੂਰ ਫੂਡ ਬ੍ਰੈਡਾਂ ਵਿੱਚ ਕੰਮ ਕਰਨ ਦਾ ਤਜਰਬਾ ਹੈ ਅਤੇ ਦੋਵਾਂ ਨੇ ਪ੍ਰਾਈਵੇਟ ਨੌਕਰੀ ਛੱਡ ਖੁਦ ਦਾ ਬ੍ਰੈਂਡ ਬਣਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਵੱਲੋਂ ਬਣਾਇਆ ਜਾਂਦਾ ਫਾਸਟ ਫੂਡ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਵੀ ਹੈ

ਸਰਬਜੀਤ ਦੱਸਦੇ ਹਨ ਕਿ 12ਵੀਂ ਦੀ ਪੜਾਈ ਤੋਂ ਬਾਅਦ ਹੀ ਉਹ ਅੱਗੇ ਦੀ ਪੜਾਈ ਦੇ ਖਰਚੇ ਚੁੱਕਣ ਲਈ ਕੰਮ ਕਰਨ ਲੱਗ ਗਏ ਸਨ ਜਿਸ ਦੌਰਾਨ ਉਨ੍ਹਾਂ ਵੱਖ ਵੱਖ ਫਾਸਟ ਫੂਡ ਕੰਪਨੀਆਂ ਵਿੱਚ ਕੰਮ ਕੀਤਾ ਅਤੇ ਫਾਸਟ ਫੂਡ ਨੂੰ ਬਣਾਉਣ ਦਾ ਤਜ਼ਰਬਾ ਵੀ ਹਾਸਲ ਕੀਤਾ। ਉਨ੍ਹਾਂ ਦੀ ਪਤਨੀ ਵੀ ਵੱਖ ਵੱਖ ਫਾਸਟ ਫੂਡ ਕੰਪਨੀਆਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਦੋਵਾਂ ਦਾ ਇੱਕ ਜਿਹਾ ਤਜ਼ਰਬਾ ਹੋਣ ਦੇ ਚਲਦੇ ਉਨ੍ਹਾਂ ਨੇ ਖੁਦ ਦਾ ਬ੍ਰੈਡ ਬਣਾਉਣ ਦਾ ਫੈਸਲਾ ਕੀਤਾ।

ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਫੂਡ ਕਾਰਟ ਬਣਾਉਣ ਲਈ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ ਅਤੇ ਉਨ੍ਹਾਂ ਦੀ ਦਾਦੀ ਉਨ੍ਹਾਂ ਦੇ ਨਾਮ ਉਪਰ ਕੁਝ ਪੈਸੇ ਛੱਡ ਕੇ ਗਏ ਸਨ ਜਿਸ ਨਾਲ ਉਨ੍ਹਾਂ ਨੇ ਆਪਣੀ ਫੂਡ ਕਾਰਟ ਸ਼ੁਰੂ ਕਰ ਲਈ। ਉਨ੍ਹਾਂ ਨੇ ਆਪਣੀ ਫੂਡ ਕਾਰਟ ਦਾ ਨਾਮ ਵੀ ਆਪਣੀ ਦਾਦੀ ਦੇ ਨਾਮ ਉਪਰ ਰੱਖਿਆ ਹੋਇਆ ਹੈ ਅਤੇ ਉਹ ਆਪਣੀ ਦਾਦੀ ਦੇ ਨਾਮ ਨੂੰ ਹੀ ਹੋਰ ਵੱਡਾ ਬ੍ਰੈਂਡ ਬਣਾਉਣਾ ਚਾਹੁੰਦੇ ਹਨ।

ਉਹ ਦੱਸਦੇ ਹਨ ਕਿ ਸਵੇਰੇ ਘਰ ਦੇ ਕੰਮ ਮੁਕਾ ਕੇ ਦੋਵੇਂ ਬਠਿੰਡਾ ਦੀ 100 ਫੁੱਟੀ ਰੋਡ ਤੇ ਪੁਡਾ ਮਾਰਕਿਟ ਨਜ਼ਦੀਕ ਆਪਣੀ ਕਾਰਟ ਲਗਾ ਲੈਂਦੇ ਹਨ ਅਤੇ ਦੇਰ ਰਾਤ ਤੱਕ ਉਹ ਉੱਥੇ ਰਲ਼ ਕੇ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਇਸ ਕਾਰਟ ਉਪਰ ਵੱਖ ਵੱਖ ਕਿਸਮ ਦਾ ਪੀਜ਼ਾ, ਰੋਲ, ਰੈਪ ਅਤੇ ਸੈਡਵਿੱਚ ਬਣਾ ਕੇ ਲੋਕਾਂ ਨੂੰ ਦਿੱਤੇ ਜਾਂਦੇ ਹਨ ਅਤੇ ਲੋਕਾਂ ਵੀ ਉਨ੍ਹਾਂ ਵੱਲੋਂ ਬਣਾਏ ਜਾਂਦੇ ਫੂਡ ਨੂੰ ਪਸੰਦ ਕਰ ਰਹੇ ਹਨ। ਉਹ ਦੱਸਦੇ ਹਨ ਕਿ ਖਾਣੇ ਦੀ ਕੀਮਤ ਵੀ ਉਨ੍ਹਾਂ ਨੇ ਇਸ ਹਿਸਾਬ ਨਾਲ ਰੱਖੀ ਹੈ ਕਿ ਹਰ ਕੋਈ ਵਿਅਕਤੀ ਉਨ੍ਹਾਂ ਕੋਲ ਚੀਜ਼ ਖਰੀਦ ਕੇ ਖਾ ਸਕੇ। ਇਸ ਨੌਜਵਾਨ ਜੋੜੇ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਦਾਦੀ ਨਹੀਂ ਰਹੇ ਤਾਂ ਉਨ੍ਹਾਂ ਦੇ ਨਾਂ ਨੂੰ ਬਰੈਂਡ ਬਣਾ ਲਿਆ
More from MotivationalMore posts in Motivational »
- ਚੰਗੇ ਭਲਿਆਂ ਨੂੰ ਮਾਤ ਪਾਉਂਦਾ ਜਵਾਨ ਦਾ ਹੌਂਸਲਾ
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ






Be First to Comment