Press "Enter" to skip to content

ਬੱਕਰੀਆਂ ਨਾਲੋਂ ਭੇਡਾਂ ਜ਼ਿਆਦਾ ਕਮਾ ਕੇ ਦਿੰਦੀਆਂ ਨੇ

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਦਰਿਆਪੁਰ ਕਲਾਂ ਦੇ ਰਹਿਣ ਵਾਲੇ ਸਿਕੰਦਰ ਸਿੰਘ ਅਤੇ ਜਸਵਿੰਦਰ ਸਿੰਘ ਭੇਡਾਂ ਪਾਲਣ ਦਾ ਕੰਮ ਕਰਦੇ ਹਨ। ਪੰਜਾਬ ਵਿੱਚ ਭੇਡਾਂ ਪਾਲਣ ਨਾਲੋਂ ਬੱਕਰੀ ਪਾਲਣ ਨੂੰ ਵਧੇਰੇ ਸਫਲ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਦੋਸਤਾਂ ਨੇ ਪੰਜਾਬ ਵਿੱਚ ਭੇਡ ਪਾਲਣ ਨੂੰ ਸਫਲ ਬਣਾ ਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਅਤੇ ਉਹ ਇਸ ਕਾਰੋਬਾਰ ਵਿੱਚੋਂ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਇਸ ਦੀ ਸ਼ੁਰੂਆਤ ਬਹੁਤ ਘੱਟ ਭੇਡਾਂ ਤੋਂ ਕੀਤੀ ਸੀ ਅਤੇ ਜਦੋਂ ਉਨ੍ਹਾਂ ਨੂੰ ਇਸ ਵਿੱਚੋਂ ਹੌਲੀ ਹੌਲੀ ਮੁਨਾਫਾ ਹੋਣ ਲੱਗਾ ਤਾਂ ਉਨ੍ਹਾਂ ਭੇਡਾਂ ਦੀ ਕਮਾਈ ਨਾਲ ਹੀ ਹੋਰ ਭੇਡਾਂ ਖਰੀਦ ਲਈ ਅਤੇ ਹੁਣ ਉਨ੍ਹਾਂ ਕੋਲ 200 ਦੇ ਕਰੀਬ ਭੇਡਾਂ ਰੱਖੀਆਂ ਹੋਈਆਂ ਹਨ। ਉਹ ਦੱਸਦੇ ਹਨ ਭੇਡਾਂ ਦੀ ਕਮਾਈ ਵਿੱਚੋਂ ਹੀ ਉਨ੍ਹਾਂ ਨੇ ਫਾਰਮ ਦੇ ਨਾਲ ਲੱਗਦੀ ਜਗ੍ਹਾ ਖਰੀਦੀ ਹੈ ਅਤੇ ਫਾਰਮ ਉਪਰ ਵਰਤਿਆ ਜਾਣਾ ਵਾਲਾ ਸਾਰਾ ਸਮਾਨ ਇਨ੍ਹਾਂ ਦੀ ਕਮਾਈ ਵਿੱਚੋਂ ਹੀ ਖਰੀਦਿਆ ਹੈ। ਸ਼ੁਰੂਆਤ ਵਿੱਚ ਜੋ ਪੈਸੇ ਉਨ੍ਹਾਂ ਭੇਡਾਂ ਉਪਰ ਕਰਦੇ ਸਨ ਉਹ ਕੁਝ ਸਮੇਂ ਵਿੱਚ ਹੀ ਉਨ੍ਹਾਂ ਨੇ ਵਾਪਸ ਕਮਾ ਲਏ ਸਨ।

ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਲੋਕਾਂ ਨੇ ਭੇਡਾਂ ਰੱਖਣ ਨੂੰ ਲੈ ਕੇ ਟਿੱਚਰਾਂ ਵੀ ਕੀਤੀਆਂ ਸਨ ਪਰ ਉਨ੍ਹਾਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੇ ਕੰਮ ਉਪਰ ਲੱਗੇ ਰਹੇ ਅਤੇ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਲੋਕ ਉਨ੍ਹਾਂ ਤੋਂ ਭੇਡ ਪਾਲਣ ਸਬੰਧੀ ਸਲਾਹ ਲੈਣ ਲਈ ਆਉਂਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਕੋਲ ਜਮਣਾਪੁਰੀ ਨਸਲ ਦੀ ਭੇਡ ਰੱਖੀ ਹੋਈ ਹੈ ਅਤੇ ਭੇਡ ਪਾਲਣ ਉਪਰ ਜਿਆਦਾ ਖਰਚ ਵੀ ਨਹੀਂ ਆਉਂਦਾ ਅਤੇ ਇਸ ਦੀ ਸਾਂਭ ਸੰਭਾਲ ਵੀ ਘੱਟ ਹੀ ਕਰਨੀ ਪੈਂਦੀ ਹੈ। ਜਿਆਦਾਤਰ ਭੇਡ ਖੁਦ ਹੀ ਸੂਅ ਪੈਂਦੀ ਹੈ ਅਤੇ ਇਸਦੇ ਬੱਚੇ ਪਾਲਣ ਲਈ ਵੀ ਪਸ਼ੂ ਪਾਲਕ ਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਉਹ ਦੱਸਦੇ ਹਨ ਕਿ ਇੱਕ ਭੇਡ 10 ਹਜ਼ਾਰ ਰੁਪਏ ਦਾ ਮੁਨਾਫਾ ਛੱਡ ਕੇ ਜਾਂਦੀ ਹੈ ਅਤੇ ਜੇਕਰ 100 ਭੇਡਾਂ ਰੱਖੀਆਂ ਹੋਣ ਤਾਂ 10 ਲੱਖ ਦਾ ਮੁਨਾਫਾ ਅਸਾਨੀ ਨਾਲ ਕਮਾਇਆ ਜਾ ਸਕਦਾ ਹੈ।

ਉਹ ਦੱਸਦੇ ਹਨ ਭੇਡਾਂ ਦੀ ਵਿਕਰੀ ਜਿਆਦਾ ਜੰਮੂ ਕਸ਼ਮੀਰ ਹੁੰਦੀ ਹੈ ਅਤੇ ਇਨ੍ਹਾਂ ਦਾ ਮੀਟ ਜਿਆਦਾਤਰ ਵਿਦੇਸ਼ਾ ਵਿੱਚ ਭਾਰਤ ਤੋਂ ਐਕਸਪੋਰਟ ਹੁੰਦਾ ਹੈ। ਉਹ ਦੱਸਦੇ ਹਨ ਇਸ ਕਿੱਤੇ ਲਈ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਸਹਾਇਕ ਧੰਦਿਆ ਨੂੰ ਹੋਰ ਜਿਆਦਾ ਪ੍ਰਫੁਲਿੱਤ ਕੀਤਾ ਜਾ ਸਕੇ। ਉਹ ਦੱਸਦੇ ਹਨ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ 500 ਭੇਡਾਂ ਰੱਖਣ ਦਾ ਹੈ ਤਾਂ ਜੋ ਇਸ ਕਾਰੋਬਾਰ ਨੂੰ ਹੋਰ ਬੁਲੰਦੀ ਉਪਰ ਲੈ ਕੇ ਜਾਇਆ ਜਾ ਸਕੇ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਵਪਾਰਕ ਸਫਲਤਾ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from MotivationalMore posts in Motivational »

Be First to Comment

Leave a Reply

Your email address will not be published. Required fields are marked *