ਜ਼ਿਲ੍ਹਾ ਲੁਧਿਆਣਾ ਦੇ ਪਿੰਡ ਫੇਰੂਰਾਈ ਦੇ ਵਸਨੀਕ ਹਰਜੀਤ ਸਿੰਘ ਰਾਏ ਕੈਨੇਡਾ ਦੇ ਪੱਕੇ ਵਸਨੀਕ ਹਨ। ਹਰਜੀਤ ਸਿੰਘ ਰਾਏ ਨੇ ਆਪਣੇ ਪਿੰਡ ਵਿੱਚ ਇੱਕ ਅਨਾਥ ਆਸ਼ਰਮ ਖੋਲ੍ਹਿਆ ਹੋਇਆ ਹੈ ਜਿੱਥੇ ਬੇਸਹਾਰਾ ਅਤੇ ਅਪਾਹਜ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਤਿੰਨ ਧਾਰਮਿਕ ਸਥਾਨਾਂ ਨੂੰ ਸਾਢੇ ਸੱਤ ਏਕੜ ਜ਼ਮੀਨ ਵੀ ਦਾਨ ਕੀਤੀ ਹੈ।

ਇਸ ਸੇਵਾ ਦੀ ਸ਼ੁਰੂਆਤ ਬਾਰੇ ਦੱਸਦਿਆ ਹਰਜੀਤ ਸਿੰਘ ਰਾਏ ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਮਾਈਨਰ ਹਾਰਟ ਅਟੈਕ ਆਉਣ ਤੋਂ ਬਾਅਦ ਉਨ੍ਹਾਂ ਦੀ ਕਿਡਨੀਆਂ ਫੇਲ੍ਹ ਹੋ ਗਈਆਂ ਸਨ ਜਿਸ ਤੋਂ ਬਾਅਦ ਜਿੱਥੇ ਉਹ ਆਪਣੀ ਪਤਨੀ ਦਾ ਇਲਾਜ ਕਰਵਾਉਂਦੇ ਰਹੇ। ਪੂਰੇ ਪਰਿਵਾਰ ਵਿੱਚ ਉਸ ਸਮੇਂ ਦੁੱਖ ਦਾ ਮਾਹੌਲ ਸੀ ਤਾਂ ਉਨ੍ਹਾਂ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਵੀ ਕਰਵਾਇਆ ਅਤੇ ਨਾਲ ਨਾਲ ਉਹ ਲੋੜਵੰਦਾਂ ਦੀ ਮਦਦ ਵੀ ਕਰਨ ਲੱਗ ਗਏ ਜਿੱਥੋਂ ਇਸ ਸਮਾਜ ਸੇਵੀ ਕੰਮ ਦਾ ਮੁੱਢ ਬੰਨਿਆ ਗਿਆ।

ਉਹ ਦੱਸਦੇ ਹਨ ਕਿ ਇਸ ਆਸ਼ਰਮ ਦੇ ਵਿੱਚ ਹੁਣ 50 ਦੇ ਕਰੀਬ ਬੇਸਹਾਰਾ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਖਾਣ-ਪੀਣ, ਦਵਾਈ, ਅਤੇ ਰਹਿਣ ਸਹਿਣ ਦਾ ਪੂਰਾ ਖਰਚਾ ਆਸ਼ਰਮ ਕਰਦਾ ਹੈ। ਇੱਥੇ ਰਹਿੰਦੇ ਲੋਕਾਂ ਲਈ ਉਹ ਹਰ ਸਹੂਲਤ ਮੁਹੱਈਆਂ ਕਰਵਾਉਂਦੇ ਹਨ ਤਾਂ ਜੋ ਉਹ ਜਲਦੀ ਤੋਂ ਜਲਦੀ ਸਰੀਰਕ ਅਤੇ ਦਿਮਾਗੀ ਤੌਰ ਤੇ ਠੀਕ ਹੋ ਸਕਣ। ਉਹ ਦੱਸਦੇ ਹਨ ਬਹੁਤ ਸਾਰੇ ਲੋਕ ਉਨ੍ਹਾਂ ਕੋਲ ਬੇਸੁੱਧ ਹੋਏ ਜਾਂ ਬੇਸਹਾਰਾ ਆਉਂਦੇ ਹਨ ਜਿਨ੍ਹਾਂ ਦੀ ਸਹੀ ਢੰਗ ਨਾਲ ਕੀਤੀ ਦੇਖਭਾਲ ਤੋਂ ਬਾਅਦ ਉਹ ਠੀਕ ਵੀ ਹੋਏ ਹਨ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਪਹੁੰਚਾ ਚੁੱਕੇ ਹਨ।

ਉਹ ਦੱਸਦੇ ਹਨ ਕਿ ਉਹ ਸਾਰਾ ਸਾਲ ਦਸਵੰਦ ਜੋੜਦੇ ਹਨ ਅਤੇ ਫਿਰ ਸਾਲ ਵਿੱਚ ਇੱਕ ਦੋ ਵਾਰ ਇੱਥੇ ਆਉਂਦੇ ਹਨ ਅਤੇ ਸਾਰਾ ਦਸਵੰਦ ਆਸ਼ਰਮ ਉਪਰ ਹੀ ਖਰਚ ਕਰਦੇ ਹਨ। ਇਸ ਆਸ਼ਰਮ ਵਿੱਚ ਉਨ੍ਹਾਂ ਵੱਲੋਂ ਇੱਕ ਮੋਦੀਖਾਨਾ ਵੀ ਬਣਾਇਆ ਗਿਆ ਹੈ ਜਿੱਥੇ ਰਾਸ਼ਨ ਦਾ ਸਮਾਨ ਰੱਖਿਆ ਜਾਂਦਾ ਹੈ ਜਿੱਥੇ ਲੋਕ ਵੀ ਉਨ੍ਹਾਂ ਨੂੰ ਰਾਸ਼ਨ ਅਤੇ ਹੋਰ ਵਸਤਾਂ ਦਾਨ ਕਰ ਜਾਂਦੇ ਹਨ। ਉਹ ਦੱਸਦੇ ਹਨ ਲੋੜ ਮੁਤਾਬਕ ਉਹ ਇਹ ਸਮਾਨ ਵਰਤ ਲੈਂਦੇ ਹਨ ਅਤੇ ਵੱਧ ਸਮਾਨ ਨੂੰ ਉਹ ਹੋਰਨਾਂ ਲੋੜਵੰਦਾਂ ਵਿੱਚ ਵੀ ਵੰਡ ਦਿੰਦੇ ਹਨ।

ਉਹ ਦੱਸਦੇ ਹਨ ਕਿ ਰੱਬ ਨੇ ਉਨ੍ਹਾਂ ਨੂੰ ਇਨ੍ਹਾਂ ਬੇਸਹਾਰਾ ਲੋਕਾਂ ਦੀ ਸੇਵਾ ਬਖਸੀ ਹੈ ਅਤੇ ਉਹ ਉਸ ਸੇਵਾ ਉਪਰ ਲਗਾਤਾਰ ਲੱਗੇ ਹੋਏ ਹਨ। ਹਰਜੀਤ ਸਿੰਘ ਰਾਏ ਦੇ ਸਮਾਜ ਸੇਵਾ ਦੇ ਕਾਰਜਾਂ ਸਬੰਧੀ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਬੇਸਹਾਰਾ ਲੋਕਾਂ ਨੂੰ ਸਾਂਭ ਰਿਹਾ NRI ਪੰਜਾਬੀ
More from MotivationalMore posts in Motivational »
- ਚੰਗੇ ਭਲਿਆਂ ਨੂੰ ਮਾਤ ਪਾਉਂਦਾ ਜਵਾਨ ਦਾ ਹੌਂਸਲਾ
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ






Be First to Comment