Press "Enter" to skip to content

ਜੇ ਚਾਰ ਪੈਸੇ ਖਰਚ ਕੇ ਬੰਦੇ ਨੂੰ ਅਕਲ ਆਜੇ ਉਹ ਵੀ ਸੌਦਾ ਮਾੜਾ ਨੀ

ਰਿਵਰਸ ਮਾਈਗ੍ਰੇਸ਼ਨ ਇਸ ਸਮੇਂ ਪੰਜਾਬ ਵਿੱਚ ਚਰਚਾ ਦਾ ਇੱਕ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜੋੜੇ ਹਰਵੀਰ ਸਿੰਘ ਅਤੇ ਨਵਜੋਤ ਕੌਰ ਨੇ ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਪੰਜਾਬ ਵਿੱਚ ਖੇਤੀ ਦਾ ਇੱਕ ਨਵਾਂ ਮਾਡਲ ਵਿਕਸਤ ਕੀਤਾ ਹੈ। ਇਹ ਜੋੜਾ ਬਾਗਬਾਨੀ ਦੇ ਨਾਲ-ਨਾਲ ਫੂਡ ਪ੍ਰੋਸੈਸਿੰਗ ਕਰਕੇ ਆਪਣਾ ਕਾਰੋਬਾਰ ਚਲਾ ਰਿਹਾ ਹੈ।

ਉਹ ਦੱਸਦੇ ਹਨ ਪਹਿਲਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਖਿੱਚ ਸੀ ਅਤੇ ਉਹ ਦੋਵੇਂ ਆਸਟ੍ਰੇਲੀਆਂ ਚਲੇ ਗਏ ਜਿੱਥੇ ਜਾ ਕੇ ਉਨ੍ਹਾਂ ਨੇ ਵੱਖ ਵੱਖ ਕੰਮ ਵੀ ਕੀਤੇ। ਪਰ ਦੋਵਾਂ ਨੇ ਪੰਜਾਬ ਵਾਪਸ ਮੁੜਣ ਦਾ ਫੈਸਲਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਵਿਅਕਤੀ ਕੋਲ ਇੱਥੇ ਕਮਾਈ ਕਰਨ ਲਈ ਜ਼ਮੀਨ ਹੈ ਤਾਂ ਉਸਨੂੰ ਪੰਜਾਬ ਛੱਡ ਕੇ ਵਿਦੇਸ਼ ਜਾਣ ਦੀ ਕੋਈ ਲੋੜ ਨਹੀਂ ਹੈ ਪੰਜਾਬ ਵਿੱਚ ਰਹਿ ਕੇ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਪੰਜਾਬ ਆ ਕੇ ਉਨ੍ਹਾਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਉਨ੍ਹਾਂ ਦਾ ਆਪਣਾ ਨਿੰਬੂ ਅਤੇ ਅਮਰੂਦ ਦਾ ਬਾਗ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕੋਲਡ ਪ੍ਰੈਸ ਤੇਲ ਵੀ ਪ੍ਰੋਸੈਸ ਕਰਕੇ ਵੇਚਣਾ ਸੁਰੂ ਕੀਤਾ ਹੈ। ਉਹ ਦੱਸਦੇ ਹਨ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਇੱਕ ਦੁਕਾਨ ਲਈ ਹੋਈ ਹੈ ਜਿੱਥੇ ਉਹ ਸਰੋਂ, ਬਾਦਮ, ਨਾਰੀਅਲ, ਮੂੰਗਫਲੀ, ਆਦਿ ਦਾ ਕੋਲਡ ਪ੍ਰੈਸ ਤਕਨੀਕ ਦੇ ਨਾਲ ਤੇਲ ਕੱਢਦੇ ਹਨ ਅਤੇ ਉਸਦੀ ਖੁਦ ਹੀ ਬ੍ਰੈਡਿੰਗ ਕਰਕੇ ਵੇਚਦੇ ਹਨ। ਉਹ ਦੱਸਦੇ ਹਨ ਕਿ ਮਾਰਕਿਟ ਵਿੱਚ ਮਿਲਣ ਵਾਲੇ ਤੇਲ ਵਿੱਚ ਕਾਫੀ ਮਿਲਾਵਟ ਹੁੰਦੀ ਹੈ ਅਤੇ ਉਸਨੂੰ ਪ੍ਰੋਸੈਸ ਕਰਨ ਦੀ ਤਕਨੀਕ ਵਿੱਚ ਹੀ ਤੇਲ ਵਿੱਚ ਜ਼ਰੂਰੀ ਤੱਕ ਖਤਮ ਹੋ ਜਾਂਦੇ ਹਨ ਜਦਕਿ ਉਨ੍ਹਾਂ ਵੱਲੋਂ ਕੋਲਡ ਪ੍ਰੈਸ ਤਕਨੀਕ ਨਾਲ ਤਿਆਰ ਤੇਲ ਪੂਰੀ ਤਰ੍ਹਾਂ ਸੁੱਧ ਹੈ ਅਤੇ ਜਦੋਂ ਵੀ ਕੋਈ ਵਿਅਕਤੀ ਇਸਨੂੰ ਇਕ ਵਾਰ ਵਰਤਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸਦਾ ਰੁਝਾਨ ਇਸ ਵੱਲ ਹੋ ਜਾਂਦਾ ਹੈ।

ਉਹ ਦੱਸਦੇ ਹਨ ਵਿਦੇਸ਼ ਰਹਿ ਕੇ ਉਨ੍ਹਾਂ ਉੱਥੇ ਹਰ ਤਰ੍ਹਾਂ ਦਾ ਕੰਮ ਕੀਤਾ ਜਿਸ ਤੋਂ ਉਨ੍ਹਾਂ ਦੀ ਖੁਦ ਕੰਮ ਕਰਨ ਦੀ ਸ਼ਰਮ ਚਲੀ ਗਈ ਅਤੇ ਹੁਣ ਉਹ ਖੇਤ ਵਿੱਚ ਅਤੇ ਤੇਲ ਦੇ ਕੱਢਣ ਤੋਂ ਲੈ ਕੇ ਇਸ ਨੂੰ ਵੇਚਣ ਤੱਕ ਦਾ ਸਾਰਾ ਕੰਮ ਖੁਦ ਹੀ ਕਰਦੇ ਹਨ। ਉਹ ਦੱਸਦੇ ਹਨ ਕਿ ਭਵਿੱਖ ਵਿੱਚ ਉਹ ਹੋਰ ਵੀ ਵਰਤਾਂ ਦੀ ਪ੍ਰੋਸੈਸਿੰਗ ਕਰਕੇ ਵੇਚਣ ਵੱਲ ਵੱਧਣਗੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸ਼ੁੱਧ ਚੀਜ਼ਾਂ ਖਾਣ ਪੀਣ ਲਈ ਮੁਹੱਈਆਂ ਕਰਵਾਉਣਗੇ।ਇਸ ਜੋੜੇ ਦੇ ਉੱਦਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *