Press "Enter" to skip to content

ਦੁਨੀਆਂ ਕਿੰਨੀ ਖੂਬਸੂਰਤ ਹੋਵੇ ਜੇ ਇਸ ਫੈਕਟਰੀ ਵਰਗੀ ਹੋਵੇ!

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੱਕੜਵਾਲ ਵਿਖੇ ਸੁਪਨਿਆਂ ਦੀ ਦੁਨੀਆਂ ਸਿਰਜੀ ਗਈ ਹੈ। ਇਸ ਪਿੰਡ ਦੇ ਵਸਨੀਕ ਜੈ ਸਿੰਘ ਨੇ ਆਪਣੇ ਹੁਨਰ ਅਤੇ ਸਾਰੀ ਉਮਰ ਦੀ ਮਿਹਨਤ ਨਾਲ ਅਜਿਹੀ ਫੈਕਟਰੀ ਬਣਾਈ ਹੈ ਜਿੱਥੇ ਰੁਤਬਾ ਜਾਂ ਪੜਾਈ ਦੇਖ ਕੇ ਨਹੀਂ ਸਗੋਂ ਹੁਨਰ ਦੇਖ ਕੇ ਤਨਖਾਹ ਦਿੱਤੀ ਜਾਂਦੀ ਹੈ। ਇੱਥੋਂ ਹੀ ਸਿੱਖ ਕੇ ਬਹੁਤ ਘੱਟ ਸਿੱਖਿਆ ਯੋਗਤਾ ਵਾਲੇ ਨੌਜਵਾਨ ਆਪਣੇ ਹੁਨਰ ਦੇ ਦਮ ਤੇ ਡਾਇਰੈਕਟਰ ਤੱਕ ਦੇ ਅਹੁਦਿਆਂ ਤੇ ਕੰਮ ਕਰ ਰਹੇ ਹਨ।

ਇੱਥੇ ਕੰਮ ਕਰਨ ਵਾਲੇ ਮੁਲਾਜ਼ਮ ਹੀ ਫੈਕਟਰੀ ਦੇ ਮਾਲਕ ਹਨ। ਇੱਥੇ ਲੋੜਵੰਦ ਲੜਕੇ-ਲੜਕੀਆਂ ਨੂੰ ਮੁਫ਼ਤ ਤਕਨੀਕੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਉਹ ਇਸ ਫੈਕਟਰੀ ਦੇ ਅੰਦਰ ਹੀ ਬਣੇ ਹੋਸਟਲ ਵਿੱਚ ਰਹਿ ਕੇ ਤਕਨੀਕੀ ਸਿਖਲਾਈ ਵੀ ਲੈ ਰਹੇ ਹਨ ਅਤੇ ਇਸੇ ਫੈਕਟਰੀ ਵਿੱਚ ਕੰਮ ਦਾ ਤਜ਼ਰਬਾ ਵੀ ਹਾਸਲ ਕਰਦੇ ਹਨ। ਇਸਦੇ ਬਦਲੇ ਉਨ੍ਹਾਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸਗੋਂ ਹਰ ਸਿੱਖਿਆਰਥੀ ਨੂੰ ਮਹੀਨਾਵਾਰ ਭੱਤਾ ਵੀ ਦਿੱਤਾ ਜਾਂਦਾ ਹੈ।ਇੱਥੋਂ ਹਜ਼ਾਰਾਂ ਲੜਕੇ-ਲੜਕੀਆਂ ਨੇ ਸਿੱਖਿਆ ਹਾਸਲ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਫੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਦਾ ਸੁਪਨਾ ਹੈ ਕਿ ਇਹ ਫੈਕਟਰੀ ਵਰਗੀ ਸੰਸਥਾ ਸਦਾ ਲਈ ਇਸੇ ਤਰ੍ਹਾਂ ਲੋੜਵੰਦ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੀ ਰਹੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਇਸ ਨੂੰ ਚਲਾਉਣ ਲਈ ਇੱਕ ਟਰੱਸਟ ਬਣਾ ਕੇ ਫੈਕਟਰੀ ਦੀ ਸਾਰੀ ਜਾਇਦਾਦ ਟਰੱਸਟ ਦੇ ਨਾਂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਟਰੱਸਟ ਦੇ ਮੈਂਬਰ, ਇਸ ਫੈਕਟਰੀ ਦੇ ਮੁਲਾਜ਼ਮ ਹੀ ਹਨ ਅਤੇ ਉਹ ਸਾਰੇ ਇਸੇ ਫੈਕਟਰੀ ਦੇ ਵਿੱਚ ਹੁਨਰਮੰਦ ਹੋ ਕੇ ਵੱਡੇ ਅਹੁਦਿਆਂ ਤੱਕ ਪਹੁੰਚੇ ਹਨ।

ਜੈ ਸਿੰਘ ਦੇ ਇਸ ਅਨੋਖੇ ਉੱਦਮ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-

Be First to Comment

Leave a Reply

Your email address will not be published. Required fields are marked *