ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੰਗਲ ਕਲਾਂ ਦੇ ਰਹਿਣ ਵਾਲੇ ਸਾਬਕਾ ਫੋਜ਼ੀ ਹਾਕਮ ਸਿੰਘ ਪੰਛੀਆਂ ਦੇ ਮੁੜ ਵਸੇਵੇ ਲਈ ਕੰਮ ਕਰਦੇ ਹਨ। ਉਹ ਲੰਬਾ ਸਮਾਂ ਫੋਜ਼ ਵਿੱਚ ਰਹੇ ਅਤੇ ਹੁਣ ਇੱਕ ਬੈਂਕ ਵਿੱਚ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰ ਰਹੇ ਹਨ। ਉਹ ਆਪਣੀ ਡਿਊਟੀ ਦੇ ਨਾਲ-ਨਾਲ ਪੰਛੀਆਂ ਦੇ ਪੁਨਰਵਾਸ ਆਲਣੇ ਲਗਾਉਣ ਅਤੇ ਰੁੱਖ ਲਗਾਉਣ ਦਾ ਸ਼ਾਨਦਾਰ ਕੰਮ ਕਰਦੇ ਹਨ। ਉਨ੍ਹਾਂ ਦੇ ਆਪਣੇ ਘਰ ਵਿੱਚ ਪੰਛੀਆਂ ਲਈ 50 ਤੋਂ ਵੱਧ ਆਲ੍ਹਣੇ ਲੱਗੇ ਹੋਏ ਹਨ।

ਉਹ ਦੱਸਦੇ ਹਨ ਕਿ ਸਮੇਂ ਦੇ ਨਾਲ ਮਨੁੁੱਖ ਨੇ ਪੱਕੇ ਘਰ ਬਣਾ ਲਏ ਅਤੇ ਪੰਛੀਆਂ ਦੇ ਰਹਿਣ ਲਈ ਥਾਵਾਂ ਬਹੁਤ ਘੱਟ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਛੀਆਂ ਦੇ ਮੁੜ ਵਸੇਵੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਘਰ ਇੱਕ ਵੀ ਚਿੜੀ ਨਹੀਂ ਸੀ ਹੁੰਦੀ ਪਰ ਹੁਣ ਆਲਣੇ ਲਗਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੰਛੀਆਂ ਉਨ੍ਹਾਂ ਦੇ ਘਰ ਆਉਣ ਲੱਗੇ ਹਨ ਅਤੇ ਆਲਣਿਆਂ ਦੇ ਵਿੱਚ ਰਹਿਣ ਲੱਗੇ ਹਨ।

ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਮਦਦ ਕਰਦਾ ਹੈ। ਜਦੋਂ ਉਹ ਡਿਊਟੀ ਉਪਰ ਹੁੰਦੇ ਹਨ ਤਾਂ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੀ ਜਿੰਮੇਵਾਰੀ ਉਨ੍ਹਾਂ ਦਾ ਪਰਿਵਾਰ ਸਾਂਭਦਾ ਹੈ। ਉਹ ਕਹਿੰਦੇ ਹਨ ਕਿ ਪੰਛੀਆਂ ਦੇ ਰਹਿਣ ਲਈ ਪਹਿਲਾ ਖੁੱਡਾਂ ਹੁੰਦੀਆਂ ਸਨ, ਕੱਚੇ ਘਰ ਹੁੰਦੇ ਸਨ ਪਰ ਹੁਣ ਉਹ ਸਭ ਖਤਮ ਹੋ ਗਿਆ ਹੈ ਜਿਸ ਲਈ ਉਨ੍ਹਾਂ ਨੂੰ ਪੰਛੀਆਂ ਦੇ ਆਲਣੇ ਲਗਾਉਣ ਦੀ ਜਰੂਰਤ ਪੈ ਰਹੀ ਹੈ।

ਉਹ ਦੱਸਦੇ ਹਨ ਕਿ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਵੱਲੋਂ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਜਿਸ ਤਹਿਤ ਉਹ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਰੁੱਖ ਅਤੇ ਆਲਣੇ ਲਗਾਉਂਦੇ ਹਨ ਜਿਸ ਤਹਿਤ ਉਹ ਹੁਣ ਤੱਕ 50 ਤੋਂ ਵੱਧ ਪਿੰਡਾਂ ਵਿੱਚ ਵੀ ਰੁੱਖ ਅਤੇ ਆਲਣੇ ਲਗਾ ਚੁੱਕੇ ਹਨ।ਪੰਛੀਆਂ ਦੇ ਮੁੜ ਵਸੇਵੇ ਲਈ ਉਨ੍ਹਾਂ ਦੇ ਕੀਤੇ ਯਤਨਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਫ਼ੌਜੀ ਦੀ ਪੰਛੀਆਂ ਨੂੰ ਬਚਾਉਣ ਦੀ ਮੁਹਿੰਮ
More from MotivationalMore posts in Motivational »
- ਚੰਗੇ ਭਲਿਆਂ ਨੂੰ ਮਾਤ ਪਾਉਂਦਾ ਜਵਾਨ ਦਾ ਹੌਂਸਲਾ
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ






Be First to Comment