ਜ਼ਿਲ੍ਹਾ ਫ਼ਰੀਦਕੋਟ ਦੇ ਸ਼ਹਿਰ ਜੈਤੋ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਆਪਣੇ ਘਰ ਵਿੱਚ ਹੀ ਦੇਸੀ ਮੁਰਗ਼ੀਆਂ ਅਤੇ ਆਂਡੇ ਸਪਲਾਈ ਕਰਨ ਦਾ ਕਾਰੋਬਾਰ ਚਲਾਉਂਦੇ ਹਨ।ਸਿਮਰਨਜੀਤ ਦੇ ਪਤੀ ਕਿਸਾਨ ਹਨ ਜਿਨ੍ਹਾਂ ਨੇ ਪਹਿਲਾ ਘਰ ਵਿੱਚ ਕੁਝ ਦੇਸੀ ਮੁਰਗੀਆਂ ਰੱਖੀਆ ਹੋਈਆ ਸਨ ਉੱਥੋਂ ਹੀ ਉਨ੍ਹਾਂ ਨੂੰ ਵੀ ਇਸ ਕਿੱਤੇ ਨੂੰ ਕਰਨ ਦਾ ਸ਼ੌਂਕ ਪੈਦਾ ਹੋ ਗਿਆ।ਉਨ੍ਹਾਂ ਆਪਣੇ ਪਤੀ ਤੋਂ ਇਸ ਕੰਮ ਦੀ ਟ੍ਰੇਨਿੰਗ ਲੈ ਕੇ ਹੁਣ ਇਸ ਕਾਰੋਬਾਰ ਨੂੰ ਖੁਦ ਹੀ ਚਲਾ ਰਹੇ ਹਨ।

ਉਹ ਦੱਸਦੇ ਹਨ ਕਿ ਇਸ ਕੰਮ ਵਿੱਚ ਜਿਆਦਾ ਮਿਹਨਤ ਵੀ ਨਹੀਂ ਲਗਦੀ ਪਰ ਸਵੇਰੇ ਸ਼ਾਮ ਮੁਰਗੀਆਂ ਨੂੰ ਦਾਣਾ ਪਾਣੀ ਪਾਉਣ ਅਤੇ ਫਾਰਮ ਦੀ ਸਫਾਈ ਦਾ ਹੀ ਕੰਮ ਹੈ। ਉਨ੍ਹਾਂ ਦਾ ਫਾਰਮ ਘਰ ਵਿੱਚ ਹੀ ਹੋਣ ਕਾਰਨ ਉਹ ਸੌਖਿਆ ਹੀ ਇਹ ਕੰਮ ਕਰ ਲੈਂਦੇ ਹਨ। ਉਹ ਦੱਸਦੇ ਹਨ ਕਿ ਦੇਸੀ ਮੁਰਗੀਆਂ ਨੂੰ ਖੁੱਲੇ ਰੱਖ ਕੇ ਪਾਲ਼ਦੇ ਹਨ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਲੱਗਦਾ ਹੈ ਅਤੇ ਲੋਕ ਉਨ੍ਹਾਂ ਦੇ ਘਰ ਤੋਂ ਹੀ ਮੁਰਗੇ ਅਤੇ ਆਂਡੇ ਖਰੀਦ ਕੇ ਲੈ ਜਾਂਦੇ ਹਨ।

ਉਹ ਦੱਸਦੇ ਹਨ ਕਿ ਫਰੀ ਰੇਂਸ ਮੁਰਗੇ ਪਾਲਣ ਨਾਲ ਇਨ੍ਹਾਂ ਦੀ ਗਰੋਥ ਵੀ ਚੰਗੀ ਹੁੰਦੀ ਹੈ ਅਤੇ ਮਾਰਕਿਟ ਵਿੱਚ ਆਡਿਆਂ ਦਾ ਵੀ ਚੰਗਾ ਮੁੱਲ ਮਿਲਦਾ ਹੈ। ਇਸ ਤੋਂ ਇਲਾਵਾ ਫਰੀ ਰੇਂਜ ਰੱਖਣ ਨਾਲ ਇਨ੍ਹਾਂ ਮੁਰਗਿਆਂ ਦੀ ਫੀਡ ਦਾ ਖਰਚਾ ਵੀ ਘੱਟਦਾ ਹੈ ਕਿਉਂਕਿ ਉਹ ਖੁਦ ਰੂੜੀ ਜਾਂ ਮਿੱਟੀ ਵਿੱਚੋਂ ਦਾਣਾ ਖਾ ਲੈਂਦੇ ਹਨ। ਜਦਕਿ ਫਾਰਮੀ ਮੁਰਗਿਆਂ ਇੱਕ ਥਾਂ ਉਪਰ ਬੈਠ ਕੇ ਦਾਣਾ ਪਾਣੀ ਖਾਂਦੇ ਹਨ ਅਤੇ ਜਿਸ ਦੇ ਚਲਦੇ ਉਨ੍ਹਾਂ ਦਾ ਮਾਰਕਿਟ ਵਿੱਚ ਮੁੱਲ ਘੱਟ ਮਿਲਦਾ ਹੈ ਜਦਕਿ ਫਰੀ ਰੇਜ ਪਾਲ਼ੇ ਇਹ ਮੁਰਗੇ ਮਾਰਕਿਟ ਵਿੱਚ ਚੰਗੇ ਮੁੱਲ ਉਪਰ ਵਿਕ ਜਾਂਦੇ ਹਨ।

ਸਿਮਰਨਜੀਤ ਦਾ ਕਹਿਣਾ ਹੈ ਕਿ ਆਮ ਤੌਰ ਤੇ ਔਰਤਾਂ ਇਸ ਕੰਮ ਨੂੰ ਪਸੰਦ ਨਹੀਂ ਕਰਦੀਆਂ ਜਦਕਿ ਔਰਤਾਂ ਲਈ ਬਹੁਤ ਵਧੀਆ ਕਾਰੋਬਾਰ ਹੈ। ਉਹ ਕਹਿੰਦੇ ਹਨ ਜੇਕਰ ਕੋਈ ਔਰਤ ਇਸ ਕਾਰੋਬਾਰ ਨੂੰ ਕਰਨਾ ਚਾਹੁੰਦਾ ਹੈ ਤਾਂ ਇਸ ਕਿੱਤੇ ਦੀ ਟ੍ਰੇਨਿੰਗ ਲੈ ਕੇ ਛੋਟੇ ਪੱਧਰ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ।ਜਿਸ ਨਾਲ ਔਰਤਾਂ ਘਰ ਬੈਠੇ ਹੀ ਚੰਗੀ ਕਮਾਈ ਕਰ ਸਕਦੀਆਂ ਹਨ।ਉਹ ਦੱਸਦੇ ਹਨ ਇਸ ਕਾਰੋਬਾਰ ਵਿੱਚੋਂ ਹੁਣ ਇੰਨੀ ਕਮਾਈ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਆਪਣੇ ਖਰਚਿਆਂ ਲਈ ਪਤੀ ਵੱਲ ਨਹੀਂ ਵੇਖਣਾ ਪੈਂਦਾ ਅਤੇ ਉਹ ਘਰ ਦੀ ਆਰਥਿਕਤਾ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਜੀਹਨੇ ਮਾੜਾ ਕਹਿਣਾ ਕਹੀ ਜਾਂਦੇ ਆ ਪਰ ਪਰਿਵਾਰ ਪੂਰੀ ਸਪੋਰਟ ਕਰਦਾ ਹੈ
More from MotivationalMore posts in Motivational »
- ਚੰਗੇ ਭਲਿਆਂ ਨੂੰ ਮਾਤ ਪਾਉਂਦਾ ਜਵਾਨ ਦਾ ਹੌਂਸਲਾ
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ






Be First to Comment