Press "Enter" to skip to content

ਇੰਜੀਨੀਅਰ ਤੋਂ ਦੋਧੀ ਬਣੇ ਨੌਜਵਾਨ ਦੀ ਕਹਾਣੀ

ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਦਾ ਰਹਿਣ ਵਾਲਾ ਮਨਿੰਦਰ ਸਿੰਘ ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਹੈ। ਮਨਿੰਦਰ ਨੇ ਘੱਟ ਤਨਖਾਹ ਦੇ ਚਲਦੇ ਨੌਕਰੀ ਛੱਡ ਕੇ ਡੇਅਰੀ ਫਾਰਮਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ।ਜਿਸ ਤੋਂ ਬਾਅਦ ਹੁਣ ਮਨਿੰਦਰ ਖੁਦ ਲੋਕਾਂ ਦੇ ਘਰ-ਘਰ ਜਾ ਕੇ ਦੁੱਧ ਵੇਚਦਾ ਹੈ।

ਇਸ ਕੰਮ ਨੂੰ ਲੈ ਕੇ ਕਈ ਲੋਕ ਮਨਿੰਦਰ ਦਾ ਮਜ਼ਾਕ ਵੀ ਉਡਾਉਂਦੇ ਸਨ ਕਿਉਂਕਿ ਉਹ ਵਧੀਆ ਪੜ੍ਹਿਆ-ਲਿਿਖਆ ਹੋਣ ਦੇ ਬਾਵਜੂਦ ਘਰ ਘਰ ਜਾ ਕੇ ਦੁੱਧ ਵੇਚ ਰਿਹਾ ਹੈ। ਮਨਿੰਦਰ ਦਾ ਕਹਿਣਾ ਹੈ ਕਿ ਇਹੀ ਉਸਦੀ ਸਫਲਤਾ ਦਾ ਕਾਰਨ ਹੈ। ਲੋਕ ਇਸ ਕੰਮ ਨੂੰ ਹੇਠਲੇ ਦਰਜੇ ਦਾ ਕੰਮ ਸਮਝਦੇ ਹਨ ਅਤੇ ਇਸ ਲਈ ਇਸ ਨੂੰ ਸ਼ਰਮ ਦੀ ਗੱਲ ਸਮਝਦੇ ਹਨ ਜਦੋਂ ਕਿ ਇਸ ਕੰਮ ਵਿੱਚ ਚੰਗਾ ਮੁਨਾਫ਼ਾ ਹੁੰਦਾ ਹੈ।

ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਡੇਅਰੀ ਫਾਰਮਿੰਗ ਦਾ ਕੰਮ ਕਰਕੇ ਉਹ ਇੱਕ ਸਰਕਾਰੀ ਮੁਲਾਜ਼ਮ ਜਿੰਨਾਂ ਕਮਾ ਲੈਂਦਾ ਹੈ। ਮਨਿੰਦਰ ਦੀ ਕਹਾਣੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਮਨਿੰਦਰ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from MotivationalMore posts in Motivational »

Be First to Comment

Leave a Reply

Your email address will not be published. Required fields are marked *