ਜ਼ਿਲ੍ਹਾ ਸੰਗਰੂਰ ਦੇ ਪਿੰਡ ਕੱਕੜਵਾਲ ਨਾਲ ਸਬੰਧਤ ਜੈ ਸਿੰਘ ਇੱਕ ਇਲੈਕਟ੍ਰਿਕ ਪੈਨਲ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਹਨ। ਜੈ ਸਿੰਘ ਆਪਣੀ ਫੈਕਟਰੀ ਵਿੱਚ ਇੱਕ ਇਲੈਕਟ੍ਰੀਕਲ ਟ੍ਰੇਨਿੰਗ ਸਕੂਲ ਵੀ ਚਲਾਉਂਦੇ ਹਨ। ਜੈ ਸਿੰਘ ਨੇ ਹੁਣ ਵਿਿਦਆਰਥੀਆਂ ਨੂੰ ਡਰਾਈਵਿੰਗ ਸਿਖਾਉਣ ਲਈ ਫੈਕਟਰੀ ਵਿੱਚ ਇੱਕ ਸਿਮੂਲੇਟਰ ਲਗਾਇਆ ਹੈ। ਜਿੱਥੇ ਫੈਕਟਰੀ ਵਿੱਚ ਕੰਮ ਕਰਦੇ ਮੁੰਡੇ ਕੁੜੀਆਂ ਡਰਾਈਵਿੰਗ ਦਾ ਅਭਿਆਸ ਕਰਦੇ ਹਨ।

ਉਹ ਦੱਸਦੇ ਹਨ ਇਸ ਸਿਮੂਲੇਟਰ ਉਪਰ ਜਦੋਂ ਤੁਸੀਂ ਡਰਾਈਵਿੰਗ ਦਾ ਅਭਿਆਸ ਕਰਦੇ ਹੋ ਤਾਂ ਸਿਮੂਲੇਟਰ ਬੋਲ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਹੈ ਅਤੇ ਜਦੋਂ ਵੀ ਡਰਾਈਵਰ ਗਲਤੀ ਕਰਦਾ ਹੈ ਤਾਂ ਸਿਮੂਲੇਟਰ ਉਹ ਵੀ ਦੱਸਦਾ ਹੈ ਅਤੇ ਗਲਤੀਆਂ ਨੋਟ ਕਰਕੇ ਆਖਰ ਵਿੱਚ ਇੱਕ ਰਿਪੋਰਟ ਵੀ ਦਿੰਦਾ ਹੈ ਜਿਸ ਵਿੱਚ ਕੀਤੀਆਂ ਗਲਤੀਆਂ ਦੀ ਜਾਣਕਾਰੀ ਹੁੰਦੀ ਹੈ ਤਾਂ ਜੋ ਡਰਾਈਵਰ ਆਪਣੀ ਗਲਤੀ ਨੋਟ ਕਰਕੇ ਉਸਨੂੰ ਸੁਧਾਰ ਸਕੇ।

ਜੈ ਸਿੰਘ ਕਹਿੰਦੇ ਹਨ ਕਿ ਅੱਜਕੱਲ੍ਹ ਡਰਾਈਵਿੰਗ ਲਾਇਸੈਂਸ ਟੈਸਟ ਸਿਰਫ਼ ਸਿਮੂਲੇਟਰਾਂ ‘ਤੇ ਹੀ ਲਏ ਜਾਂਦੇ ਹਨ, ਇਸ ਲਈ ਉਸਨੇ ਇਸਨੂੰ ਆਪਣੀ ਫੈਕਟਰੀ ਵਿੱਚ ਲਗਾਉਣ ਦਾ ਫੈਸਲਾ ਕੀਤਾ ਹੈ। ਉਹ ਦੱਸਦੇ ਹਨ ਕਿ ਅਣਜਾਨ ਵਿਅਕਤੀ ਨੂੰ ਸੜਕ ਉਪਰ ਡਰਾਈਵਿੰਗ ਨਹੀਂ ਸਿਖਾਉਣ ਸਮੇਂ ਗਲਤੀ ਕਾਰਨ ਕੋਈ ਹਾਦਸਾ ਹੋਣ ਦਾ ਡਰ ਰਹਿੰਦਾ ਹੈ ਪਰ ਸਿਮੂਲੇਟਰ ਉਪਰ ਵਿਅਕਤੀ ਬੇਖੌਫ ਹੋ ਕੇ ਡਰਾਈਵਿੰਗ ਸਿੱਖ ਸਕਦਾ ਹੈ।

ਉਹ ਦੱਸਦੇ ਹਨ ਕਿ ਇਸ ਸਿਮੂਲੇਟਰ ਵਿੱਚ ਵੱਖ ਵੱਖ ਤਰ੍ਹਾਂ ਦੇ ਡਰਾਈਵਿੰਗ ਟੈਸਟ ਹੁੰਦੇ ਹਨ ਅਤੇ ਇਸ ਉਪਰ ਡਰਾਈਵਿੰਗ ਕਰਦੇ ਸਮੇਂ ਬਿਲਕੁੱਲ ਅਸਲੀ ਗੱਡੀ ਚਲਾਉਣ ਦਾ ਅਹਿਸਾਸ ਹੁੰਦਾ ਹੈ। ਡਰਾਈਵਿੰਗ ਟੈਸਟ ਵਿੱਚ ਔਕੜਾਂ ਵੀ ਹਕੀਕਤ ਵਿੱਚ ਸੜਕ ਉਪਰ ਆਉਣ ਵਾਲੀਆਂ ਔਕੜਾਂ ਵਾਂਗ ਸਾਹਮਣੇ ਆਉਂਦੀਆਂ ਹਨ ਅਤੇ ਡਰਾਈਵਰ ਉਨ੍ਹਾਂ ਔਕੜਾਂ ਨੂੰ ਪਾਰ ਕਰਕੇ ਆਪਣੇ ਡਰਾਈਵਿੰਗ ਦੇ ਹੁਨਰ ਨੂੰ ਨਿਖਾਰ ਸਕਦਾ ਹੈ। ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਡਰਾਈਵਿੰਗ ਸਿੱਖਣ ਦੇ ਲਈ ਪਹਿਲਾ ਸਿਮੂਲੇਟਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਜਿੱਥੇ ਡਰਾਈਵਿੰਗ ਸਿੱਖਣ ਸਮੇਂ ਦੇ ਜੋਖਮ ਘੱਟਦੇ ਹਨ ਉੱਥੇ ਹੀ ਵਿਅਕਤੀ ਆਸਾਨ ਤਰੀਕੇ ਦੇ ਨਾਲ ਡਰਾਈਵਿੰਗ ਸਿੱਖ ਸਕਦਾ ਹੈ। ਡਰਾਈਵਿੰਗ ਸਿਮੂਲੇਟਰ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਹੁਣ ਜੁਗਾੜ ਨਾਲ ਨਹੀਂ ਬਣ ਸਕਣਗੇ ਡ੍ਰਾਈਵਿੰਗ ਲਾਇਸੈਂਸ
More from MotivationalMore posts in Motivational »






Be First to Comment