Press "Enter" to skip to content

ਬੱਚਿਆਂ ਦੇ ਭਵਿੱਖ ਲਈ ਮੈਂ ਕੰਨਾਂ ਦਾ ਸੋਨਾ ਵੀ ਵੇਚ ਦਿੱਤਾ

ਮੋਗਾ ਜ਼ਿਲ੍ਹੇ ਦੇ ਕਸਬੇ ਬੱਧਨੀ ਕਲਾਂ ਦੀ ਰਹਿਣ ਵਾਲੀ ਰਮਨਦੀਪ ਕੌਰ ਆਪਣਾ ਫਾਸਟ ਫੂਡ ਦਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤ ਮਾੜੇ ਸਨ ਅਤੇ ਪਤੀ ਦੀ ਤਨਖਾਹ ‘ਤੇ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਸੀ। ਆਰਥਿਕ ਤੰਗੀ ਦੂਰ ਕਰਨ ਲਈ ਉਨ੍ਹਾਂ ਨੇ ਆਪਣਾ ਕਾਰੋਬਾਰ ਚਲਾਉਣ ਦਾ ਫੈਸਲਾ ਕਰ ਲਿਆ। ਕਾਰੋਬਾਰ ਚਲਾਉਣ ਲਈ ਉਨ੍ਹਾਂ ਨੂੰ ਆਪਣੀਆਂ ਵਾਲੀਆਂ ਵੀ ਵੇਚਣੀਆਂ ਪਈਆਂ ਪਰ ਹੁਣ ਰਮਨਦੀਪ ਆਪਣਾ ਫਾਸਟ ਫੂਡ ਕਾਰੋਬਾਰ ਸਫਲਤਾਪੂਰਵਕ ਚਲਾ ਰਹੇ ਹਨ।

ਉਹ ਦੱਸਦੇ ਹਨ ਕਿ ਪਹਿਲਾ ਉਹ ਵੀ ਕਿਸੇ ਹੋਰ ਫਾਰਟ ਫੂਡ ਸਟੋਰ ਵਿੱਚ ਕੰਮ ਕਰਦੇ ਸਨ ਜਿੱਥੋਂ ਉਨ੍ਹਾਂ ਨੇ ਫਾਸਟ ਫੂਡ ਬਣਾਉਣ ਦਾ ਤਜ਼ਰਬਾ ਹਾਸਲ ਕੀਤਾ ਅਤੇ ਫਿਰ ਆਪਣਾ ਖੁਦ ਦਾ ਕਾਰੋਬਾਰ ਕਰ ਲਿਆ। ਜਿਸ ਵਿੱਚ ਉਹ ਗ੍ਰਾਹਕਾਂ ਨੂੰ ਵੱਖ ਵੱਖ ਕਿਸਮ ਦਾ ਫਾਸਟ ਫੂਡ ਖੁਵਾਉਂਦੇ ਹਨ।

ਉਹ ਸਵੇਰੇ 9 ਵਜੇਂ ਆ ਕੇ ਆਪਣੀ ਦੁਕਾਨ ਖੋਲ ਲੈਂਦੇ ਹਨ ਅਤੇ ਰਾਤ 9 ਵਜੇ ਤੱਕ ਉਹ ਇੱਥੇ ਕੰਮ ਕਰਦੇ ਹਨ।ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੂਰੀ ਮਦਦ ਕਰਦੇ ਹਮ। ਉਹ ਦੱਸਦੇ ਹਨ ਕਿ ਆਪਣੇ ਕੰਮ ਨੂੰ ਕਾਮਯਾਬ ਕਰਨ ਦੇ ਲਈ ਉਹ ਪੂਰੀ ਮਿਹਨਤ ਕਰ ਰਹੇ ਹਨ ਅਤੇ ਗ੍ਰਾਹਕਾਂ ਵੱਲੋਂ ਵੀ ਉਨ੍ਹਾਂ ਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਉਹ ਦੱਸਦੇ ਹਨ ਕਿ ਇੱਕ ਕੁੜੀ ਨੂੰ ਖੁਦ ਦਾ ਕਾਰੋਬਾਰ ਕਰਦੇ ਦੇਖ ਲੋਕ ਵੀ ਉਨ੍ਹਾਂ ਦਾ ਹੌਸਲਾ ਵਧਾਉਦੇ ਹਨ।

ਰਮਨਦੀਪ ਦੱਸਦੇ ਹਨ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਆਪਣੇ ਕਾਰੋਬਾਰ ਨੂੰ ਵੱਡੇ ਪੱਧਰ ਉਪਰ ਪਹੁੰਚਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਹੋਰ ਬਹਿਤਰ ਬਣਾਉਣਾ ਹੈ ਜਿਸ ਲਈ ਉਨ੍ਹਾਂ ਦੀ ਮਿਹਨਤ ਲਗਾਤਾਰ ਜਾਰੀ ਹੈ।ਇਸ ਨੌਜਵਾਨ ਕੁੜੀ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *