Press "Enter" to skip to content

ਪੰਛੀਆਂ ਨੂੰ ਬਚਾਉਣ ਲਈ ਸਸਤੇ ਆਲ੍ਹਣੇ ਤਿਆਰ ਕਰਨਾ ਮੇਰੀ ਸੇਵਾ ਹੈ

ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਬੇਅੰਤ ਸਿੰਘ ਲੱਕੜ ਦੇ ਕਾਰੀਗਰ ਹਨ। ਉਨ੍ਹਾਂ ਦੇ ਬਜ਼ੁਰਗ ਵੀ ਪੀੜ੍ਹੀਆਂ ਤੋਂ ਲੱਕੜ ਦਾ ਕੰਮ ਕਰਦੇ ਆ ਰਹੇ ਹਨ ਪਰ ਬੇਅੰਤ ਸਿੰਘ ਨੇ ਆਪਣੇ ਕਿੱਤੇ ਨੂੰ ਨਵਾਂ ਰੂਪ ਦਿੱਤਾ ਹੈ। ਬੇਅੰਤ ਸਿੰਘ ਨੇ ਕੁਝ ਸਾਲ ਪਹਿਲਾਂ ਘੱਟ ਖਰਚੇ ‘ਤੇ ਪੰਛੀ ਪ੍ਰੇਮੀਆਂ ਲਈ ਆਲ੍ਹਣੇ ਬਣਾਉਣੇ ਸ਼ੁਰੂ ਕੀਤੇ ਸਨ। ਹੌਲੀ-ਹੌਲੀ ਉਹ ਇੰਨਾ ਮਸ਼ਹੂਰ ਹੋ ਗਏ ਕਿ ਹੁਣ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆ ਦੇ ਲੋਕ ਵੀ ਉਨ੍ਹਾਂ ਤੋਂ ਆਲ੍ਹਣੇ ਮੰਗਵਾਉਂਦੇ ਹਨ।

ਬੇਅੰਤ ਸਿੰਘ ਨੇ ਦੱਸਿਆ ਕਿ ਉਹ ਵੱਖ-ਵੱਖ ਪੰਛੀਆਂ ਦੇ ਲਈ ਵੱਖ-ਵੱਖ ਕਿਸਮ ਦੇ ਆਲਣੇ ਤਿਆਰ ਕਰਦੇ ਹਨ। ਜਿਵੇਂ ਚਿੜੀ ਦੇ ਆਲਣੇ ਦਾ ਸਾਇਜ਼ ਅਤੇ ਉਸਦਾ ਮੂੰਹ ਬਹੁਤ ਛੋਟਾ ਬਣਾਇਆ ਜਾਂਦਾ ਹੈ ਜਦਕਿ ਹੋਰ ਪੰਛੀਆਂ ਲਈ ਉਨ੍ਹਾਂ ਦੇ ਹਿਸਾਬ ਨਾਲ ਆਲਣੇ ਤਿਆਰ ਕੀਤੇ ਜਾਂਦੇ ਹਨ।ਬੇਅੰਤ ਸਿੰਘ ਦਾ ਕਹਿਣਾ ਹੈ ਕਿ ਜੋ ਗਾਹਕ ਪੰਛੀਆਂ ਦੀ ਸੇਵਾ ਲਈ ਇਹ ਆਲਣੇ ਲਗਾ ਰਹੇ ਹਨ ਉਨ੍ਹਾਂ ਨੂੰ ਉਹ ਸਸਤੇ ਆਲ੍ਹਣੇ ਤਿਆਰ ਕਰਕੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਦਿੰਦੇ ਹਨ।

ਬੇਅੰਤ ਸਿੰਘ ਨੇ ਦੱਸਿਆ ਕਿ ਕੁਝ ਲੋਕ ਪੰਛੀਆਂ ਲਈ ਆਲਣੇ ਲਗਾਉਣ ਨੂੰ ਗਲਤ ਵੀ ਕਹਿੰਦੇ ਜਿੰਨ੍ਹਾਂ ਦਾ ਤਰਕ ਹੁੰਦਾ ਹੈ ਕਿ ਪੰਛੀਆਂ ਲਈ ਆਲਣੇ ਲਗਾ ਕਿ ਉਹ ਪੰਛੀਆਂ ਨੂੰ ਆਲਸੀ ਬਣਾ ਰਹੇ ਹਨ ਪਰ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਉਹ ਕਹਿੰਦੇ ਹਨ ਉਹ ਤਾਂ ਪੰਛੀਆ ਦੇ ਰਹਿਣ ਲਈ ਇੱਕ ਖੂੱਡ ਜਾਂ ਫਿਰ ਇੱਕ ਪਲਾਟ ਵਜੋਂ ਆਲਣਾ ਲਗਾ ਰਹੇ ਹਨ ਜਿਸ ਦੀ ਚੋਣ ਵੀ ਪੰਛੀ ਨੇ ਖੁਦ ਕਰਨੀ ਹੈ ਅਤੇ ਉਸ ਵਿੱਚ ਰਹਿਣ ਲਈ ਘਾਹ ਫੂਸ ਵੀ ਪੰਛੀ ਹੀ ਚੁੱਕ ਕੇ ਲਿਆਉਂਦੇੇ ਹਨ ਅਤੇ ਜਿਆਦਾਤਰ ਪੰਛੀਆਂ ਆਲਣਿਆ ਵਿੱਚ ਸਿਰਫ ਬ੍ਰਿਿਡੰਗ ਦੇ ਲਈ ਰਹਿੰਦੇ ਹਨ।

ਬੇਅੰਤ ਸਿੰਘ ਦੱਸਦੇ ਹਨ ਕਿ ਅੱਜ ਦੇ ਸਮੇਂ ਕੰਕਰਿਟ ਦੇ ਬਣੇ ਘਰਾਂ ਵਿੱਚ ਪੰਛੀਆਂ ਦੇ ਰਹਿਣ ਲਈ ਕੋਈ ਵੀ ਥਾਂ ਨਹੀਂ ਬਚੀ ਹੈ ਜਦਕਿ ਪੁਰਾਣੇ ਘਰਾਂ ਵਿੱਚ ਪੰਛੀ ਖੁੱਡਾਂ ਆਲਣੇ ਬਣਾ ਲੈਂਦੇ ਹਨ।ਪੰਛੀਆਂ ਦੀਆਂ ਠਾਹਰਾ ਖਤਮ ਹੋਣ ਨਾਲ ਪੰਛੀਆਂ ਦੀ ਗਿਣਤੀ ਵੀ ਘਟੀ ਹੈ ਜਿਸਦੇ ਚਲਦੇ ਉਨ੍ਹਾਂ ਵੱਲੋਂ ਪੰਛੀਆਂ ਦੇ ਲਈ ਇਹ ਆਲਣੇ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਤਿਆਰ ਕੀਤੇ ਆਲਣਿਆ ਵਿੱਚ ਹੁਣ ਤੱਕ ਸੈਂਕੜੈ ਪੰਛੀਆਂ ਆਪਣਾ ਘਰ ਬਣਾ ਚੁੱਕੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *