ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਮਲਕੀਤ ਸਿੰਘ, ਜੋ ਕਿ ਇੱਕ ਸਾਬਕਾ ਫੌਜੀ ਹਨ, ਅੱਜਕੱਲ੍ਹ ਇੱਕ ਸਰਕਾਰੀ ਬੈਂਕ ਵਿੱਚ ਸੁਰੱਖਿਆ ਗਾਰਡ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ ਪਰ ਉਨ੍ਹਾਂ ਦੀ ਅਸਲ ਪਹਿਚਾਣ ਸਿਰਫ਼ ਨੌਕਰੀ ਤੱਕ ਸੀਮਿਤ ਨਹੀਂ। ਮਲਕੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਨੇ ਪਿਛਲੇ ਕਈ ਸਾਲਾਂ ਤੋਂ ਪੰਛੀਆਂ ਦੇ ਮੁੜ ਵਸੇਵੇ (Bird Rehabilitation) ਲਈ ਬੇਮਿਸਾਲ ਕੰਮ ਕਰ ਰਹੇ ਹਨ।

ਅਲੋਪ ਹੋ ਰਹੀਆਂ ਪੰਛੀਆਂ ਦੀ ਸੰਭਾਲ ਲਈ ਯਤਨ
ਬਦਲਦਾ ਮੌਸਮ, ਦਰੱਖ਼ਤਾਂ ਦੀ ਕੱਟਾਈ ਅਤੇ ਸ਼ਹਿਰੀਕਰਨ ਕਾਰਨ ਅੱਜ ਕਈ ਪੰਛੀਆਂ ਦੀਆਂ ਕਿਸਮਾਂ ਅਲੋਪ ਹੋਣ ਦੇ ਕਿਨਾਰੇ ਪਹੁੰਚ ਚੁੱਕੀਆਂ ਹਨ। ਇਸ ਗੰਭੀਰ ਸਮੱਸਿਆ ਨੂੰ ਸਮਝਦਿਆਂ, ਮਲਕੀਤ ਸਿੰਘ ਅਤੇ ਕਿਰਨਦੀਪ ਕੌਰ ਨੇ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦਾ ਮਕਸਦ ਸਿਰਫ਼ ਪੰਛੀਆਂ ਨੂੰ ਬਚਾਉਣਾ ਹੀ ਨਹੀਂ, ਸਗੋਂ ਲੋਕਾਂ ਵਿੱਚ ਵਾਤਾਵਰਨ ਅਤੇ ਪੰਛੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ।

ਪੰਛੀਆਂ ਦੇ ਨਾਂ ਲਗਾਈ ਥਾਂ
ਮਲਕੀਤ ਸਿੰਘ ਨੇ ਦੇਖਿਆ ਕਿ ਪੁਰਾਣੇ ਘਰਾਂ ਵਿੱਚ ਪੰਛੀਆਂ ਦੇ ਰਹਿਣ ਲਈ ਖੁੱਡਾਂ ਹੁੰਦੀਆਂ ਸਨ ਅਤੇ ਘਰ ਵਿੱਚ ਕੱਚੇ ਹੁੰਦੇ ਸਨ ਜਿਸ ਲਈ ਉਨ੍ਹਾਂ ਆਪਣੀ ਜਗ੍ਹਾਂ ਵਿੱਚ ਹੀ ਪੰਛੀਆਂ ਦੇ ਰਹਿਣ ਲਈ ਇੱਕ ਕੱਚਾ ਕਮਰਾ ਵੀ ਬਣਾਇਆ ਤਾਂ ਜੋ ਪੰਛੀਆਂ ਨੂੰ ਪਹਿਲਾਂ ਵਾਲਾ ਮਾਹੌਲ ਮਿਲ ਸਕੇ ਅਤੇ ਪੰਛੀ ਵਿੱਚ ਵਿੱਚ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਰਹਿ ਸਕਣ। ਇੱਕ ਕੱਚੇ ਕਮਰੇ ਦੀ ਉਸਾਰੀ ਵਿੱਚ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ।

ਸੈਂਕੜੇ ਰੈਣ ਬਸੇਰੇ ਅਤੇ 40 ਤੋਂ ਵੱਧ ਪਿੰਡਾਂ ਵਿੱਚ ਰੁੱਖ ਲਗਾਏ
ਇਸ ਜੋੜੇ ਨੇ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਪੰਛੀਆਂ ਲਈ ਰੈਣ ਬਸੇਰੇ ਤਿਆਰ ਕਰਕੇ ਵੱਖ-ਵੱਖ ਪਿੰਡਾਂ ਵਿੱਚ ਦਰੱਖ਼ਤਾਂ ਅਤੇ ਖੰਬਿਆਂ ’ਤੇ ਲਗਾਏ ਹਨ। ਇਹ ਰੈਣ ਬਸੇਰੇ ਪੰਛੀਆਂ ਨੂੰ ਸੁਰੱਖਿਅਤ ਥਾਂ ਪ੍ਰਦਾਨ ਕਰਦੇ ਹਨ। ਖਾਸ ਗੱਲ ਇਹ ਵੀ ਕਿ ਉਹ ਆਪਣੇ ਘਰ ਵਿੱਚ ਹੀ ਪੰਛੀਆਂ ਦੇ ਲਈ ਰੈਣ ਬਸੇਰੇ ਤਿਆਰ ਕਰਦੇ ਹਨ ਅਤੇ ਹੁਣ ਤੱਕ ਉਹ 40 ਤੋਂ ਵੱਧ ਪਿੰਡਾਂ ਵਿੱਚ ਪੰਛੀਆਂ ਲਈ ਰੈਣ ਬਸੇਰੇ ਅਤੇ ਰਵਾਇਤੀ ਰੁੱਖ ਲਗਾ ਚੁੱਕੇ ਹਨ ਜੋ ਪੰਛੀਆਂ ਨੂੰ ਭੋਜਨ ਅਤੇ ਆਸਰਾ ਦਿੰਦੇ ਹਨ।

ਬਿਨਾਂ ਸਰਕਾਰੀ ਮਦਦ ਦੇ ਨਿਸ਼ਕਾਮ ਸੇਵਾ
ਇਹ ਗੱਲ ਇਸ ਯਤਨ ਨੂੰ ਹੋਰ ਵੀ ਖਾਸ ਬਣਾਉਂਦੀ ਹੈ ਕਿ ਮਲਕੀਤ ਸਿੰਘ ਅਤੇ ਕਿਰਨਦੀਪ ਕੌਰ ਇਹ ਸਾਰਾ ਕੰਮ ਬਿਨਾਂ ਕਿਸੇ ਸਰਕਾਰੀ ਫੰਡ ਜਾਂ ਸਹਾਇਤਾ ਦੇ ਕਰ ਰਹੇ ਹਨ। ਆਪਣੀ ਨੌਕਰੀ ਤੋਂ ਬਾਅਦ ਮਿਲਣ ਵਾਲੇ ਸਮੇਂ ਵਿੱਚ, ਕਈ ਵਾਰ ਆਪਣੀ ਜੇਬੋਂ ਖਰਚ ਕਰਕੇ, ਇਹ ਜੋੜਾ ਪੰਛੀਆਂ ਦੀ ਸੇਵਾ ਕਰਦਾ ਹੈ। ਉਹ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਸਿਖਾਉਂਦੇ ਹਨ ਕਿ ਕਿਵੇਂ ਛੋਟੇ-ਛੋਟੇ ਕਦਮਾਂ ਨਾਲ Bird Protection in Punjab ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।

ਸਮਾਜ ਲਈ ਪ੍ਰੇਰਣਾ ਅਤੇ ਸੰਦੇਸ਼
ਅੱਜ ਦੇ ਸਮੇਂ ਵਿੱਚ, ਜਦੋਂ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੀ ਦੌੜ ਵਿੱਚ ਕੁਦਰਤ ਨੂੰ ਭੁੱਲ ਚੁੱਕੇ ਹਨ, ਮਲਕੀਤ ਸਿੰਘ ਅਤੇ ਕਿਰਨਦੀਪ ਕੌਰ ਵਰਗੇ ਲੋਕ ਸਮਾਜ ਲਈ ਵੱਡੀ ਪ੍ਰੇਰਣਾ ਹਨ। ਉਨ੍ਹਾਂ ਦੀ ਸੇਵਾ ਇਹ ਸਾਬਤ ਕਰਦੀ ਹੈ ਕਿ ਕੁਦਰਤ ਦੀ ਰੱਖਿਆ ਲਈ ਵੱਡੇ ਸਰੋਤਾਂ ਦੀ ਨਹੀਂ, ਸਗੋਂ ਸਾਫ਼ ਨੀਅਤ ਅਤੇ ਮਜ਼ਬੂਤ ਇਰਾਦੇ ਦੀ ਲੋੜ ਹੁੰਦੀ ਹੈ। ਪੰਛੀਆਂ ਦੇ ਮੁੜ ਵਸੇਵੇ ਲਈ ਉਨ੍ਹਾਂ ਦੇ ਕੀਤੇ ਯਤਨਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਪੰਛੀਆਂ ਨੂੰ ਬਚਾਉਣ ਦੀ ਮੁਹਿੰਮ ਚਲਾਉਣ ਵਾਲਾ ਫ਼ੌਜੀ ਜੋੜਾ
More from MotivationalMore posts in Motivational »






Be First to Comment