ਜ਼ਿਲ੍ਹਾ ਬਰਨਾਲਾ ਦਾ ਕਸਬਾ ਹੰਡਿਆਇਆ ਦੇ ਰਹਿਣ ਵਾਲੇ ਬਜ਼ੁਰਗ ਬਲਦੇਵ ਸਿੰਘ ਜਨਮ ਤੋਂ ਹੀ ਅਪਾਹਜ ਹਨ। ਉਨ੍ਹਾਂ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਬਲਦੇਵ ਸਿੰਘ ਆਪਣੀ ਸਰੀਰਕ ਅਪਾਹਜਤਾ ਦੇ ਬਾਵਜੂਦ ਤਰਖਾਣ ਦੇ ਪੇਸ਼ੇ ਵਿੱਚ ਇੰਨੇ ਮਾਹਰ ਹੈ ਕਿ ਉਨ੍ਹਾਂ ਦੀਆਂ ਹੱਥੀਂ ਬਣਾਈ ਵਸਤਾਂ ਦੀ ਲੋਕਾਂ ਵਿੱਚ ਭਾਰੀ ਮੰਗ ਹੈ ਅਤੇ ਉਹ ਸਮੇਂ ਸਮੇਂ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਅਤੇ ਰਾਏਕੋਟ ਵਿੱਚ ਸਮਾਨ ਵੇਚਣ ਲਈ ਵੀ ਜਾਂਦੇ ਹਨ।

62 ਸਾਲਾਂ ਦੇ ਬਲਦੇਵ ਸਿੰਘ ਦੱਸਦੇ ਹਨ ਕਿ ਅੱਜ ਦੇ ਨੌਜਵਾਨ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਲੱਕੜ ਤੋਂ ਵੱਖ ਵੱਖ ਤਰ੍ਹਾਂ ਦਾ ਸਮਾਨ ਤਿਆਰ ਕਰਦੇ ਹਨ ਪਰ ਉਹ ਰਵਾਇਤੀ ਸੰਦਾਂ ਨਾਲ ਹੱਥੀਂ ਕੰਮ ਕਰਦੇ ਹਨ ਜਿਸ ਵਿੱਚ ਮਿਹਨਤ ਵੀ ਕਾਫੀ ਲੱਗਦੀ ਹੈ। ਉਹ ਲੱਕੜ ਦੇ ਖੂੰਡੇ, ਦਾਤੀ, ਬੈਟ, ਘੋਟਨੀ, ਖੜਾਵਾ ਆਦਿ ਸਮਾਨ ਤਿਆਰ ਕਰਦੇ ਹਨ ਜੋ ਲੋਕਲ ਵੀ ਵਿਕ ਜਾਂਦਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਹੱਥੀ ਬਣਾਏ ਸਮਾਨ ਦੀ ਭਾਰੀ ਮੰਗ ਹੈ।

ਉਹ ਦੱਸਦੇ ਹਨ ਕਿ ਰੱਬ ਨੂੰ ਉਨ੍ਹਾਂ ਨੂੰ ਅਪਾਹਜ ਬਣਾ ਕੇ ਮਿਸਤਰੀਆਂ ਦੇ ਘਰ ਇਸ ਲਈ ਭੇਜਿਆ ਹੈ ਤਾਂ ਜੋ ਉਹ ਹੱਥੀਂ ਮਿਹਨਤ ਕਰਕੇ ਖਾ ਸਕੇ। ਉਹ ਦੱਸਦੇ ਹਨ ਕਿ ਉਹ ਆਪਣੇ ਹੱਥੀਂ ਬਣਾਏ ਸਮਾਨ ਉਪਰ ਲੱਗੀ ਸਿਰਫ ਮਿਹਨਤ ਦਾ ਮੁੱਲ ਹੀਂ ਲੈਦੇ ਹਨ ਅਤੇ ਕਿਸੇ ਤੋਂ ਵੀ ਉਹ ਵਾਧੂ ਪੈਸੇ ਨਹੀਂ ਲੈਂਦੇ। ਉਹ ਮੰਨਦੇ ਹਨ ਕਿ ਹੱਕ ਦੀ ਕਮਾਈ ਵਿੱਚ ਹੀ ਬਰਕਤ ਹੈ।

ਬਜ਼ੁਰਗ ਬਲਦੇਵ ਸਿੰਘ ਦੱਸਦੇ ਹਨ ਕਿ ਕਈ ਲੋਕ ਉਨ੍ਹਾਂ ਦੀ ਸਰੀਰਕ ਦਿੱਖ ਨੂੰ ਵੇਖ ਕੇ ਇਹ ਸਮਝ ਲੈਂਦੇ ਹਨ ਕਿ ਸ਼ਾਇਦ ਬਾਬਾ ਜੀ ਕਮਜ਼ੋਰ ਹਨ ਪਰ ਉਹ ਕਹਿੰਦੇ ਹਨ ਕਿ ਸਵੇਰ ਹੁੰਦੇ ਹੀ ਉਹ ਆਪਣੇ ਕੰਮ ਉਪਰ ਲੱਗ ਜਾਂਦੇ ਹਨ ਅਤੇ ਸਾਰਾ ਦਿਨ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ ਅਤੇ ਆਪਣੇ ਕੰਮ ਤੋਂ ਉਹ ਕਦੇ ਛੁੱਟੀ ਵੀ ਨਹੀਂ ਲੈਂਦੇ। ਬਲਦੇਵ ਸਿੰਘ ਦਾ ਜੀਵਨ ਨਿਰਾਸ਼ਾ ਵਿੱਚ ਜੀ ਰਹੇ ਲੋਕਾਂ ਲਈ ਇੱਕ ਵਧੀਆ ਮਿਸਾਲ ਹੈ। ਬਲਦੇਵ ਸਿੰਘ ਦੀ ਕਲਾ ਅਤੇ ਉਨ੍ਹਾਂ ਦੇ ਸ਼ੰਘਰਸੀ ਜੀਵਨ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮੰਗ ਕੇ ਖਾਣ ਵਾਲੇ ਸਿੱਖੋ ਇਸ ਬਾਬੇ ਤੋਂ ਅਣਖ ਕੀ ਹੁੰਦੀ ਹੈ
More from MotivationalMore posts in Motivational »






Be First to Comment