ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਪਿਛਲੇ 40 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੁਰਸੀਆਂ ਦੀ ਬੁਣਾਈ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਵੀ ਇਸ ਯੂਨੀਵਰਸਿਟੀ ਲਈ ਕੁਰਸੀਆਂ ਬੁਣਦੇ ਰਹੇ ਹਨ। ਜਿਨ੍ਹਾਂ ਨੇ ਉਨ੍ਹਾਂ ਨੂੰ ਕੁਰਸੀਆਂ ਦੀ ਬੁਣਾਈ ਦਾ ਹੁਨਰ ਸਿਖਾਇਆ ਜਿਸ ਤੋਂ ਬਾਅਦ ਉਹ ਪਿਛਲੇ ਲੰਬੇ ਸਮੇਂ ਤੋਂ ਯੂਨੀਵਰਸਿਟੀ ਲਈ ਹੱਥੀਂ ਕੁਰਸੀਆਂ ਦੀ ਬੁਣਾਈ ਕਰਦੇ ਆ ਰਹੇ ਹਨ।

ਉਹ ਦੱਸਦੇ ਹਨ ਕਿ ਸਵੇਰੇ ਮੌਕੇ ਹੀ ਉਹ ਯੂਨੀਵਰਸਿਟੀ ਆ ਜਾਂਦੇ ਹਨ ਅਤੇ ਵੱਖ-ਵੱਖ ਵਿਭਾਗ ਵਿੱਚ ਜਾ ਕੇ ਉਹ ਖਰਾਬ ਹੋ ਚੁੱਕੀਆਂ ਕੁਰਸੀਆਂ ਦੀ ਬੁਣਾਈ ਦਾ ਕੰਮ ਕਰਦੇ ਹਨ। ਕੁਰਸੀਆਂ ਦੀ ਬੁਣਾਈ ਉਹ ਹੱਥੀਂ ਕਰਦੇ ਹਨ ਅਤੇ ਜਿਸ ਵਿੱਚ ਕਾਫੀ ਸਮਾਂ ਅਤੇ ਮਿਹਨਤ ਵੀ ਲੱਗਦੀ ਹੈ। ਉਹ ਦੱਸਦੇ ਹਨ ਕਿ ਬੁਣਾਈ ਦਾ ਕੰਮ ਕਾਫੀ ਬਰੀਕੀ ਹੁੰਦਾ ਹੈ ਅਤੇ ਦਿਨ ਵਿੱਚ ਉਹ ਚਾਰ ਤੋਂ ਪੰਜ ਕੁਰਸੀਆਂ ਦੀ ਬੁਣਾਈ ਕਰ ਦਿੰਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਬਹੁਤ ਹੀ ਘੱਟ ਮਿਹਨਤਾਨਾ ਮਿਲਦਾ ਹੈ।

ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਭਾਵੇਂ ਕਮਾਈ ਘੱਟ ਹੁੰਦੀ ਹੈ ਪਰ ਫਿਰ ਵੀ ਉਹ ਆਪਣੇ ਕੰਮ ਤੋਂ ਖੁਸ਼ ਹਨ। ਹਾਲਾਂਕਿ ਉਹ ਨਿਰਾਸ਼ ਹਨ ਕਿ ਉਨ੍ਹਾਂ ਦੇ ਬੱਚੇ ਯੂਨੀਵਰਸਿਟੀ ਵਿੱਚ ਨਹੀਂ ਪੜ੍ਹ ਸਕੇ, ਪਰ ਉਨ੍ਹਾਂ ਨੂੰ ਮਾਣ ਹੈ ਕਿ ਹਜ਼ਾਰਾਂ ਵਿਿਦਆਰਥੀ ਉਨ੍ਹਾਂ ਦੀਆਂ ਬੁਣੀਆਂ ਹੋਈਆਂ ਕੁਰਸੀਆਂ ਦੀ ਵਰਤੋਂ ਕਰਕੇ ਪੜ੍ਹੇ ਹਨ ਅਤੇ ਸਰਕਾਰੀ ਨੌਕਰੀਆਂ ਕਰ ਰਹੇ ਹਨ।

ਅਸ਼ੋਕ ਕੁਮਾਰ ਦੇ ਜੀਵਨ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮੈਂ 40 ਸਾਲਾਂ ਤੋਂ ਯੂਨੀਵਰਸਿਟੀ ਲਈ ਕੁਰਸੀਆਂ ਬੁਣ ਰਿਹਾ ਹਾਂ
More from MotivationalMore posts in Motivational »
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ
- 2 ਕਰੋੜ ਦਾ ਨੁਕਸਾਨ, ਫੈਕਟਰੀ ਬੰਦ… ਫਿਰ ਵੀ ਨਹੀਂ ਹਾਰੀ ਹਿੰਮਤ,






Be First to Comment