ਇਹ ਕਹਾਣੀ ਉਨ੍ਹਾਂ ਲੋਕਾਂ ਲਈ ਬਹੁਤ ਮਦਦਗਾਰ ਹੋ ਸਕਦੀ ਹੈ ਜੋ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਸਿਰਫ ਮੁਸ਼ਕਲਾਂ ਨਾਲ ਹੀ ਭਰੀ ਹੋਈ ਹੈ। ਇਹ ਕੋਈ ਕਹਾਣੀ ਨਹੀਂ ਹੈ ਇਹ ਇੱਕ ਅਜਿਹੇ ਨੌਜਵਾਨ ਦੀ ਸੱਚੀ ਦਾਸਤਾਂ ਹੈ ਜਿਸ ਨਾਲ ਜ਼ਿੰਦਗੀ ਨੇ ਦੋ ਕੁ ਸਾਲ ਦੀ ਉਮਰ ਵਿੱਚ ਹੀ ਅਜਿਹਾ ਖੇਡ ਖੇਡਿਆ ਕਿ ਲੋਕ ਉਸਨੂੰ ਮਾਪਿਆਂ ਉੱਤੇ ਬੋਝ ਹੀ ਸਮਝਣ ਲੱਗ ਗਏ ਸਨ। ਸਤਵੰਤ ਸਿੰਘ ਬਚਪਨ ਵਿੱਚ ਅਜਿਹਾ ਗੰਭੀਰ ਬਿਮਾਰ ਹੋਇਆ ਕਿ ਉਸਦੀ ਸੁਣਨ ਅਤੇ ਬੋਲਣ ਦੀ ਸਮਰੱਥਾ ਹੀ ਚਲੀ ਗਈ। ਮਾਪਿਆਂ ਲਈ ਸਤਵੰਤ ਵੱਡੀ ਚਿੰਤਾ ਦਾ ਕਾਰਨ ਸੀ। ਆਪਣੀ ਇਸ ਅਸਮਰੱਥਤਾ ਕਰਕੇ ਉਹ ਸਕੂਲ ਵੀ ਨਹੀਂ ਜਾ ਸਕਿਆ। ਲਗਭਗ 12 ਸਾਲ ਦੀ ਉਮਰ ਵਿੱਚ ਉਸਨੂੰ ਡੀਫ ਐਂਡ ਡੰਬ ਬੱਚਿਆਂ ਦੇ ਸਕੂਲ ਵਿੱਚ ਪੜਨ ਲਾਇਆ ਗਿਆ। ਸਤਵੰਤ ਸਿੰਘ ਨੇ ਨਾ ਸਿਰਫ ਵਧੀਆ ਤਰੀਕੇ ਨਾਲ ਪੜਾਈ ਕੀਤੀ ਸਗੋਂ ਖੇਡਾਂ ਵਿੱਚ ਵੀ ਆਪਣਾ ਮੁਕਾਮ ਸਥਾਪਿਤ ਕੀਤਾ। ਸਤਵੰਤ ਸਿੰਘ ਨੇ ਕੰਪਿਊਟਰ ਐਪਲੀਕੇਸ਼ਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਸਪੋਰਟਸ ਵਿੱਚ ਵੀ ਸਤਵੰਤ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਕਰ ਚੁੱਕਾ ਹੈ। ਸਤਵੰਤ ਦਾ ਵਿਆਹ ਵੀ ਉਸ ਵਾਂਗ ਕੁਦਰਤ ਦੀ ਮਾਰ ਝੱਲ ਕੇ ਆਪਣਾ ਮੁਕਾਮ ਬਣਾਉਣ ਵਾਲੀ ਕੁੜੀ ਨਾਲ ਹੋ ਗਿਆ। ਸਤਵੰਤ ਅੱਜ-ਕੱਲ ਬਰਨਾਲਾ ਸ਼ਹਿਰ ਦੇ ਬੋਲਣ, ਸੁਣਨ ਤੋਂ ਅਸਮਰੱਥ ਬੱਚਿਆਂ ਦੇ ਸਕੂਲ ਵਿੱਚ ਕੰਪਿਊਟਰ ਟੀਚਰ ਦੇ ਤੌਰ ਤੇ ਜੌਬ ਕਰ ਰਿਹਾ ਹੈ। ਆਪਣੇ ਵਰਗੇ ਬੱਚਿਆਂ ਨੂੰ ਸਿੱਖਿਅਤ ਕਰਕੇ ਆਤਮ-ਨਿਰਭਰ ਬਣਾਉਣਾ ਹੀ ਸਤਵੰਤ ਦੀ ਜ਼ਿੰਦਗੀ ਦਾ ਮਕਸਦ ਹੈ। ਕੁਦਰਤ ਦੇ ਮਾਰੇ ਬੱਚਿਆਂ ਲਈ ਸਤਵੰਤ ਇੱਕ ਰਾਹ ਦਸੇਰਾ ਹੈ।
ਹੇਠਲੇ ਲਿੰਕ ਨੂੰ ਖੋਲ ਕੇ ਤੁਸੀਂ ਸਤਵੰਤ ਦੇ ਜ਼ਿੰਦਗੀ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ।
ਬੋਲ-ਸੁਣ ਨਹੀਂ ਸਕਦਾ ਪਰ ਨੌਜਵਾਨ ਦੇ ਹੁਨਰ ਬੋਲਦੇ ਹਨ
More from MotivationalMore posts in Motivational »
Be First to Comment