ਪੰਜਾਬ ਵਿੱਚ ਲੱਕੜ ਦੇ ਖਿਡੌਣਿਆਂ ਨਾਲ ਖੇਡਣ ਦੀ ਪਰੰਪਰਾ ਬਹੁਤ ਪੁਰਾਣੀ ਹੈ।ਅੱਜ ਦੇ ਸਮੇਂ ਜਿੱਥੇ ਬਾਜ਼ਾਰ ਵਿੱਚ ਸਸਤੇ ਪਲਾਸਟਿਕ ਦੇ ਖਿਡੌਣੇ ਮਿਲਦੇ ਹਨ ਤਾਂ ਅਜਿਹੇ ਸਮੇਂ ਲੱਕੜ ਦੇ ਖਿਡੌਣੇ ਬਾਜ਼ਾਰ ਵਿੱਚੋਂ ਲਗਭਗ ਗਾਇਬ ਹੋ ਗਏ ਹਨ।ਪਰ ਪੰਜਾਬ ਦੇ ਜਿਲਾ ਬਰਨਾਲਾ ਦੇ ਕਸਬਾ ਧਨੌਲਾ ਦੇੇ ਤਰਖਾਣ ਇਸ ਕਲਾ ਨੂੰ ਜਿਉਂਦਾ ਰੱਖ ਰਹੇ ਹਨ।
ਇਸ ਕੰਮ ਦੇ ਕਾਰੀਗਰ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਲੱਕੜ ਦਾ ਕੰਮ ਕਰਦੇ ਹਨ ਜਿਸ ਵਿੱਚ ਪਹਿਲਾ ਉਹ ਘਰਾਂ ਦੇ ਦਰਵਾਜੇ, ਖਿੜਕੀਆਂ ਜਾਂ ਲੱਕੜ ਦਾ ਹੋਰ ਸਮਾਨ ਤਿਆਰ ਕਰਦੇ ਸਨ ਪਰ ਨਾਲ ਨਾਲ ਉਹ ਲੱਕੜ ਦੇ ਖਿਡੌਣੇ ਵੀ ਤਿਆਰ ਕਰਨ ਲੱਗ ਗਏ ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆਏ। ਇਨ੍ਹਾਂ ਲੱਕੜ ਦੇ ਖਿਡੌਣਿਆਂ ਵਿੱਚ ਲੋਕਾਂ ਦੀ ਦਿਲਚਸਪੀ ਨੂੰ ਵੇਖਦੇ ਹੋਏ ਉਨ੍ਹਾਂ ਨੇ ਵੱਡੇ ਪੱਧਰ ਉਪਰ ਲੱਕੜ ਦੇ ਖਿਡੌਣੇ ਬਣਾਉਣੇ ਸ਼ੁਰੂ ਕਰ ਦਿੱਤੇ।
ਬੇਅੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਡੌਣਿਆਂ ਵਿੱਚ ਉਹ ਟੈਕਟਰ ਟਰਾਲੀ, ਜੀਪ, ਟਰੱਕ, ਬੱਸ, ਟ੍ਰੈਕਟਰ ਟਿਪਰ, ਕੰਬਾਇਨ ਅਤੇ ਹੋਰ ਬਹੁਤ ਸਾਰੇ ਲੱਕੜ ਦੇ ਖਿਡੌਣੇ ਵੱਖ-ਵੱਖ ਸਾਇਜ਼ ਵਿੱਚ ਤਿਆਰ ਕਰਦੇ ਹਨ। ਅੱਜ ਉਹ ਇਸ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਆਪਣੇ ਪਿਤਾ ਪੁਰਖੀ ਕਿੱਤੇ ਵਿੱਚ ਨੂੰ ਅਪਣਾਉਣ ਵਾਲੇ ਨੌਜਵਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਨੂੰ ਇਸ ਕੰਮ ਨੂੰ ਕਰਦਿਆ 12 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਅਤੇ ਲੋਕਾਂ ਵੱਲੋਂ ਲੱਕੜ ਦੇ ਖਿਡੌਣੇ ਖਰੀਦਣ ਦਾ ਰੁਝਾਨ ਵੀ ਵਧਿਆ ਹੈ। ਉਸਨੇ ਦੱਸਿਆ ਕਿ ਲੱਕੜ ਦੇ ਖਿਡੌਣੇ ਪਲਾਸਟਿਕ ਦੇ ਖਿਡੌਣਿਆ ਦੇ ਮੁਕਾਬਲੇ ਜਿਆਦਾ ਹੰਢਣਸਾਰ ਹੁੰਦੇ ਹਨ ਇਸ ਲਈ ਵੀ ਮਾਂ-ਬਾਪ ਆਪਣੇ ਬੱਚਿਆਂ ਦੇ ਲਈ ਇਨ੍ਹਾਂ ਖਿਡੌਣਿਆਂ ਨੂੰ ਖਰੀਦਣ ਲਈ ਤਰਜ਼ੀਹ ਦਿੰਦੇ ਹਨ।ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਵੀ ਇਨ੍ਹਾਂ ਖਿਡੌਣਿਆਂ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਹੈ। ਓਹਨਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਲੀ ਵੀਡੀਓ ਵੇਖ ਸਕਦੇ ਹੋ।
ਵਿਰਸੇ ਨਾਲ ਜੋੜਦੀ ਖਿਡੌਣਾ ਮਾਰਕੀਟ
More from MotivationalMore posts in Motivational »
Be First to Comment