ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਵਿੱਚ ਰਹਿਣ ਵਾਲੀਆਂ ਦਰਾਣੀਆਂ ਜਠਾਣੀਆਂ ਨੇ ਇਕੱਠੇ ਹੋ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ।ਇਨ੍ਹਾਂ ਔਰਤਾਂ ਨੇ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਹੈ ਜਿਸ ਵਿੱਚ ਸਾਰਾ ਕੰਮ ਔਰਤਾਂ ਕਰਦੀਆਂ ਹਨ।ਇਹ ਔਰਤਾਂ ਸਰ੍ਹੋਂ, ਨਾਰੀਅਲ, ਅਲਸੀ, ਬਦਾਮ ਆਦਿ ਦਾ ਤੇਲ ਦੇਸੀ ਤਰੀਕੇ ਨਾਲ ਕੱਢਦੀਆਂ ਹਨ ਅਤੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਵੀ ਖੁਦ ਕਰਦੀਆਂ ਹਨ।
ਆਪਣੇ ਕਰੋਬਾਰ ਦੀ ਸ਼ੁਰੂਆਤ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਉਨ੍ਹਾਂ ਦਾ ਪਰਿਵਾਰ ਸਾਂਝਾ ਸੀ ਅਤੇ ਘਰ ਦੇ ਬਾਕੀ ਕੰਮ ਕਰਨ ਤੋਂ ਬਾਅਦ ਉਨ੍ਹਾਂ ਕੋਲ ਕਾਫੀ ਸਮਾਂ ਬਚ ਜਾਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਇਸ ਵਿਹਲੇ ਸਮੇਂ ਵਿੱਚ ਕੋਈ ਕਾਰੋਬਾਰ ਕਰਨ ਦਾ ਸੋਚਿਆ। ਉਨ੍ਹਾਂ ਨੇ ਪਹਿਲਾ ਖੁਦ ਦਾ ਇੱਕ ਸੈਲਫ ਹੈਲਪ ਗੁਰੱਪ ਬਣਾਇਆ ਜਿਸ ਵਿੱਚ ਉਹ ਚਾਰ ਰਲ ਮਿਲ ਕੇ ਤੇਲ ਪ੍ਰੋਸੈਸਿੰਗ ਦਾ ਕੰਮ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਤੇਲ ਕੱਢਣ ਤੋਂ ਪਹਿਲਾ ਜਰੂਰੀ ਚੀਜ਼ਾਂ ਦੀ ਦੇਖ ਰੇਖ ਵੀ ਉਹ ਖੁਦ ਕਰਦੀਆ ਹੈ ਜਿਸ ਵਿੱਚ ਬਜ਼ਾਰ ਤੋਂ ਸਮਾਨ ਖਰੀਦ ਕੇ ਲਿਆਉਂਣਾ, ਫਿਰ ਉਸ ਦੀ ਸਾਫ-ਸਫਾਈ ਕਰਨਾ ਜਿਸ ਤੋਂ ਬਾਅਦ ਤੇਲ ਕੱਢਣਾ ਅਤੇ ਉਸਦੀ ਪੈਕਿੰਗ ਕਰਨ ਤੱਕ ਉਹ ਸਾਰਾ ਕੰਮ ਰਲਮਿਲ ਕੇ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਜਿਸ ਕੋਹਲੂ ਜਰੀਏ ਵੱਖ ਵੱਖ ਕਿਸਮ ਦਾ ਤੇਲ ਕੱਢਿਆ ਜਾਂਦਾ ਹੈ ਉਹ ਰਵਾਇਤੀ ਤਰੀਕੇ ਨਾਲ ਤੇਲ ਕੱਢਦਾ ਹੈ ਜਿਸ ਵਿੱਚ ਸਮਾਂ ਭਾਵੇਂ ਥੋੜਾ ਜਿਆਦਾ ਲੱਗਦਾ ਹੈ ਪਰ ਇਸ ਤੇਲ ਦੀ ਗੁਣਵੱਤਾ ਬਜ਼ਾਰ ਵਿੱਚੋਂ ਮਿਲਦੇ ਤੇਲ ਨਾਲੋਂ ਕਿਤੇ ਵੱਧ ਹੁੰਦੀ ਹੈ। ਇਸ ਤੇਲ ਵਿੱਚ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਜਾਂ ਰੰਗ ਦੀ ਮਿਲਾਵਟ ਵੀ ਨਹੀਂ ਕਰਦੇ ਅਤੇ ਕੋਹਲੂ ਵਿੱਚੋਂ ਨਿਕਲੇ ਸ਼ੁੱਧ ਤੇਲ ਨੂੰ ਉਹ ਬੋਲਤਾਂ ਦੇ ਵਿੱਚ ਪੈਕ ਕਰਦੇ ਹਨ ਅਤੇ ਆਪਣੀ ਬਰੈਡਿੰਗ ਕਰਕੇ ਇਸਨੂੰ ਵੇਚਦੇ ਹਨ।
ਉਨ੍ਹਾਂ ਦੱਸਿਆ ਕਿ ਬਜ਼ਾਰ ਵਿੱਚੋਂ ਮਿਲਦੇ ਤੇਲ ਵਿੱਚ ਜਿਆਦਾਤਰ ਪਾਮ ਆਇਲ ਮਿਕਸ ਕੀਤਾ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਖਰਤਨਾਕ ਵੀ ਹੈ ਪਰ ਉਹ ਆਪਣੇ ਤੇਲ ਵਿੱਚ ਕੋਈ ਮਿਲਾਵਟ ਨਹੀਂ ਕਰਦੇ ਜਿਸ ਕਰਕੇ ਲੋਕ ਉਨ੍ਹਾਂ ਦੇ ਤੇਲ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਤੋਂ ਸ਼ੱੁਧ ਤੇਲ ਖਰੀਦੇ ਹਨ। ਹੇਠਾਂ ਦਿੱਤੀ ਵੀਡੀਓ ਵਿੱਚ ਤੁਸੀਂ ਇਨ੍ਹਾਂ ਔਰਤਾਂ ਨਾਲ ਉਨ੍ਹਾਂ ਦੇ ਕਾਰੋਬਾਰ ਬਾਰੇ ਗੱਲਬਾਤ ਕੀਤੀ ਗੱਲਬਾਤ ਵੇਖ ਸਕਦੇ ਹੋ।

ਦਰਾਣੀਆਂ ਜਠਾਣੀਆਂ ਦਾ ਸਾਂਝਾ ਕਾਰੋਬਾਰ
More from MotivationalMore posts in Motivational »
Be First to Comment