ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ ਹੈ। ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਨੂੰ ਸੁੰਦਰ ਝੀਲ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਤਿੰਨ ਪੌਂਡ ਬਣਾਏ ਗਏ ਹਨ।
ਪਿੰਡ ਦੇ ਸਰਪੰਚ ਇਨ੍ਹਾਂ ਪੌਂਡਾਂ ਬਾਰੇ ਦੱਸਿਆ ਕਿ ਪਹਿਲੇ ਪੌਂਡ ਵਿੱਚ ਪਾਣੀ ਵਿੱਚਲੀ ਗੰਦਗੀ ਖ਼ਤਮ ਕਰਨ ਵਾਲੇ ਬੈਕਟੀਰੀਆ ਛੱਡੇ ਗਏ ਹਨ ਜਿਸ ਤੋਂ ਬਾਅਦ ਇਹ ਪਾਣੀ ਦੂਸਰੇ ਪੌਂਡ ਵਿੱਚ ਚਲਾ ਜਾਂਦਾ ਹੈ ਜਿੱਥੇ ਦੂਸਰੇ ਪੌਂਡ ਵਿੱਚ ਮੱਛੀਆਂ ਛੱਡੀਆਂ ਗਈ ਹਨ ਜੋ ਇਸ ਪਾਣੀ ਨੂੰ ਹੋਰ ਸਾਫ ਕਰਦੀਆਂ ਹਨ ਅਤੇ ਤੀਸਰੇ ਪੌਂਡ ਵਿੱਚ ਉਨ੍ਹਾਂ ਵੱਲੋਂ ਕੱਛੂਕੁੰਮੇ ਛੱਡੇ ਗਏ ਹਨ ਜੋ ਕਿ ਗੰਦੇ ਪਾਣੀ ਨੂੰ ਖੇਤੀਬਾੜੀ ਲਈ ਵਰਤੋਂ ਯੋਗ ਬਣਾ ਦਿੰਦੇ ਹਨ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਦੋਂ ਇਨ੍ਹਾਂ ਤਿੰਨਾਂ ਪੌਂਡਾਂ ਵਿੱਚੋਂ ਪਾਣੀ ਬਿਲਕੁੱਲ ਸਾਫ ਹੋ ਜਾਂਦਾ ਹੈ ਤਾਂ ਉਸਦੀ ਵਰਤੋਂ ਪਿੰਡ ਦੇ ਕਿਸਾਨ ਖੇਤੀ ਬਾੜੀ ਲਈ ਕਰਦੇ ਹਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਹ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ ਜਿੱਥੇ ਗੰਦੇ ਪਾਣੀ ਨੂੰ ਸਾਫ ਕਰਕੇ ਉਸ ਨਾਲ 100 ਏਕੜ ਦੇ ਕਰੀਬ ਖੇਤੀਬਾੜੀ ਲਈ ਸਿੰਚਾਈ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਇਹ ਪਾਣੀ ਬਿਲਕੁੱਲ ਮੁਫਤ ਵਿੱਚ ਦਿੱਤਾ ਜਾਂਦਾ ਹੈ।
ਪਿੰਡ ਦੀ ਪੰਚਾਇਤ ਵੱਲੋਂ ਨਵੇਕਲੇ ਤਰੀਕੇ ਨਾਲ ਗੰਦੇ ਪਾਣੀ ਦੀ ਸੰਭਾਲ ਕਰਕੇ ਵਾਤਾਵਰਨ ਵੀ ਬਚਾਇਆ ਜਾ ਰਿਹਾ ਹੈ ਅਤੇ ਪਾਣੀ ਦੀ ਮੁੜ ਵਰਤੋਂ ਕਰਕੇ ਕੁਦਰਤੀ ਸਰੋਤ ਵੀ ਬਚਾਏ ਜਾ ਰਹੇ ਹਨ। ਇਸ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਕਰਕੇ ਭਾਰਤ ਅਤੇ ਸੂਬਾ ਸਰਕਾਰ ਵੱਲੋਂ ਪੰਚਾਇਤ ਨੂੰ ਐਵਾਰਡ ਵੀ ਮਿਲ ਚੁੱਕੇ ਹਨ। ਪੰਚਾਇਤ ਦੇ ਇਸ ਉਪਰਾਲੇ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਕੱਛੂਕੁੰਮਿਆਂ ਨੂੰ ਸਫ਼ਾਈ ਦੀ ਜ਼ਿੰਮੇਵਾਰੀ ਦੇਣ ਵਾਲਾ ਪੰਜਾਬ ਦਾ ਵਿਲੱਖਣ ਪਿੰਡ
More from MotivationalMore posts in Motivational »
Very good job.