ਪੰਜਾਬ ਦੇ ਪਿੰਡਾਂ ਵਿੱਚ ਸੀਵਰੇਜ ਪ੍ਰਬੰਧਨ ਅਤੇ ਕੂੜਾ ਇਕੱਠਾ ਕਰਨਾ ਇੱਕ ਵੱਡੀ ਸਮੱਸਿਆ ਹੈ ਜੋ ਵਾਤਾਵਰਣ ਪ੍ਰਦੂਸ਼ਣ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵਧਾ ਰਿਹਾ ਹੈ। ਡਾ. ਰਜਨੀਸ਼ ਵਰਮਾ ਰਾਊਂਡ ਗਲਾਸ ਫਾਊਂਡੇਸ਼ਨ ਨਾਮੀ ਇੱਕ ਐਨਜੀਓ ਦੇ ਡਾਇਰੈਕਟਰ ਹਨ। ਰਾਊਂਡ ਗਲਾਸ ਫਾਊਂਡੇਸ਼ਨ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੋ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ, ਪਿੰਡਾਂ ਵਿੱਚ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਜੈਕਟ ਚਲਾਉਂਦੀ ਹੈ।
ਇਸ ਪ੍ਰਜੈਕਟ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕੂੜੇ ਦੀ ਸਮੱਸਿਆ ਪ੍ਰਤੀ ਜਾਣੂ ਕਰਵਾਉਂਦੇ ਹਨ ਅਤੇ ਫਿਰ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਸਾਂਭਣ ਲਈ ਪ੍ਰੇਰਿਤ ਕਰਦੇ ਹਨ। ਇਸ ਦੇ ਨਾਲ ਹੀ ਫਾਊਂਡੇਸ਼ਨ ਦੇ ਵਲਟੀਅਰ ਪਿੰਡ ਵਾਸੀਆਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਹੋਰ ਜਾਣਕਾਰੀ ਦਿੰਦੇ ਹਨ ਅਤੇ ਨਾਲ ਹੀ ਕੂੜੇ ਦੀ ਸਾਂਭ ਸੰਭਾਲ ਦੇ ਲਈ ਡਸਟਬੀਨ ਵੀ ਵੰਡਦੇ ਹਨ।
ਇਸ ਤੋਂ ਬਾਅਦ ਪਿੰਡ ਵਿੱਚੋਂ ਹੀ ਕੁਝ ਵਿਅਕਤੀਆਂ ਦੀ ਚੋਣ ਕੀਤੀ ਜਾਂਦੀ ਹੈ ਜੋ ਲੋਕਾਂ ਦੇ ਘਰਾਂ ਵਿੱਚੋਂ ਇਹ ਕੂੜਾ ਇਕੱਠਾਂ ਕਰਕੇ ਲੈ ਆਉਂਦੇ ਹਨ। ਜਿੰਨ੍ਹਾਂ ਦੀ ਤਨਖਾਹ ਦਾ ਖਰਚਾ ਹਰ ਘਰ ਚੁੱਕਦਾ ਹੈ। ਫਿਰ ਇਸ ਇਕੱਠੇ ਕੀਤੇ ਕੂੜੇ ਨੂੰ ਉਹ ਇੱਕ ਜਗ੍ਹਾਂ ਉਪਰ ਲੈ ਆਉਂਦੇ ਹਨ ਜਿੱਥੇ ਚਾਰ ਵੱਖ ਵੱਖ ਖਾਨੇ ਬਣੇ ਹੋਏ ਹਨ ਜਿੱਥੇ ਉਹ ਸਾਫ ਕੂੜੇ ਨੂੰ ਇਸ ਵਿੱਚ ਦੱਬ ਦਿੰਦੇ ਹਨ ਅਤੇ ਕੁਝ ਮਹੀਨਿਆਂ ਵਿੱਚ ਇਹ ਕੂੜਾ ਖਾਦ ਵਿੱਚ ਬਦਲ ਜਾਂਦਾ ਹੈ।
ਉਹ ਦੱਸਦੇ ਹਨ ਕਿ ਇਹ ਖਾਦ ਪੂਰੀ ਤਰ੍ਹਾਂ ਔਰਗੈਨਿਕ ਹੁੰਦੀ ਹੈ ਜਿਸ ਦੀ ਕਆਲਿਟੀ ਵੀ ਬਹੁਤ ਵਧੀਆ ਹੈ ਜਿਸ ਨੂੰ ਕਿਸਾਨ ਖੇਤ ਵਿੱਚ ਵਰਤ ਸਕਦੇ ਹਨ। ਉਹ ਦੱਸਦੇ ਹਨ ਇਸ ਖਾਦ ਨੂੰ ਵੇਚ ਕੇ ਪਿੰਡ ਦੀ ਪੰਚਾਇਤ ਜਿੱਥੇ ਇੱਕ ਵੱਖਰੀ ਆਮਦਨ ਪ੍ਰਾਪਤ ਕਰਦੀ ਹੈ ਉੱਥੇ ਹੀ ਪਿੰਡ ਵਿੱਚ ਕੂੜੇ ਦੀ ਸਮੱਸਿਆ ਦਾ ਹੱਲ ਹੋਣ ਨਾਲ ਸਾਫ ਸਫਾਈ ਵੀ ਵਧਦੀ ਹੈ।
ਰਾਊਂਡ ਗਲਾਸ ਫਾਊਂਡੇਸ਼ਨ ਹੁਣ ਤੱਕ ਪੰਜਾਬ ਦੇ 200 ਪਿੰਡਾਂ ਦੀ ਨੁਹਾਰ ਬਦਲ ਚੁੱਕੀ ਹੈ। ਉਨ੍ਹਾਂ ਦੇ ਕੰਮ ਬਾਰੇ ਵਿਸਥਾਰ ਪੂਰਵਕ ਚਰਚਾ ਤੁਸੀਂ ਹੇਠਾਂ ਦਿੱਤੀ ਵੀਡੀਓ ਜ਼ਰੀਏ ਸੁਣ ਸਕਦੇ ਹੋ।

ਘਰਦੇ ਵੀ ਕਹਿੰਦੇ ਸੀ Phd ਕਰਕੇ ਹੁਣ ਤੁੰ ਕੂੜੇ ‘ਚ ਹੱਥ ਮਾਰੇਂਗਾ
More from MotivationalMore posts in Motivational »
Be First to Comment