Press "Enter" to skip to content

ਸਮਾਜ ਤੋਂ ਕੀ ਚਾਹੁੰਦੀਆਂ ਨੇ ਇਹ ਕੁੜੀਆਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀਤੇ ਦਿਨੀਂ ਆਪਣੀ ਕਿਸਮ ਦਾ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਐਜੂਕੇਸ਼ਨ ਅਤੇ ਮਲਟੀਮੀਡੀਆ ਰਿਸਰਚ ਸੈਂਟਰ ਵਿਭਾਗ ਵੱਲੋਂ ਬੋਲਣ, ਸੁਣਨ ਅਤੇ ਦੇਖ ਸਕਣ ਤੋਂ ਅਸਮਰਥ ਲੜਕੀਆਂ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਨ੍ਹਾਂ ਲੜਕੀਆਂ ਵੱਲੋਂ ਯੂਨੀਵਰਸਿਟੀ ਵਿੱਚ ਦੁਨੀਆ ਦੇ ਵੱਖ-2 ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਦਾ ਅਨੁਭਵ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਲੜਕੀਆਂ ਨੂੰ ਇਨ੍ਹਾਂ ਕਲਾ ਕਿਰਤਾਂ ਨੂੰ ਛੂਹ ਕੇ ਕਲਾ ਦਾ ਅਨੁਭਵ ਕਰਨ ਲਈ ਕਿਹਾ ਗਿਆ।

ਇਸ ਤਜਰਬੇ ਦੌਰਾਨ ਉਨਾਂ ਨੂੰ ਨਾਲ ਦੀ ਨਾਲ ਇਨ੍ਹਾਂ ਕਲਾਕ੍ਰਿਤਾਂ ਦੇ ਇਤਿਹਾਸ ਅਤੇ ਮਕਸਦ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਇਨ੍ਹਾਂ ਕੁੜੀਆਂ ਲਈ ਸੰਗੀਤਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਤੋਂ ਬਾਅਦ ਈਐੱਮਆਰਸੀ ਵਿਭਾਗ ਵਿੱਚ ਰੱਖੇ ਰੂਬਰੂ ਸਮਾਗਮ ਵਿੱਚ ਇਨ੍ਹਾਂ ਵਿਦਿਆਰਥਣਾਂ ਨੇ ਸਟੇਜ ਤੋਂ ਆਪਣੇ ਤਜਰਬੇ ਵੀ ਸਾਂਝੇ ਕੀਤੇ।

ਉਨ੍ਹਾਂ ਆਪਣੇ ਤਜਰਬਿਆਂ ਰਾਹੀਂ ਦਰਸ਼ਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਮਾਜ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਈਐਮਆਰਸੀ ਵਿਭਾਗ ਦੇ ਡਾਇਰੈਕਟਰ ਦਲਜੀਤ ਅਮੀ ਅਨੁਸਾਰ ਇਸ ਸਮਾਗਮ ਦਾ ਮਕਸਦ ਸਰੀਰਕ ਤੌਰ ‘ਤੇ ਅਪੰਗ ਵਿਅਕਤੀਆਂ ਦੀਆਂ ਲੋੜਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਉਹ ਵੀ ਆਪਣੇ ਆਪ ਨੂੰ ਬਰਾਬਰ ਦੇ ਨਾਗਰਿਕ ਮਹਿਸੂਸ ਕਰ ਸਕਣ।

ਹੇਠਲੀ ਵੀਡੀਓ ਵਿੱਚ ਤੁਸੀਂ ਪੂਰੀ ਗੱਲਬਾਤ ਵੇਖ ਸਕਦੇ ਹੋ:-

Be First to Comment

Leave a Reply

Your email address will not be published. Required fields are marked *