ਫਰੀਦਕੋਟ ਦੇ ਰਹਿਣ ਵਾਲੇ ਕਰਨ ਬਰਾੜ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਵਜੋਂ ਤਾਇਨਾਤ ਹਨ। ਕਰਨ ਬਰਾੜ ਤੈਰਾਕੀ ਵਿੱਚ ਰਾਸ਼ਟਰੀ ਪੱਧਰ ‘ਤੇ ਸੋਨ ਤਗਮਾ ਜੇਤੂ ਹਨ ਅਤੇ ਭਾਰਤ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਹਨ। ਅੱਜ ਕੱਲ੍ਹ, ਕਰਨ ਆਪਣੇ ਜੱਦੀ ਸ਼ਹਿਰ ਫਰੀਦਕੋਟ ਵਿਖੇ ਨੌਜਵਾਨਾਂ ਨੂੰ ਤੈਰਾਕੀ ਦੀ ਸਿਖਲਾਈ ਵੀ ਦੇ ਰਹੇ ਹਨ। ਉਹ ਮੰਨਦੇ ਹਨ ਕਿ ਤੈਰਾਕੀ ਦੇਸ਼ ਅਤੇ ਵਿਦੇਸ਼ ਵਿੱਚ ਨੌਜਵਾਨਾਂ ਲਈ ਇੱਕ ਚੰਗਾ ਕੈਰੀਅਰ ਸਾਬਤ ਹੋ ਸਕਦੀ ਹੈ।
ਕਰਨ ਦੱਸਦੇ ਹਨ ਕਿ 11 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਤੈਰਾਕੀ ਸਿਖਣੀ ਸ਼ੁਰੂ ਕਰ ਦਿੱਤੀ ਸੀ ਪਰ ਪੰਜਾਬ ਵਿੱਚ ਤੈਰਾਕੀ ਲਈ ਚੰਗੀਆਂ ਥਾਵਾਂ ਨਾ ਹੋਣ ਕਾਰਨ ਉਹ ਦਿੱਲੀ ਚਲੇ ਗਏ ਜਿੱਥੇ ਉਨ੍ਹਾਂ ਆਪਣੇ ਹੁਨਰ ਨੂੰ ਨਿਖਾਰਿਆ ਅਤੇ ਤੈਰਾਕੀ ਦੇ ਬਹੁਤ ਸਾਰੇ ਮੁਕਾਬਲੇ ਖੇਡੇ ਅਤੇ ਵੱਡੇ ਕੀਰਤੀਮਾਨ ਵੀ ਸਥਾਪਤ ਕੀਤੇ। ਉਹ ਦੱਸਦੇ ਹਨ ਕਿ ਸਪੋਰਟਸ ਕੋਟੇ ਦੇ ਚਲਦੇ ਉਹ 24 ਸਾਲ ਦੀ ਉਮਰ ਵਿੱਚ ਜਿਲਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਵਜੋਂ ਤਾਇਨਾਤ ਹੋ ਗਏ ਹਨ।
ਉਹ ਦੱਸਦੇ ਹਨ ਕਿ ਪੰਜਾਬ ਵਿੱਚ ਤੈਰਾਕੀ ਖੇਡ ਨਿਘਾਰ ਵੱਲ ਜਾ ਰਹੀ ਹੈ ਜਿਸ ਦਾ ਕਾਰਨ ਬੱਚਿਆ ਲਈ ਪੰਜਾਬ ਅੰਦਰ ਤੈਰਾਕੀ ਲਈ ਯੋਗ ਸਿਖਲਾਈ ਅਤੇ ਤੈਰਾਕੀ ਕਰਨ ਦੇ ਲਈ ਚੰਗੇ ਪੂਲ ਨਹੀਂ ਹਨ ਜਿਸ ਕਾਰਨ ਵੀ ਨੌਜਵਾਨ ਇਸ ਖੇਡ ਵੱਲ ਘੱਟਦੇ ਜਾ ਰਹੇ ਹਨ ਅਤੇ ਪੰਜਾਬ ਵਿੱਚੋਂ ਨਾ ਮਾਤਰ ਹੀ ਚੰਗੇ ਤੈਰਾਕ ਨਿਕਲ ਰਹੇ ਹਨ ਜਿਨ੍ਹਾਂ ਸੂਬੇ ਅਤੇ ਦੇਸ਼ ਪੱਧਰ ਉਪਰ ਵੱਡੀਆਂ ਮੱਲਾਂ ਮਾਰੀਆਂ ਹੋਣ।
ਉਨ੍ਹਾਂ ਨੇ ਆਪਣੇ ਸ਼ਹਿਰ ਵਿੱਚ ਤੈਰਾਕੀ ਸਿੱਖਣ ਦੇ ਲਈ ਇੱਕ ਪੂਲ ਬਣਾਇਆ ਹੈ ਜਿੱਥੇ ਵੱਖ ਵੱਖ ਉਮਰ ਵਰਗ ਦੇ ਬੱਚੇ ਤੈਰਾਕੀ ਸਿਖਣ ਲਈ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਤੈਰਾਕੀ ਕਰਨ ਨਾਲ ਜਿੱਥੇ ਸਰੀਰ ਤੰਦਰੁਤਸ ਰਹਿੰਦਾ ਹੈ ਉੱਥੇ ਹੀ ਬੱਚੇ ਆਪਣੇ ਵਿਹਲੇ ਸਮੇਂ ਨੂੰ ਇਸ ਖੇਡ ਨੂੰ ਸਿੱਖਣ ਲਈ ਇਸਤੇਮਾਲ ਕਰ ਸਕਦੇ ਹਨ। ਜਿਸ ਨਾਲ ਜਿੱਥੇ ਬੱਚੇ ਇੱਕ ਨਵਾਂ ਹੁਨਰ ਵੀ ਸਿੱਖਣਗੇ ਅਤੇ ਉਹ ਤੈਰਾਕੀ ਦੇ ਵੱਖ ਵੱਖ ਮੁਕਾਬਲਿਆ ਵਿੱਚ ਮੱਲਾਂ ਮਾਰ ਕੇ ਆਪਣਾ ਚੰਗਾ ਭਵਿੱਖ ਵੀ ਬਣਾ ਸਕਦੇ ਹਨ। ਕਰਨ ਬਰਾੜ ਦੇ ਤੈਰਾਕੀ ਤਜ਼ਰਬਿਆਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਬਾਹਰਲੇ ਮੁਲਕਾਂ ਵਿੱਚ ਵੀ ਪੈਂਦਾ ਹੈ ਇਸ ਖੇਡ ਦਾ ਮੁੱਲ
More from MotivationalMore posts in Motivational »
Be First to Comment