ਸੁਖਜਿੰਦਰ ਲੋਪੋ ਪੰਜਾਬੀ ਸੋਸ਼ਲ ਮੀਡੀਆ ਦੀ ਜਾਣੀ ਪਛਾਣੀ ਹਸਤੀ ਹੈ। ਸੁਖਜਿੰਦਰ ਦੀ ਜ਼ਿੰਦਗੀ ਅਣਥੱਕ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਹੈ। ਸੁਖਜਿੰਦਰ ਦਾ ਜਨਮ ਮੋਗੇ ਜ਼ਿਲ੍ਹੇ ਦੇ ਪਿੰਡ ਲੋਪੋ ਦੇ ਨਿਮਨ ਕਿਸਾਨੀ ਪਰਿਵਾਰ ਵਿੱਚ ਹੋਇਆ। ਬਚਪਨ ਵਿੱਚ ਸੁਖਜਿੰਦਰ ਅਤੇ ਉਸਦੇ ਵੱਡੇ ਭਰਾ ਨੂੰ ਪਰਿਵਾਰ ਦੀ ਮਦਦ ਕਰਨ ਲਈ ਖੇਤਾਂ ਵਿੱਚ ਮਜ਼ਦੂਰੀ ਵੀ ਕਰਨੀ ਪਈ। ਮਿਹਨਤ ਅਤੇ ਲਗਨ ਦੇ ਸਿਰ ਤੇ ਦੋਵੇਂ ਭਰਾਵਾਂ ਨੇ ਘਰ ਦੀ ਆਰਥਿਕਤਾ ਬਦਲ ਦਿੱਤੀ ਪਰ ਅਸਲ ਕਾਮਯਾਬੀ ਉਸਨੂੰ ਆਪਣੀ ਲਿਖਣ ਅਤੇ ਬੋਲਣ ਦੀ ਕਲਾ ਕਰਕੇ ਮਿਲੀ।
ਸ਼ੁਰੂ ਵਿੱਚ ਸੁਖਜਿੰਦਰ ਨੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਰਚਨਾਵਾਂ ਪਾਉਣੀਆਂ ਸ਼ੁਰੂ ਕੀਤੀਆਂ। ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਤਾਂ ਸੁਖਜਿੰਦਰ ਨੇ ਵੱਖ-ਵੱਖ ਵਿਸ਼ਿਆਂ ਉੱਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਸੁਖਜਿੰਦਰ ਦੀ ਅਸਲ ਕਾਮਯਾਬੀ ਦਾ ਸਫ਼ਰ ਸ਼ੁਰੂ ਹੋਇਆ। ਲੋਕਾਂ ਨੇ ਉਸਦੀਆਂ ਵੀਡੀਓ ਨੂੰ ਭਰਪੂਰ ਹੁੰਗਾਰਾ ਦਿੱਤਾ ਤਾਂ ਸੁਖਜਿੰਦਰ ਨੇ ਇਸਨੂੰ ਕਿੱਤੇ ਦੇ ਤੌਰ ਤੇ ਅਪਣਾ ਲਿਆ। ਸੁਖਜਿੰਦਰ ਨੇ ਥੋੜ੍ਹੇ ਸਮੇਂ ਵਿੱਚ ਹੀ ਬੇਸ਼ੁਮਾਰ ਸਫਲਤਾ ਹਾਸਲ ਕੀਤੀ ਹੈ। ਸੁਖਜਿੰਦਰ ਦੀ ਕਹਾਣੀ ਕੈਰੀਅਰ ਬਣਾਉਣ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਹੇਠਲੀ ਵੀਡੀਓ ਵਿੱਚ ਸੁਖਜਿੰਦਰ ਨਾਲ ਉਸਦੇ ਸੰਘਰਸ਼ ਅਤੇ ਕਾਮਯਾਬੀ ਬਾਰੇ ਗੱਲਬਾਤ ਕੀਤੀ ਗਈ ਹੈ
Sukhjinder Lopon ਕਿਵੇਂ ਬਣਿਆ ਸੋਸ਼ਲ ਮੀਡੀਆ ਸਟਾਰ
More from MotivationalMore posts in Motivational »
Be First to Comment