ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਜੱਸਾ ਦੀ ਰਹਿਣ ਵਾਲੀ ਸੁਖਪਾਲ ਕੌਰ ਲਈ ਜ਼ਿੰਦਗੀ ਕਦੇ ਵੀ ਸੌਖੀ ਨਹੀਂ ਸੀ ਪਰ ਸਹੁਰੇ ਘਰ ਵਿੱਚ ਦੇਖੀਆਂ ਦੁਸ਼ਵਾਰੀਆਂ ਨੇ ਉਸਦੀ ਜ਼ਿੰਦਗੀ ਹੋਰ ਬੋਝਲ ਕਰ ਦਿੱਤੀ। ਦਰਅਸਲ ਜਦੋਂ ਸੁਖਪਾਲ ਕੌਰ ਹਾਲੇ ਸਕੂਲ ਪੜਦੀ ਸੀ ਤਾਂ ਉਸਦੇ ਇਸ ਛੋਟੀ ਉਮਰ ਵਿੱਚ ਹੀ ਮੂੰਹ ਵਿੱਚ ਕੈਂਸਰ ਬਣ ਗਿਆ ਸੀ। ਉਸਦਾ ਕੈਂਸਰ ਤਾਂ ਕਈ ਅਪਰੇਸ਼ਨਾਂ ਬਾਅਦ ਠੀਕ ਹੋ ਗਿਆ ਪਰ ਉਸਦੇ ਚਿਹਰੇ ਤੇ ਕੱਟ ਦਾ ਪੱਕਾ ਨਿਸ਼ਾਨ ਬਣ ਗਿਆ।
ਸੁਖਪਾਲ ਦਾ ਵਿਆਹ ਤਾਂ ਚੰਗੇ ਘਰੇ ਹੋ ਗਿਆ ਪਰ ਉਸਦੇ ਵਿਆਹ ਤੋਂ ਬਾਅਦ ਕਈ ਸਾਲ ਬਾਅਦ ਵੀ ਔਲਾਦ ਨਾ ਹੋਈ ਤਾਂ ਸਹੁਰੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਇੱਕ ਦਿਨ ਉਸਨੂੰ ਆਪਣਾ ਸਹੁਰਾ ਘਰ ਛੱਡਣਾ ਪਿਆ। ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਜਦੋਂ ਉਹ ਇਸਨੂੰ ਖਤਮ ਕਰਨ ਬਾਰੇ ਸੋਚਣ ਲੱਗ ਪਈ ਤਾਂ ਉਸਦੀ ਜ਼ਿੰਦਗੀ ਨੇ ਪਾਸਾ ਬਦਲਿਆ। ਸੁਖਪਾਲ ਦੇ ਭਰਾ ਨੇ ਉਸਨੂੰ ਵੀਡੀਓ ਰਿਕਾਰਡ ਕਰਨੀਆਂ ਅਤੇ ਇਨ੍ਹਾਂ ਨੂੰ ਐਡਿਟ ਕਰਨਾ ਸਿਖਾ ਦਿੱਤਾ। ਉਸਨੇ ਸੋਸ਼ਲ ਮੀਡੀਆ ਤੇ ਆਪਣਾ ਚੈਨਲ ਬਣਾ ਲਿਆ ਸੁਖਪਾਲ ਕੌਰ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ।
ਹੁਣ ਉਸ ਦੀਆਂ ਵੀਡੀਓਜ਼ ਨੂੰ ਲੱਖਾਂ ਲੋਕ ਦੇਖ ਰਹੇ ਹਨ। ਸੁਖਪਾਲ ਦਾ ਪਤੀ ਕੈਮਰਾ ਆਪਰੇਟ ਕਰਦਾ ਹੈ । ਸ਼ੁਰੂ ਵਿੱਚ, ਉਹ ਆਪਣੇ ਚਿਹਰੇ ਕਾਰਨ ਝਿਜਕਦੀ ਸੀ ਪਰ ਇਸ ਸਮੇਂ ਲੋਕ ਉਸ ਤੋਂ ਵੀਡੀਓ ਬਣਾਉਣ ਲਈ ਸਮਾਂ ਮੰਗਦੇ ਹਨ। ਹੇਠਲੀ ਵੀਡੀਓ ਵਿੱਚ ਸੁਖਪਾਲ ਦੇ ਸੰਘਰਸ਼ ਅਤੇ ਸਫਲਤਾ ਦੀ ਪ੍ਰੇਰਨਾਦਾਇਕ ਕਹਾਣੀ ਬਾਰੇ ਚਰਚਾ ਕੀਤੀ ਗਈ ਹੈ।
ਸੁਖਪਾਲ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਕਾਮਯਾਬੀ ਦੀ ਪੂਰੀ ਕਹਾਣੀ ਤੁਸੀਂ ਇਸ ਲਿੰਕ ਨੂੰ ਖੋਲ ਕੇ ਦੇਖ ਸਕਦੇ ਹੋ।
Be First to Comment