ਬਰਨਾਲਾ ਜ਼ਿਲ੍ਹੇ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਦੇ ਦੋ ਭਰਾ ਅਵਤਾਰ ਸਿੰਘ ਅਤੇ ਇਕਬਾਲ ਸਿੰਘ ਡੇਅਰੀ ਫਾਰਮਰ ਹਨ। ਉਨ੍ਹਾਂ ਇੱਕ ਗਾਂ ਤੋਂ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਕੋਲ 200 ਗਾਵਾਂ ਦਾ ਡੇਅਰੀ ਫਾਰਮ ਚਲਾਉਂਦੇ ਹਨ। ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਇਸ ਕੰਮ ਦੀ ਸ਼ੁਰੂਆਤ ਕੀਤੀ ਤਾਂ ਕਈ ਲੋਕ ਉਨ੍ਹਾਂ ਨੂੰ ਟਿੱਚਰਾਂ ਵੀ ਕਰਦੇ ਸਨ ਕਿ ਉਹ ਜ਼ਿਆਦਾ ਪੜੇ ਲਿਖੇ ਵੀ ਨਹੀਂ ਹਨ ਅਤੇ ਇਸ ਕੰਮ ਵਿੱਚ ਸਫਲ ਨਹੀਂ ਹੋ ਸਕਣਗੇ ਪਰ ਉਹਨਾਂ ਆਪਣੀ ਮਿਹਨਤ ਜਾਰੀ ਰੱਖੀ ਅਤੇ ਅੱਜ ਉਨ੍ਹਾਂ ਦਾ ਕੰਮ ਵਧੀਆ ਚੱਲ ਰਿਹਾ ਹੈ।
ਉਹ ਦੱਸਦੇ ਹਨ ਕਿ ਇਸ ਡੇਅਰੀ ਫਾਰਮ ਤੋਂ ਉਹ 1500 ਤੋਂ 1800 ਲੀਟਰ ਦੁੱਧ ਦੀ ਪ੍ਰੋਡਕਸ਼ਨ ਕਰਦੇ ਹਨ ਅਤੇ ਇਹ ਦੁੱਧ ਸਿੱਧਾ ਨੈਸਲੇ ਕੰਪਨੀ ਉਨ੍ਹਾਂ ਦੇ ਘਰ ਤੋਂ ਲੈ ਕੇ ਜਾਂਦੀ ਹੈ।ਉਹ ਦੱਧ ਦੀ ਚੁਆਈ ਵੀ ਆਧੁਨਿਕ ਮਸ਼ੀਨਾਂ ਦੇ ਨਾਲ ਕਰਦੇ ਹਨ ਤਾਂ ਦੁੱਧ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਉਨ੍ਹਾਂ ਵੱਲੋਂ ਪੈਦਾ ਕੀਤੇ ਜਾਂਦੇ ਦੁੱਧ ਦੀ ਗੁਣਵੱਤਾ ਨੂੰ ਵੇਖਦੇ ਹੋਏ ਨੈਸਲੇ ਵੱਲੋਂ ਮੁਫਤ ਵਿੱਚ ਉਨ੍ਹਾਂ ਦੇ ਖੇਤ ਵਿੱਚ ਬਾਇਓਗੈਸ ਪਲਾਂਟ ਵੀ ਲਗਾ ਕੇ ਦਿੱਤਾ ਹੋਇਆ ਹੈ ਜਿਸ ਦੀ ਕੀਮਤ 35 ਲੱਖ ਰੁਪਏ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਕੰਮ ਅਤੇ ਦੁੱਧ ਦੀ ਕੁਆਲਿਟੀ ਕਰਕੇ ਹੀ ਨੈਸਲੇ ਵੱਲੋਂ ਉਨ੍ਹਾਂ ਨੂੰ ਇਹ ਪਲਾਂਟ ਲਗਾ ਕੇ ਦਿੱਤਾ ਹੈ ਜਿਸ ਨਾਲ ਡੇਅਰੀ ਫਾਰਮ ਵਿੱਚ ਬਿਜਲੀ ਦੀ ਪੂਰਤੀ ਕੀਤੀ ਜਾਂਦੀ ਹੈ।
ਉਹ ਦੱਸਦੇ ਹਨ ਕਿ ਡੇਅਰੀ ਫਾਰਮ ਦਾ ਸਾਰਾ ਕੰਮ ਉਹ ਰਲ ਮਿਲ ਕੇ ਕਰਦੇ ਹਨ ਜਿਸ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਪੂਰਾ ਸਹਿਯੋਗ ਦਿੰਦਾ ਹੈ। ਉਹ ਸਵੇਰ ਮੌਕੇ ਪਸ਼ੂਆਂ ਨੂੰ ਚਾਰਾ ਪਾ ਕੇ ਫਿਰ ਦੁੱਧ ਦੀ ਚੁਆਈ ਕਰਦੇ ਹਨ ਅਤੇ ਸ਼ਾਮ ਨੂੰ ਇਹ ਕੰਮ ਘਰ ਦੇ ਹੋਰ ਮੈਂਬਰ ਕਰਦੇ ਹਨ। ਡੇਅਰੀ ਫਾਰਮ ਦੀ ਹੀ ਕਮਾਈ ਵਿੱਚੋਂ ਉਨ੍ਹਾਂ ਨੇ ਜ਼ਮੀਨ ਅਤੇ ਖੇਤੀਬਾੜੀ ਲਈ ਸੰਦ ਬਣਾਏ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਬੱਚੇ ਵੀ ਹੁਣ ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਦਿੰਦੇ ਹਨ ਜੋ ਵਿਦੇਸ਼ ਵਿੱਚ ਜਾਣ ਦੀ ਬਜਾਏ ਇਸ ਕੰਮ ਨੂੰ ਹੀ ਹੋਰ ਅੱਗੇ ਵਧਾਉਣ ਵਿੱਚ ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਜਾ ਕੇ ਵੀ ਬੰਦੇ ਨੇ ਮਿਹਨਤ ਹੀ ਕਰਨੀ ਹੈ ਅਤੇ ਜੇਕਰ ਉਹੀ ਮਿਹਨਤ ਬੰਦਾ ਇੱਥੇ ਰਹਿ ਕੇ ਕਰੇ ਤਾਂ ਪੰਜਾਬ ਰਹਿ ਕੇ ਵੀ ਚੰਮੀ ਕਮਾਈ ਕੀਤੀ ਜਾ ਸਕਦੀ ਹੈ ਅਤੇ ਦੂਸਰਾ ਬੰਦਾ ਆਪਣੇ ਪਰਿਵਾਰ ਦੇ ਕੋਲ ਰਹਿੰਦਾ ਹੈ।
ਉਹ ਦੱਸਦੇ ਹਨ ਕਿ ਡੇਅਰੀ ਫਾਰਮ ਦੇ ਕੰਮ ਵਿੱਚ ਰੋਜ਼ ਦੀ ਕਮਾਈ ਹੈ ਪਰ ਇਹ ਕੰਮ ਮਿਹਨਤ ਜਰੂਰ ਮੰਗਦਾ ਹੈ ਜੇਕਰ ਕੋਈ ਵਿਅਕਤੀ ਮਿਹਨਤ ਕਰਨ ਨੂੰ ਤਿਆਰ ਹੈ ਤਾਂ ਇਸ ਕੰਮ ਵਿੱਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਦੋਵਾਂ ਭਰਾਵਾਂ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਲੋਕ ਕਹਿੰਦੇ ਸੀ ਇਹ ਅਨਪੜ ਜਿਹੇ ਕੀ ਕਰਨਗੇ
More from MotivationalMore posts in Motivational »
Be First to Comment