ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡਬਰੂ ਦੇ ਰਹਿਣ ਵਾਲੇ ਸ਼ਰਨਪ੍ਰੀਤ ਸਿੰਘ ਪਿਛਲੇ ਪੰਜ ਸਾਲਾਂ ਤੋਂ ਆਪਣੀ ਫੂਡ ਕਾਰਟ ਚਲਾ ਰਹੇ ਹਨ। ਸ਼ਰਨਪ੍ਰੀਤ ਨੇ ਹੋਟਲ ਮੈਨੇਜਮੈਂਟ ਵਿੱਚ ਡਿਗਰੀ ਕੀਤੀ ਹੈ ਜਿਸ ਤੋਂ ਬਾਅਦ ਉਹ ਵਿਦੇਸ਼ ਚਲੇ ਗਏ ਅਤੇ ਸਿੰਗਪੁਰ ਵਿੱਚ ਉਨ੍ਹਾਂ ਫੂਡ ਕਾਰਟਸ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਨ੍ਹਾਂ ਵਾਪਸ ਪੰਜਾਬ ਆ ਕੇ ਆਪਣੀ ਖੁਦ ਦੀ ਫੂਡ ਕਾਰਟ ਸ਼ੁਰੂ ਕਰ ਲਈ।
ਸ਼ਰਨਪ੍ਰੀਤ ਨੇ ਖੁਦ ਹੀ ਘਰ ਵਿੱਚ ਮਿਸਤਰੀ ਦੀ ਮਦਦ ਨਾਲ ਟਰੈਕਟਰ ਟਰਾਲੀ ਨੂੰ ਫੂਡ ਕਾਰਟ ਵਿੱਚ ਤਬਦੀਲ ਕਰ ਲਿਆ ਜਿਸ ਉਪਰ ਕਰੀਬ 8 ਲੱਖ ਰੁਪਏ ਦਾ ਖਰਚ ਆਇਆ। ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਇਹ ਫੂਡ ਕਾਰਟ ਸ਼ੁਰੂ ਕੀਤੀ ਸੀ ਤਾਂ ਇਲਾਕੇ ਵਿੱਚ ਉਹ ਪਹਿਲੇ ਸਨ ਜਿਨ੍ਹਾਂ ਵੱਲੋਂ ਟਰੈਕਟਰ ਟਰਾਲੀ ਦੀ ਬਣੀ ਫੂਡ ਕਾਰਟ ਚਲਾਈ ਜਿਸ ਉਪਰ ਉਹ ਲੋਕਾਂ ਨੂੰ ਫਾਰਟ ਫੂਡ ਖੁਆਉਂਦੇ ਹਨ।
ਸ਼ਰਨਪ੍ਰੀਤ ਦੱਸਦੇ ਹਨ ਸ਼ੁਰੂਆਤ ਵਿੱਚ ਕੁਝ ਮੁਸ਼ਕਿਲਾ ਆਈਆਂ ਪਰ ਹੌਲੀ ਹੌਲੀ ਲੋਕਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤਾ ਫੂਡ ਪਸੰਦ ਆਉਣ ਲੱਗਾ ਅਤੇ ਉਨ੍ਹਾਂ ਦਾ ਕੰਮ ਚੰਗਾ ਚੱਲ ਪਿਆ। ਹੁਣ ਉਹ ਜਿੱਥੇ ਖੁਦ ਇਸ ਫੂਡ ਕਾਰਟ ਤੋਂ ਇੱਕ ਸਰਕਾਰੀ ਮੁਲਾਜ਼ਮ ਜਿੰਨੀ ਕਮਾਈ ਕਰ ਰਹੇ ਹਨ ਇਸ ਦੇ ਨਾਲ ਨਾਲ ਉਹ ਆਪਣੇ ਸਟਾਰਟਅੱਪ ਰਾਹੀਂ 10 ਹੋਰ ਬੰਦਿਆਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੇ ਹਨ।ਸ਼ਰਨਪ੍ਰੀਤ ਭਵਿੱਖ ਵਿੱਚ ਉਹ ਆਪਣੀ ਫੂਡ ਚੇਨ ਸਥਾਪਤ ਕਰਨਾ ਚਾਹੁੰਦੇ ਹਨ।
ਸ਼ਰਨਪ੍ਰੀਤ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਉੱਥੇ ਜਾ ਕੇ ਉਹ ਕੋਈ ਵੀ ਕੰਮ ਕਰਨ ਤੋਂ ਪਰਹੇਜ਼ ਨਹੀਂ ਕਰਦੇ ਪਰ ਜੇਕਰ ਉਹੀਂ ਨੌਜਵਾਨ ਪੰਜਾਬ ਵਿੱਚ ਕੁਝ ਕਰਨ ਤੋਂ ਸੰਗ ਮੰਨਦਾ ਹੈ ਜਦਕਿ ਨੌਜਵਾਨ ਪੰਜਾਬ ਵਿੱਚ ਵੀ ਵਿਦੇਸ਼ਾਂ ਵਾਂਗ ਮਿਹਨਤ ਕਰਨ ਤਾਂ ਕੋਈ ਵੀ ਕਾਰੋਬਾਰ ਸਫ਼ਲ ਬਣਾਇਆ ਜਾ ਸਕਦਾ ਹੈ।
ਸ਼ਰਨਪ੍ਰੀਤ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

“ਵਿਦੇਸ਼ ਜਿੰਨੀ ਮਿਹਨਤ ਪੰਜਾਬ ‘ਚ ਕਰਕੇ ਮੈਂ ਸਰਕਾਰੀ ਮੁਲਾਜ਼ਮ ਜਿੰਨਾ ਕਮਾ ਲੈਂਦਾ ਹਾਂ”
More from MotivationalMore posts in Motivational »
Be First to Comment