ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਲਤਾਨਪੁਰ ਦੇ ਬੱਸ ਅੱਡੇ ਤੇ ਬਣਾਈਆਂ ਇਹ ਮੂਰਤਾਂ ਕਲਾ ਦੀ ਸੂਖਮਤਾ ਦਾ ਉਤੱਮ ਨਮੂਨਾ ਹਨ।
ਬਰਨਾਲਾ-ਧੂਰੀ ਰੋਡ ਤੇ ਵਸੇ ਇਸ ਪਿੰਡ ਵਿੱਚੋਂ ਜਦੋਂ ਲੰਘਦੇ ਹਾਂ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਚਮੁੱਚ ਇਹ ਬਜ਼ੁਰਗ ਜੋੜਾ ਅੱਡੇ ਤੇ ਬੈਠਾ ਬੱਸ ਦਾ ਇੰਤਜ਼ਾਰ ਕਰ ਰਿਹਾ ਹੈ। ਇਸਦੇ ਨਾਲ ਹੀ ਇੱਕ ਹੋਰ ਮੂਰਤ ਹੈ ਜੋ ਪੰਜਾਬੀ ਭਾਸ਼ਾ ਸਿੱਖਣ ਦੀ ਪ੍ਰੇਰਨਾ ਦਿੰਦੀ ਹੈ।
ਪਿੰਡਾਂ ਵਿੱਚ ਲੱਖਾਂ ਰੁਪਏ ਖਰਚ ਕੇ ਦਰਵਾਜੇ ਬਣਾਉਣ ਨਾਲੋਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਨਾਲ ਨਾ ਸਿਰਫ ਕਲਾਕਾਰਾਂ ਨੂੰ ਪਿੰਡਾਂ ਵਿੱਚ ਰੋਜ਼ਗਾਰ ਮਿਲੇਗਾ ਸਗੋਂ ਸਾਰਥਿਕ ਸੁਨੇਹਾਂ ਵੀ ਲੋਕਾਂ ਵਿੱਚ ਜਾਏਗਾ। ਤੁਹਾਡੀ ਕੀ ਰਾਏ ਹੈ ਇਸ ਉਪਰਾਲੇ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।

ਦਰਵਾਜ਼ਿਆਂ ਤੇ ਲੱਖਾਂ ਖਰਚ ਨਾਲੋਂ ਅਜਿਹੇ ਉਪਰਾਲੇ ਕਰੋ
More from MotivationalMore posts in Motivational »
Be First to Comment