ਪੰਜਾਬ ਦੇ ਫ਼ਰੀਦਕੋਟ ਸ਼ਹਿਰ ਦੀ ਇੱਕ ਗੈਰ ਸਰਕਾਰੀ ਸੰਸਥਾ ਨੇ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਉਹ ਕਰ ਦਿਖਾਇਆ ਹੈ ਜੋ ਸ਼ਹਿਰ ਲਈ ਸਰਕਾਰੀ ਸੰਸਥਾਵਾਂ ਵੀ ਨਹੀਂ ਕਰ ਸਕੀਆਂ। ਅਠਾਰਾਂ ਕੁ ਸਾਲ ਪਹਿਲਾਂ ਕੁੱਝ ਦੋਸਤਾਂ ਨੇ ਸ਼ਹਿਰ ਦਾ ਵਾਤਾਵਰਨ ਸ਼ੁੱਧ ਬਣਾਉਣ ਲਈ ਇੱਕ ਛੋਟੀ ਜਿਹੀ ਮੁਹਿੰਮ ਚਲਾਈ ਸੀ। ਇਹ ਮੁਹਿੰਮ ਅੱਜ ਸੀਰ ਨਾਂ ਦੀ ਸੰਸਥਾ ਬਣ ਚੁੱਕੀ ਹੈ।
ਇਹ ਸੰਸਥਾ ਹੁਣ ਤੱਕ ਵੀਹ ਹਜ਼ਾਰ ਪੌਦੇ ਸ਼ਹਿਰ ਵਿੱਚ ਲਾ ਚੁੱਕੀ ਹੈ। ਇਸ ਸੰਸਥਾ ਦੇ ਅੱਜ 150 ਦੇ ਕਰੀਬ ਸਰਗਰਮ ਮੈਂਬਰ ਹਨ ਜੋ ਇਨ੍ਹਾਂ ਪੌਦਿਆਂ ਨੂੰ ਪਾਣੀ ਅਤੇ ਖਾਦ ਖ਼ੁਰਾਕ ਦੇਣ ਦਾ ਕੰਮ ਰੋਜ਼ਾਨਾ ਕਰਦੇ ਹਨ। ਸੰਸਥਾ ਵੱਲੋਂ ਇਨ੍ਹਾਂ ਕੰਮਾਂ ਲਈ ਵੱਖ-2 ਟੀਮਾਂ ਬਣਾਈਆਂ ਗਈਆਂ ਹਨ। ਇਸਤੋਂ ਇਲਾਵਾ ਇਹ ਸੰਸਥਾ ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਚੇਤਨਾ ਮੁਹਿੰਮ ਚਲਾਉਣ ਅਤੇ ਪੰਛੀਆਂ ਦੇ ਮੁੜ ਵਸੇਬੇ ਲਈ ਵੀ ਕੰਮ ਕਰਦੀ ਹੈ।
ਹੇਠਲੀ ਵੀਡੀਓ ਵਿੱਚ ਇਸ ਸੰਸਥਾ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਕੰਮ ਅਤੇ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ ਗਈ ਹੈ:-
ਅੰਗਹੀਣ ਵਿਅਕਤੀ ਨੇ ਸ਼ੁਰੂ ਕੀਤੀ ਅਜਿਹੀ ਮੁਹਿੰਮ ਕਿ ਸਾਰਾ ਸ਼ਹਿਰ ਨਾਲ ਤੁਰ ਪਿਆ…
More from MotivationalMore posts in Motivational »
Be First to Comment