ਬਠਿੰਡਾ ਦੇ ਰਹਿਣ ਵਾਲੇ ਕੇ.ਕੇ ਗਰਗ ਭਾਰਤੀ ਰੇਲਵੇ ਤੋਂ ਸੇਵਾਮੁਕਤ ਇੰਜੀਨੀਅਰ ਹਨ। ਕੇ ਕੇ ਗਰਗ ਲੋੜਵੰਦ ਬੱਚਿਆਂ ਲਈ ਇੱਕ ਚੱਲਦਾ ਫਿਰਦਾ ਮੋਬਾਈਲ ਸਕੂਲ ਚਲਾਉਂਦੇ ਹਨ। ਕੇ.ਕੇ ਗਰਗ ਦਾ ਕਹਿਣਾ ਹੈ ਕਿ ਆਪਣੀ ਨੌਕਰੀ ਦੌਰਾਨ ਉਹ ਰੇਲਵੇ ਪਟੜੀਆਂ ਦੇ ਨਾਲ-ਨਾਲ ਬਣੀਆਂ ਝੁੱਗੀਆਂ ਝੋਪੜੀਆਂ ਵੇਖਦੇ ਹਨ ਜਿੱਥੇ ਜ਼ਿਆਦਾਤਰ ਬੱਚੇ ਸਕੂਲ ਜਾਣ ਦੀ ਬਜਾਏ ਰੋਜ਼ੀ-ਰੋਟੀ ਲਈ ਕਾਗਜ਼ ਚੁਗਦੇ ਜਾਂ ਭੀਖ ਮੰਗਦੇ ਹਨ। ਜਿਨ੍ਹਾਂ ਲਈ ਕੁਝ ਕਰਨ ਦਾ ਉਨ੍ਹਾਂ ਨੇ ਉਸ ਸਮੇਂ ਹੀ ਫੈਸਲਾ ਕਰ ਲਿਆ।
ਉਨ੍ਹਾਂ ਆਪਣੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਇਨ੍ਹਾਂ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਗੁਡਵਿੱਲ ਸੁਸਾਇਟੀ ਦੇ ਨਾਲ ਮਿਲ ਕੇ ਇੱਕ ਮੋਬਾਈਲ ਸਕੂਲ ਬਣਾਉਣ ਦੀ ਪਹਿਲਕਦਮੀ ਕੀਤੀ। ਇਸ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਤੋਂ ਇਲਾਵਾ ਮਿਡ-ਡੇ-ਮੀਲ ਅਤੇ ਮੁਫ਼ਤ ਕਿਤਾਬਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਮੁੱਢਲੀ ਸਿੱਖਿਆ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾ ਉਹ ਖੁੱਲੀ ਜਗ੍ਹਾਂ ਉਪਰ ਹੀ ਇਨ੍ਹਾਂ ਲੋੜਵੰਦ ਬੱਚਿਆ ਨੂੰ ਪੜਾਉਂਦੇ ਹਨ ਪਰ ਗਰਮੀ ਅਤੇ ਮੀਂਹ ਦੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਬੱਚਿਆਂ ਦੀ ਪੜਾਈ ਵੀ ਬੰਦ ਕਰਨੀ ਪੈ ਜਾਦੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਇਹ ਮੋਬਾਇਲ ਸਕੂਲ ਬਣਾਉਣ ਦਾ ਖਿਆਲ ਆਇਆ।
ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਸਕੂਲ ਉਨ੍ਹਾਂ ਟਰਾਲੀ ਦੇ ਉਪਰ ਬਣਾਇਆ ਹੋਇਆ ਹੈ ਅਤੇ ਗਰਮੀ ਸਰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਵੱਲੋਂ ਇਸ ਵਿੱਚ ਵਧੀ ਸਮਾਨ ਛੱਤ ਅਤੇ ਚਾਰ ਦੀਵਾਰੀ ਬਣਾਈ ਗਈ ਹੈ। ਉਹ ਦੱਸਦੇ ਹਨ ਕਿ ਇੱਕ ਸਾਲ ਤੱਕ ਇੱਕ ਜਗ੍ਹਾ ਉਪਰ ਉਹ ਇਹ ਸਕੂਲ ਚਲਾਉਂਦੇ ਹਨ ਅਤੇ ਫਿਰ ਦੂਸਰੀ ਥਾਂ ਉਪਰ ਉਹ ਇਸ ਸਕੂਲ ਨੂੰ ਲੈ ਕੇ ਚਲੇ ਜਾਂਦੇ ਹਨ ਤਾਂ ਜੋ ਹੋਰਨਾਂ ਇਲਾਕਿਆ ਦੇ ਬੱਚਿਆਂ ਨੂੰ ਵੀ ਸਿੱਖਿਅਤ ਕੀਤਾ ਜਾ ਸਕੇ।ਹੇਠਾਂ ਦਿੱਤੀ ਵੀਡੀਓ ਵਿੱਚ ਉਨ੍ਹਾਂ ਦੇ ਇਸ ਸ਼ਾਨਦਾਰ ਉਪਰਾਲੇ ਬਾਰੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ।
ਗਰੀਬ ਘਰਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਣ ਵਾਲਾ ਰੇਲਵੇ ਇੰਜੀਨੀਅਰ
More from MotivationalMore posts in Motivational »
Be First to Comment