ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਤਵੀਰ ਸਿੰਘ ਬਚਪਨ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਦਾ ਹੱਥ ਕੱਟਿਆ ਗਿਆ ਸੀ, ਪਰ ਨਿਰਾਸ਼ ਹੋਣ ਦੀ ਬਜਾਏ, ਸਤਵੀਰ ਨੇ ਸਖ਼ਤ ਮਿਹਨਤ ਦਾ ਰਸਤਾ ਚੁਣਿਆ ਹੈ। ਸਤਵੀਰ ਕਾਮਰਸ ਵਿੱਚ ਗ੍ਰੈਜੂਏਟ ਹਨ ਅਤੇ ਜੱਜ ਬਣਨਾ ਚਾਹੁੰਦੇ ਹਨ।
ਸਤਵੀਰ ਸਿੰਘ ਦੱਸਦੇ ਹਨ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ ਰਹੀ ਪਰ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਸਗੋਂ ਰਹਿੰਦੀ ਜ਼ਿੰਦਗੀ ਨੂੰ ਜਜ਼ਬੇ ਅਤੇ ਦਲੇਰੀ ਦੇ ਨਾਲ ਜਿਉਂਣ ਦਾ ਫੈਸਲਾ ਕੀਤਾ। ਉਹ ਦੱਸਦੇ ਹਨ ਕਿ ਭਾਵੇਂ ਉਨ੍ਹਾਂ ਦਾ ਇੱਕ ਹੱਥ ਨਹੀਂ ਰਿਹਾ ਪਰ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਘੱਟ ਨਹੀਂ ਮੰਨਦੇ ਜਿਸ ਦੇ ਚਲਦੇ ਉਹ ਹੋਰਨਾਂ ਨੌਜਵਾਨਾਂ ਵਾਂਗ ਜਿੰਮ ਵੀ ਲਗਾਉਂਦੇ ਹਨ।
ਇੱਕ ਹੱਥ ਹੋਣ ਦੇ ਬਾਵਜੂਦ, ਸਤਵੀਰ ਇੱਕ ਐਂਕਲ ਬੈਂਡ ਦੀ ਮਦਦ ਨਾਲ ਜਿੰਮ ਵਿੱਚ ਵੀ ਸਖ਼ਤ ਮਿਹਨਤ ਕਰਦੇ ਹਨ। ਉਹ ਕਹਿੰਦੇ ਹਨ ਜਦੋਂ ਵੀ ਕਿਸੇ ਨੌਜਵਾਨ ਨਾਲ ਇਸ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਹਨ ਅਤੇ ਕਈ ਵਾਰ ਨੌਜਵਾਨ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ ਪਰ ਉਹ ਆਪਣੇ ਵਰਗੇ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਲਈ ਇੱਕ ਮਿਸਾਲ ਬਣਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਵੇਖ ਕੇ ਉਨ੍ਹਾਂ ਵਰਗੇ ਹੋਰਨਾਂ ਨੌਜਵਾਨਾਂ ਵਿੱਚ ਵੀ ਕੁਝ ਕਰਨ ਦਾ ਜਜ਼ਬਾ ਪੈਦਾ ਹੋ ਸਕੇ।
ਆਪਣੇ ਭਵਿੱਖ ਬਾਰੇ ਦੱਸਦੇ ਹੋਏ ਸਤਵੀਰ ਸਿੰਘ ਕਹਿੰਦੇ ਹਨ ਕਿ ਉਹ ਐਲਐਲਬੀ ਦੀ ਪੜਾਈ ਕਰਕੇ ਵਕੀਲ ਬਣਨਾ ਚਾਹੁੰਦੇ ਹਨ ਅਤੇ ਵਕਾਲਤ ਦੇ ਨਾਲ ਨਾਲ ਉਹ ਜੱਜ ਬਣਨ ਦੀ ਵੀ ਇੱਛਾ ਰੱਖਦੇ ਹਨ। ਇਸ ਤੋਂ ਇਲਾਵਾ ਉਹ ਖੇਡਾਂ ਵਿੱਚ ਵੀ ਜਾਣਾ ਚਾਹੁੰਦੇ ਹਨ ਅਤੇ ਇੱਕ ਦਿਨ ਉਹ ਭਾਰਤ ਲਈ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰਨ ਚਾਹੁੰਦੇ ਹਨ। ਇਸ ਹਿੰਮਤੀ ਨੌਵਜਾਨ ਨਾਲ ਕੀਤੀ ਗੱਲਬਾਤ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।

ਛੋਟੀ ਉਮਰੇ ਬਾਂਹ ਕੱਟੀ ਗਈ ਤਾਂ ਹੌਸਲੇ ਨੂੰ ਆਪਣੇ ਹੱਥ ਬਣਾ ਲਿਆ
More from MotivationalMore posts in Motivational »
Be First to Comment