ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੈਲੀ ਦੇ ਰਹਿਣ ਵਾਲੇ ਵਿਨੋਦ ਕੁਮਾਰੀ 2005 ਤੋਂ ਆਪਣਾ ਸੰਧਿਆ ਸੈਲਫ ਹੈਲਪ ਗੁਰੱਪ ਚਲਾਉਂਦੇ ਆ ਰਹੇ ਹਨ ਜਿਸ ਵਿੱਚ ਉਹ ਵੱਖ ਵੱਖ ਕਿਸਮਾਂ ਦਾ ਅਚਾਰ ਤਿਆਰ ਕਰਕੇ ਖੁਦ ਹੀ ਉਸਨੂੰ ਵੇਚਦੇ ਵੀ ਹਨ। ਉਨ੍ਹਾਂ ਦੇ ਅਚਾਰ ਅਤੇ ਮੁਰੱਬਿਆਂ ਦੀ ਖਾਸੀਅਤ ਇਹ ਹੈ ਕਿ ਜਿਆਦਾਤਰ ਕੱਚਾ ਮਾਲ ਕੰਢੀ ਇਲਾਕੇ ਦੇ ਜੰਗਲ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਕੰਮ ਨੂੰ ਕਰਨ ਲਈ ਲਗਪਗ 300 ਕਿਸਾਨ ਉਨ੍ਹਾਂ ਨਾਲ ਜੁੜੇ ਹੋਏ ਹਨ। ਅਚਾਰ, ਮੁਰੱਬੇ ਜਾਂ ਚਟਨੀ ਬਣਾਉਣ ਦੇ ਲਈ ਸਾਰਾ ਸਾਮਨ ਉਹ ਕਿਸਾਨਾਂ ਤੋਂ ਹੀ ਖਰੀਦਦੇ ਹਨ।
ਵਿਨੋਦ ਕੁਮਾਰੀ ਦੱਸਦੇ ਹਨ ਕਿ ਬਾਰਵੀਂ ਦੀ ਪੜਾਈ ਤੋਂ ਬਾਅਦ ਪਿੰਡਾਂ ਦੀਆਂ ਹੋਰ ਕੁੜੀਆਂ ਵਾਂਗ ਸਿਲਾਈ ਕਢਾਈ ਦੇ ਕੰਮ ਦੀ ਬਜਾਏ ਉਨ੍ਹਾਂ ਅਚਾਰ ਬਣਾਉਣ ਦਾ ਕੰਮ ਚੁਣਿਆ। ਉਨ੍ਹਾਂ ਵੱਲੋਂ ਬਣਾਏ ਅਚਾਰ ਨੂੰ ਜਦੋਂ ਆਮ ਲੋਕਾਂ ਵੱਲੋਂ ਪਸੰਦ ਕੀਤਾ ਜਾਣ ਲੱਗਿਆ ਅਤੇ ਲੋਕਾਂ ਨੇ ਹੋਰ ਅਚਾਰ ਬਣਾ ਕੇ ਦੇਣ ਦੀ ਉਨ੍ਹਾਂ ਤੋਂ ਮੰਗ ਕੀਤੀ ਤਾਂ ਉਨ੍ਹਾਂ ਇਸ ਕੰਮ ਨੂੰ ਹੀ ਆਪਣਾ ਕਾਰੋਬਾਰ ਬਣਾ ਲਿਆ ਅਤੇ ਇਸ ਲਈ ਉਨ੍ਹਾਂ ਫੂਡ ਪ੍ਰੋਸੈਸਿੰਗ, ਅਚਾਰ ਦੀ ਪੈਕਿੰਗ ਅਤੇ ਮਾਰਕੀਟਿੰਗ ਦੀ ਬਕਾਇਦਾ ਪੰਜਾਬ ਐਗ੍ਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਟ੍ਰੇਨਿੰਗ ਵੀ ਲਈ ਹੈ।
ਵਿਨੋਦ ਕੁਮਾਰੀ ਦੱਸਦੇ ਹਨ ਕਿ ਇੱਕ ਕਿਲੋਂ ਅਚਾਰ ਤੋਂ ਸ਼ੁਰੂ ਹੋਇਆ ਇਹ ਕਾਰੋਬਾਰ ਵਿੱਚ ਹੁਣ 10 ਕੁਇੰਟਲ ਅਚਾਰ ਦੇ ਕਰੀਬ ਪਹੁੰਚ ਗਿਆ ਹੈ। ਹੁਣ ੳਨ੍ਹਾਂ ਦਾ 2 ਕਨਾਲਾਂ ਵਿੱਚ ਬਣਿਆਂ ਆਪਣਾ ਪ੍ਰੋਸੈਸਿੰਗ ਯੂਨਿਟ ਹੈ ਜਿਸ ਵਿੱਚ 30-35 ਕਿਸਮਾਂ ਦਾ ਆਚਾਰ, ਮੁਰੱਬਾ, ਚਟਨੀ ਅਤੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਹੈ।
ਉਨ੍ਹਾਂ ਦੇ ਅਚਾਰ ਦੀ ਮੰਗ ਇਨ੍ਹੀ ਜਿਆਦਾ ਹੈ ਕਿ ਸਾਰੇ ਪਰਿਵਾਰ ਨੂੰ ਹੀ ਇਸ ਕੰਮ ਵਿੱਚ ਰੋਜ਼ਗਾਰ ਮਿਲ ਰਿਹਾ ਹੈ ਅਤੇ ਇਸ ਕੰਮ ਤੋਂ ਉਹ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਇੱਕ ਕਿੱਲੋ ਅਚਾਰ ਤੋਂ ਸ਼ੁਰੂ ਕੀਤਾ ਬਿਜ਼ਨਸ, ਹੁਣ ਕਮਾਈ ਲੱਖਾਂ ਦੀ
More from MotivationalMore posts in Motivational »
Be First to Comment