ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਦੇ ਸੰਦੀਪ ਸਿੰਘ ਅਤੇ ਉਸਦੇ ਸਾਥੀ ਪਿਛਲੇ ਲਗਪਗ ਇੱਕ ਦਹਾਕੇ ਤੋਂ ਵਾਤਾਵਰਨ ਬਚਾਉਣ ਅਤੇ ਪੰਛੀਆਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੇ ਹਨ। ਹੁਣ ਤੱਕ ਉਹ ਹਜ਼ਾਰਾਂ ਦਰੱਖਤ ਅਤੇ ਮਨਸੂਈ ਆਲਣੇ ਧੌਲਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਲਾ ਚੁੱਕੇ ਹਨ।ਇਸ ਵਾਰ ਉਨ੍ਹਾਂ ਆਪਣੀ ਇਸ ਮੁਹਿੰਮ ਨੂੰ ਬੀਤੇ ਦਿਨੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ਮੌੜ ਨੂੰ ਸਮਰਪਿਤ ਕੀਤਾ ਹੈ।
ਸੰਦੀਪ ਧੌਲਾ ਦਾ ਕਹਿਣਾ ਹੈ ਕਿ ਉਹ ਸਮਾਜ ਲਈ ਉਸਾਰੂ ਕਾਰਜ ਕਰਨ ਵਾਲੇ ਲੋਕਾਂ ਦੇ ਸਨਮਾਨ ਵੱਜੋਂ ਦਰੱਖਤ ਲਗਾਉਂਦੇ ਆ ਰਹੇ ਹਨ। ਪੰਜਾਬੀ ਫਿਲਮ ਮੌੜ ਨੇ ਪੰਜਾਬ ਦੇ ਲੋਕ ਨਾਇਕਾਂ ਨੂੰ ਸ਼ਾਨਦਾਰ ਤਰੀਕੇ ਨਾਲ ਫ਼ਿਲਮੀ ਪਰਦੇ ਤੇ ਪੇਸ਼ ਕੀਤਾ ਹੈ। ਇਸ ਸ਼ਲਾਘਾਯੋਗ ਯਤਨ ਦੇ ਸਨਮਾਨ ਵਜੋਂ ਉਨ੍ਹਾਂ ਇਹ ਕਦਮ ਚੁੱਕਿਆ ਹੈ।
ਹੇਠਲੀ ਵੀਡੀਓ ਵਿੱਚ ਸੰਦੀਪ ਹੁਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ:-
ਮੌੜ ਫ਼ਿਲਮ ਨੇ ਸਾਡੇ ਇਲਾਕੇ ਦੇ ਨਾਇਕਾਂ ਨੂੰ ਮਾਣ ਬਖਸ਼ਿਆ
More from MotivationalMore posts in Motivational »
Be First to Comment