ਭਾਰਤੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਜਸਵੀਰ ਸਿੰਘ ਰੋਇੰਗ ਖੇਡ ਵਿੱਚ ਏਸ਼ੀਅਨ ਗੋਲਡ ਮੈਡਲਿਸਟ ਹਨ। ਅਰਜੁਨ ਐਵਾਰਡੀ ਜਸਵੀਰ ਸਿੰਘ ਭਾਰਤੀ ਰੋਇੰਗ ਟੀਮ ਦੇ ਅੱਠ ਸਾਲ ਤੱਕ ਕੋਚ ਵੀ ਰਹੇ ਹਨ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਰੋਇੰਗ ਦੀ ਮੁਫ਼ਤ ਸਿਖਲਾਈ ਦਿੰਦੇ ਹਨ। ਜਸਵੀਰ ਸਿੰਘ ਦੀ ਕੋਚਿੰਗ ਹੇਠ ਕਈ ਖਿਡਾਰੀ ਨੈਸ਼ਨਲ ਚੈਂਪੀਅਨ ਅਤੇ ਓਲੰਪੀਅਨ ਬਣ ਚੁੱਕੇ ਹਨ।
ਜਸਵੀਰ ਸਿੰਘ ਦੱਸਦੇ ਹਨ ਉਹ ਇਸ ਨਹਿਰ ਉਪਰ ਬੱਚਿਆ ਨੂੰ ਰੋਇੰਗ ਖੇਡ ਸਿਖਾਉਂਦੇ ਹਨ ਅਤੇ ਇੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬੱਚੇ ਇਸ ਖੇਡ ਨੂੰ ਸਿੱਖਣ ਲਈ ਆਉਂਦੇ ਹਨ। ਇਨ੍ਹਾਂ ਬੱਚਿਆਂ ਨੂੰ ਰੋਇੰਗ ਦੀ ਮੁਫਤ ਸਿਖਲਾਈ ਦੇ ਨਾਲ-ਨਾਲ ਬੱਚਿਆ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਖਰਚ ਵੀ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਦੀ ਪਤਨੀ ਵੀ ਪੂਰਾ ਸਾਥ ਦਿੰਦੇ ਹਨ। ਉਹ ਦੱਸਦੇ ਹਨ ਸਰਕਾਰ ਵੱਲੋਂ ਭਾਂਵੇ ਉਨ੍ਹਾਂ ਨੂੰ ਇਸ ਕੰਮ ਵਿੱਚ ਕੋਈ ਖਾਸ ਸਹੂਲਤ ਨਹੀਂ ਦਿੱਤੀ ਗਈ ਪਰ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਇਹ ਅਕੈਡਮੀ ਚਲਾ ਰਹੇ ਹਨ ਜਿੱਥੇ ਬੱਚੇ ਇਸ ਖੇਡ ਵਿੱਚ ਮਾਹਿਰ ਹੋ ਕੇ ਵੱਡੇ ਮੁਕਾਮ ਵੀ ਹਾਸਲ ਕਰ ਚੁੱਕੇ ਹਨ।
ਉਹ ਦੱਸਦੇ ਹਨ ਰੋਇੰਗ ਖੇਡ ਵਿੱਚ ਵਰਤੀ ਜਾਂਦੀ ਕਿਸਤੀ ਤਕਰੀਬ 1 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਵਧੀਆ ਕਿਸਤੀ ਤਕਰੀਬ 5 ਲੱਖ ਰੁਪਏ ਤੱਕ ਦੀ ਆਉਂਦੀ ਹੈ। ਇਥੇ ਉਨ੍ਹਾਂ ਵੱਲੋਂ ਆਪਣੇ ਖਰਚੇ ਉਪਰ ਬੱਚਿਆਂ ਲਈ ਕਿਸਤੀ ਉਪਲੱਬਧ ਕਰਵਾਈਆਂ ਹੋਈਆਂ ਹਨ। ਉਹ ਦੱਸਦੇ ਹਨ ਕਿ ਪੰਜਾਬ ਦੇ ਬੱਚਿਆਂ ਵਿੱਚ ਬਹੁਤ ਹੁਨਰ ਹੈ ਪਰ ਉਸਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ।
ਜਸਵੀਰ ਸਿੰਘ ਦਾ ਮਕਸਦ ਪੰਜਾਬ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਰੋਇੰਗ ਖੇਡ ਨਾਲ ਜੋੜਣਾ ਹੈ ਤਾਂ ਜੋ ਬੱਚੇ ਇਸ ਖੇਡ ਵਿੱਚ ਨਿਪੁੰਨ ਹੋ ਕੇ ਇਸ ਖੇਡ ਵਿੱਚ ਆਪਣਾ ਭਵਿੱਖ ਸਵਾਰ ਸਕਣ। ਜਸਵੀਰ ਸਿੰਘ ਵੱਲੋਂ ਕੀਤੀ ਇਸ ਪਹਿਲਕਦਮੀ ਬਾਰੇ ਹੋਰ ਜਾਨਣ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਸਾਬਕਾ ਫੌਜੀ ਅਫਸਰ ਨੇ ਪੰਜਾਬ ਦੇ ਨੌਜਵਾਨਾਂ ਲਈ ਜ਼ਿੰਦਗੀ ਕੀਤੀ ਸਮਰਪਿਤ
More from MotivationalMore posts in Motivational »
Be First to Comment