ਪੰਜਾਬ ਵਿੱਚ ਰਾਊਂਡ ਗਲਾਸ ਨਾਮ ਦੀ ਇੱਕ ਸੰਸਥਾ ਪੰਜਾਬ ਦੇ ਜੰਗਲਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਕੰਮ ਕਰ ਰਹੀ ਹੈ। ਇਸ ਸੰਸਥਾ ਦੁਆਰਾ ਲੱਖਾਂ ਰਵਾਇਤੀ ਲਗਾ ਕੇ ਮੁੜ ਜੰਗਲ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਇਹ ਸੰਸਥਾ ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਬਚਾਉਣ ਲਈ ਵਿਦੇਸ਼ੀ ਪ੍ਰਜਾਤੀਆਂ ਦੇ ਰੁੱਖਾਂ ਦੀ ਆਬਾਦੀ ਨੂੰ ਵੀ ਕੰਟਰੋਲ ਕਰ ਰਹੀ ਹੈ।
ਰਾਊਂਡ ਗਲਾਸ ਫਾਊਡੈਸ਼ਨ ਦੇ ਡਾ. ਰਜਨੀਸ਼ ਵਰਮਾ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਹੁਣ ਤੱਕ ਉਹ ਪੰਜਾਬ ਦੇ 1200 ਤੋਂ ਵੱਧ ਪਿੰਡਾਂ ਵਿੱਚ ਜੰਗਲ ਲਗਾ ਚੁੱਕੇ ਹਨ। ਉਹ ਦੱਸਦੇ ਹਨ ਕਿ ਕਿਸੇ ਸਮੇਂ ਪੰਜਾਬ ਦੀਆਂ ਬੀੜਾਂ ਅਤੇ ਜੰਗਲਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰਵਾਇਤੀ ਰੁੱਖ ਹੁੰਦੇ ਸਨ ਪਰ ਹੁਣ ਉਨ੍ਹਾਂ ਥਾਵਾਂ ਉਪਰ ਵਲਾਇਤੀ ਕਿੱਕਰ ਬਹੁਤ ਜਿਆਦਾ ਗਿਣਤੀ ਵਿੱਚ ਉੱਗ ਗਈ ਹੈ ਜੋ ਪੰਜਾਬ ਦੇ ਜੰਗਲਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਉਹ ਦੱਸਦੇ ਹਨ ਕਿ ਵਲਾਇਤੀ ਕਿੱਕਰ ਇੱਕ ਅਜਿਹਾ ਦਰੱਖਤ ਹੈ ਜੋ ਆਪਣੇ ਬੀਜ਼ ਬਹੁਤ ਜਿਆਦਾ ਖਿਲਾਰਦਾ ਹੈ ਅਤੇ ਜਿਸ ਦੇ ਚਲਦੇ ਵਲਾਇਤੀ ਕਿੱਕਰ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਇਹ ਰੁੱਖ ਆਪਣੇ ਆਸ ਪਾਸ ਹੋਰ ਰੁੱਖਾਂ ਨੂੰ ਵੀ ਵੱਧਣ ਤੋਂ ਰੋਕਦਾ ਹੈ।
ਆਪਣੇ ਇਸ ਉਪਰਾਲੇ ਤਹਿਤ ਉਹ ਪ੍ਰਸ਼ਾਸਨ ਦੀ ਮਦਦ ਨਾਲ ਪਿੰਡਾਂ ਦੀਆਂ ਸਾਝੀਆਂ ਥਾਵਾਂ, ਪੰਚਾਇਤੀ ਜ਼ਮੀਨਾਂ ਅਤੇ ਰਿਜਰਵ ਜੰਗਲੀ ਇਲਾਕੇ ਵਿੱਚੋਂ ਵਲਾਇਤੀ ਕਿੱਕਰ ਨੂੰ ਪੁੱਟ ਰਹੇ ਹਨ ਅਤੇ ਇਨ੍ਹਾਂ ਦੀ ਥਾਂ ਉਪਰ ਪੰਜਾਬ ਦੇ ਰਵਾਇਤੀ ਰੁੱਖ ਜਿਵੇਂ ਜੰਡ, ਰੇਰੂ, ਫਲਾਹੀ, ਵਣ, ਬੇਰੀ, ਖੈਰ, ਪੀਲੂ ਆਦਿ ਲਗਾ ਕੇ ਮੁੜ ਜੰਗਲ ਸੁਰਜੀਤ ਕਰਨ ਵਿੱਚ ਲੱਗੇ ਹੋਏ ਹਨ।
ਇਸ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੀ ਵੇਖ ਸਕਦੇ ਹੋ।

ਜਿੰਨਾਂ ਦਰੱਖਤਾਂ ਦੇ ਨਾਂ ਤੇ ਗੁਰੂ ਘਰ ਬਣੇ ਹਨ ਅਸੀਂ ਉਨ੍ਹਾਂ ਨੂੰ ਬਚਾ ਰਹੇ ਹਾਂ
More from MotivationalMore posts in Motivational »
Be First to Comment