ਮੋਗਾ ਜ਼ਿਲ੍ਹੇ ਦੇ ਪਿੰਡ ਨਿਧਾਵਾਲਾ ਦੇ ਰਹਿਣ ਵਾਲੇ ਹਰਪ੍ਰੀਤ ਕੌਰ ਪੰਛੀਆਂ ਦੇ ਮੁੜ ਵਸੇਵੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੇ ਆਪਣੇੇ ਘਰ ਵਿੱਚ 100 ਤੋਂ ਵੱਧ ਪੰਛੀ ਅਤੇ ਚਿੜੀਆਂ ਰਹਿੰਦੇ ਹਨ। ਉਹ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਉਨ੍ਹਾਂ ਦੇ ਘਰ ਗਾਡਰ ਬਾਲਿਆਂ ਵਾਲੀ ਛੱਤ ਸੀ ਜਿੱਥੇ ਚਿੜੀਆਂ ਗਾਡਰ ਉਪਰ ਡੱਕੇ ਰੱਖ ਕੇ ਆਲਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਆਲਣਾ ਨਹੀਂ ਬਣ ਰਿਹਾ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਖਿਆਲ ਆਇਆ ਕਿ ਪੁਰਾਣੇ ਘਰਾਂ ਵਿੱਚ ਖੁੱਡਾਂ ਹੁੰਦੀਆਂ ਸਨ ਜਿੱਥੇ ਇਹ ਪੰਛੀ ਆਲਣਾ ਪਾਉਂਦੇ ਸਨ ਪਰ ਸਮੇਂ ਦੇ ਨਾਲ ਮਨੁੱਖ ਨੇ ਆਪਣੇ ਘਰ ਤਾਂ ਪੱਕੇ ਪਾ ਲਏ ਪਰ ਇਨ੍ਹਾਂ ਪੰਛੀਆਂ ਦੀ ਕੁਦਰਤੀ ਠਾਹਰਾਂ ਖਤਮ ਹੋ ਗਈਆ ਜਿਸ ਤੋਂ ਬਾਅਦ ਹੀ ਉਨ੍ਹਾਂ ਆਪਣੇ ਘਰ ਵਿੱਚ ਚਿੜੀਆਂ ਦੇ ਇੱਕ ਜੋੜੇ ਲਈ ਆਲਣੇ ਲਗਾਏ ਜਿਸ ਤੋਂ ਬਾਅਦ ਇਨ੍ਹਾਂ ਪੰਛੀਆਂ ਦੀ ਗਿਣਤੀ ਵੱਧ ਲੱਗੀ ਅਤੇ ਉਨ੍ਹਾਂ ਨੇ ਪੰਛੀਆਂ ਲਈ ਹੋਰ ਰੈਣ ਵਸੇਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਕੁਝ ਹੀ ਦਿਨ੍ਹਾਂ ਵਿੱਚ ਇਨ੍ਹਾਂ ਸਾਰੇ ਰੈਣ ਵਸੇਰਿਆਂ ਵਿੱਚ ਪੰਛੀਆਂ ਨੇ ਆਪਣੇ ਆਲਣੇ ਪਾ ਲਏ। 10 ਸਾਲ ਪਹਿਲਾ ਪੰਛੀਆਂ ਲਈ ਸ਼ੁਰੂ ਕੀਤੇ ਇਸ ਉਪਰਾਲੇ ਦੇ ਚਲਦੇ ਹੁਣ ਉਨ੍ਹਾਂ ਦੇ ਘਰ 100 ਤੋਂ ਵੱਧ ਚਿੜੀਆਂ ਰਹਿੰਦੀਆਂ ਹਨ।
ਉਹ ਮੰਨਦੇ ਹਨ ਕਿ ਪੰਛੀਆਂ ਦੇ ਮੁੜ ਵਸੇਵੇ ਲਈ ਰੈਣ ਵਸੇਰੇ ਲਗਾਉਣ ਸਬੰਧੀ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਕਿ ਰੈਣ ਵਸੇਰੇ ਲਗਾਉਣ ਨਾਲ ਪੰਛੀ ਆਲਸੀ ਹੋ ਜਾਣਗੇ, ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਪੰਛੀਆਂ ਦੇ ਰਹਿਣ ਲਈ ਰਵਾਇਤੀ ਥਾਵਾਂ ਖਤਮ ਹੋ ਚੱਕੀਆਂ ਹਨ ਜਿੰਨ੍ਹਾਂ ਦੇ ਮੁੜ ਵਸੇਵੇ ਲਈ ਰੈਣ ਵਸੇਰੇ ਲਗਾਉਣ ਦੀ ਲੋੜ ਹੈ ਜਿਸ ਵਿੱਚ ਆਲਣਾ ਪੰਛੀ ਖੁਦ ਹੀ ਪਾਉਂਦੇ ਹਨ ਅਤੇ ਅਜਿਹਾ ਕਰਨ ਨਾਲ ਹੀ ਪੰਛੀਆਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ।
ਉਹ ਦੱਸਦੇ ਹਨ ਕਿ ਪੰਛੀਆਂ ਦੀ ਚਹਿ ਚਹਾਹਟ ਨਾਲ ਮਨ ਨੂੰ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੋਂ ਵੀ ਨਹੀਂ ਮਿਲਦਾ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਛੀਆਂ ਦੇ ਲਈ ਵੱਧ ਤੋਂ ਵੱਧ ਰੈਣ ਵਸੇਰੇ ਲਗਾਉਣ ਤਾਂ ਜੋ ਇਨ੍ਹਾਂ ਪੰਛੀਆਂ ਦੀ ਆਬਾਦੀ ਨੂੰ ਵਧਣ ਵਿੱਚ ਮਦਦ ਮਿਲ ਸਕੇ।ਗਰਮੀਆ ਦੇ ਦਿਨ੍ਹਾਂ ਵਿੱਚ ਪੰਛੀਆਂ ਦੇ ਲਈ ਛੱਤ ਉਪਰ ਦਾਨਾ ਪਾਣੀ ਵੀ ਜਰੂਰ ਰੱਖੋ। ਪੰਛੀਆਂ ਲਈ ਉਨ੍ਹਾਂ ਵੱਲੋਂ ਕੀਤੇ ਉਪਰਾਲੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

100 ਚਿੜੀਆਂ ਨੂੰ ਘਰ ਬਣਾ ਕੇ ਦੇਣ ਵਾਲੀ ਪੰਜਾਬਣ
More from MotivationalMore posts in Motivational »
Be First to Comment