ਬਰਨਾਲਾ ਜਿਲੇ ਦੇ ਪਿੰਡ ਸੱਦੋਵਾਲ ਦੇ ਨੌਜਵਾਨ ਕਿਸਾਨ ਨੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਰਵਿੰਦਰ ਸਿੰਘ ਨਾਂ ਦੇ ਇਸ ਨੌਜਵਾਨ ਕਿਸਾਨ ਨੇ ਨਰਸਿੰਗ ਦੀ ਪੜਾਈ ਕੀਤੀ ਹੋਈ ਹੈ। ਰਵਿੰਦਰ ਦੀ ਭੈਣ ਅਤੇ ਹੋਰ ਰਿਸ਼ਤੇਦਾਰ ਵਿਦੇਸ਼ਾਂ ਵਿੱਚ ਵੱਸਦੇ ਹਨ। ਰਵਿੰਦਰ ਦੇ ਪਰਿਵਾਰ ਦੀ ਵੀ ਇੱਛਾ ਸੀ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਵਿਦੇਸ਼ ਸੈੱਟ ਹੋ ਜਾਵੇ।
ਪੰਜਾਬ ਵਿੱਚੋਂ ਵਿਦੇਸ਼ ਪ੍ਰਵਾਸ ਦੇ ਚੱਲ ਰਹੇ ਰੁਝਾਨ ਦੇ ਉਲਟ ਰਵਿੰਦਰ ਸਿੰਘ ਨੇ ਦੇਸ਼ ਵਿੱਚ ਰਹਿ ਕੇ ਹੀ ਖੇਤੀ ਵਿੱਚ ਭਵਿੱਖ ਬਣਾਉਣ ਦਾ ਫੈਸਲਾ ਕੀਤਾ ਹੈ।ਰਵਿੰਦਰ ਸਿੰਘ ਸਬਜ਼ੀ ਦੀ ਕਾਸ਼ਤ ਕਰਦੇ ਹਨ। ਰਵਿੰਦਰ ਆਪਣੀ ਫ਼ਸਲ ਘਰੋ-ਘਰ ਜਾ ਕੇ ਵੇਚਦੇ ਹਨ।ਰਵਿੰਦਰ ਦਾ ਕਹਿਣਾ ਹੈ ਕਿ ਜੇ ਕਿਸਾਨ ਸੰਗ ਲਾਹ ਕੇ ਖੁਦ ਮਾਰਕੀਟਿੰਗ ਕਰਨ ਤਾਂ ਦੇਸ਼ ਵਿੱਚ ਰਹਿ ਕੇ ਹੀ ਚੰਗੀ ਕਮਾਈ ਕਰ ਸਕਦੇ ਹਨ।
ਇਸ ਵੀਡੀਓ ਵਿੱਚ ਰਵਿੰਦਰ ਨਾਲ ਉਸਦੇ ਕੰਮ ਬਾਰੇ ਗੱਲਬਾਤ ਕੀਤੀ ਗਈ ਹੈ:-
ਖੇਤ ਦੇ ਮੋਹ ਨੇ ਕੈਨੇਡਾ ਨਹੀਂ ਜਾਣ ਦਿੱਤਾ
More from AgricultureMore posts in Agriculture »
More from MotivationalMore posts in Motivational »
Be First to Comment