ਜਿਲਾ ਫਿਰੋਜ਼ਪੁਰ ਦੇ ਪਿੰਡ ਕਰਮਿੱਤੀ ਦੀਆਂ ਰਹਿਣ ਵਾਲੀਆਂ ਦਰਾਣੀਆਂ-ਜਠਾਣੀਆਂ ਅਮਨਦੀਪ ਕੌਰ ਅਤੇ ਤਰਜਿੰਦਰ ਕੌਰ ਪੰਜਾਬੀ ਵਿਰਸਾਤ ਗਰੁੱਪ ਨਾਂ ਹੇਠ ਆਪਣਾ ਆਨਲਾਈਨ ਬਿਜਨਸ ਚਲਾ ਰਹੀਆਂ ਹਨ।
ਉਹ ਹੱਥੀਂ ਪੇਂਟ ਅਤੇ ਕਢਾਈ ਕੀਤੇ ਝੋਲੇ, ਦੁਪੱਟੇ, ਰੁਮਾਲ, ਮਫਲਰ, ਲੋਈ ਆਦਿ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਕੱਪੜਿਆ ਉਪਰ ਪੰਜਾਬੀ ਵਰਨਮਾਲਾ ਦੇ ਅੱਖਰ ਉੱਕਰੇ ਹੁੰਦੇ ਹਨ। ਇਨ੍ਹਾਂ ਦਰਾਣੀਆਂ-ਜਠਾਣੀਆਂ ਦਾ ਕਹਿਣਾ ਹੈ ਕਿ ਉਹ ਸਲਾਈ-ਕਢਾਈ ਦੇ ਉਸ ਪੁਰਾਤਨ ਵਿਰਸੇ ਨੂੰ ਸਾਂਭਣਾ ਚਾਹੁੰਦੀਆਂ ਹਨ ਜੋ ਪੰਜਾਬ ਦੀਆਂ ਔਰਤਾਂ ਦਾ ਰਵਾਇਤੀ ਹੁਨਰ ਰਿਹਾ ਹੈ ਜਿਸਨੂੰ ਅੱਜ ਦੀ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਘਰ ਵਿੱਚ ਵਿਹਲੇ ਸਮੇਂ ਦੌਰਾਨ ਉਨ੍ਹਾਂ ਨੂੰ ਕੁਝ ਨਵਾਂ ਕੰਮ ਸ਼ੁਰੂ ਕਰਨ ਦਾ ਖਿਆਲ ਆਇਆ ਜਿਸ ਤੋਂ ਬਾਅਦ ਉਨ੍ਹਾਂ ਇਸ ਕੰਮ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਪ੍ਰਾਪਤ ਕੀਤੀ। ਟ੍ਰੇਨਿੰਗ ਦੇਣ ਤੋਂ ਬਾਅਦ ਉਨ੍ਹਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਜਿਸਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾਂ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਿਆਰ ਕੀਤੇ ਝੋਲੇ, ਦੁਪੱਟੇ, ਲੋਈਆਂ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਲੋਕਾਂ ਨੇ ਮੰਗਵਾਏ ਅਤੇ ਪਸੰਦ ਕੀਤੇ ਹਨ।
ਕੰਮ ਵੱਧਣ ਦੇ ਨਾਲ ਨਾਲ ਉਨ੍ਹਾਂ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਆਪਣੇ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਕਢਾਈ ਅਤੇ ਪੇਟਿੰਗ ਕਰਨ ਦੀ ਸਿਖਲਾਈ ਦਿੱਤੀ।
ਹੁਣ ਬਹੁਤ ਔਰਤਾਂ ਉਨ੍ਹਾਂ ਦੇ ਨਾਲ ਕੰਮ ਕਰਕੇ ਪੈਸੇ ਵੀ ਕਮਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਤਿਆਰ ਕੀਤੇ ਕੱਪੜਿਆਂ ਨੂੰ ਆਨਲਾਈਨ ਸੇਲ ਕਰੇ ਹਨ ਅਤੇ ਲੋਕਾਂ ਦੀ ਮੰਗ ਅਨਸੁਾਰ ਵੀ ਉਹ ਕੱਪੜੇ ਤਿਆਰ ਕਰਕੇ ਦਿੰਦੇ ਹਨ।

ਵਿਰਸਾ ਸਾਂਭਦੀਆਂ ਦਰਾਣੀਆਂ-ਜਠਾਣੀਆਂ
More from MotivationalMore posts in Motivational »
Be First to Comment