ਭੁਪਿੰਦਰ ਸਿੰਘ ਡੇਅਰੀ ਦਾ ਕੰਮ ਕਰਨ ਵਾਲੇ ਇੱਕ ਕਿਸਾਨ ਹਨ। ਜੋ ਆਪਣੇ ਡੇਅਰੀ ਉਤਪਾਦਾਂ ਨੂੰ ਪ੍ਰੋਸੈਸ ਕਰਕੇ ਖੁਦ ਉਸਨੂੰ ਪ੍ਰਚੂਨ ਵਿੱਚ ਵੇਚਦੇ ਹਨ। ਭੁਪਿੰਦਰ ਸਿੰਘ ਪਹਿਲਾਂ ਏਸੀ ਮਕੈਨਿਕ ਵਜੋਂ ਨੌਕਰੀ ਕਰਦੇ ਸਨ ਪਰ ਕੋਰੋਨਾ ਦੌਰਾਨ ਹੋਏ ਲਾਕਡਾਊਨ ਕਰਕੇ ਉਨ੍ਹਾਂ ਦੀ ਨੌਕਰੀ ਚਲੀ ਗਈ ਇਸ ਲਈ ਉਸਨੇ ਆਪਣੀਆਂ ਗਾਵਾਂ ਦੇ ਦੁੱਧ ਤੋਂ ਪਨੀਰ, ਘਿਓ, ਲੱਸੀ ਦੀ ਪ੍ਰੋਸੈਸਿੰਗ ਬਠਿੰਡਾ ਦੇ ਦਾਦੀ ਪੋਤੀ ਪਾਰਕ ਅੱਗੇ ਆਪਣੀ ਸਟਾਲ ਲਗਾ ਕੇ ਵੇਚਣਾ ਸ਼ੁਰੂ ਕਰ ਦਿੱਤਾ।
ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਖੁਦ ਦੁਕਾਨਾਂ ਉਪਰ ਜਾ ਕੇ 10 ਰੁਪਏ ਦਾ ਲੱਸੀ ਦਾ ਇੱਕ ਇੱਕ ਗਿਲਾਸ ਪਿਆਉਣ ਸ਼ੁਰੂ ਕੀਤਾ ਜਦੋਂ ਲੋਕਾਂ ਨੂੰ ਉਨ੍ਹਾਂ ਦੀ ਲੱਸੀ ਪਸੰਦ ਆਉਣ ਲੱਗ ਗਈ ਤਾਂ ਫਿਰ ਲੋਕ ਉਨ੍ਹਾਂ ਦੇ ਆਉਣ ਦਾ ਇੰਤਜਾਰ ਕਰਦੇ ਸਨ। ਉਹ ਦੱਸਦੇ ਹਨ ਕਿ ਫਿਰ ਉਨ੍ਹਾਂ ਨੇ ਦਾਦੀ ਪੋਤੀ ਪਾਰਕ ਦੇ ਸਾਹਮਣੇ ਹੀ ਆਪਣਾ ਪੱਕਾ ਸਟਾਲ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਇੱਥੋਂ ਹੀ ਗ੍ਰਾਹਕ ਉਨ੍ਹਾਂ ਤੋਂ ਦੁੱਧ, ਦਹੀਂ, ਲੱਸੀ, ਪਨੀਰ, ਘਿਓ ਆਦਿ ਖਰੀਦ ਕੇ ਲੈ ਜਾਂਦੇ ਹਨ।
ਭੁਪਿੰਦਰ ਸਿੰਘ ਸ਼ਾਂਝੇ ਪਰਿਵਾਰ ਵਿੱਚ ਰਹਿੰਦੇ ਹਨ ਅਤੇ ਪਸ਼ੂਆਂ ਨੂੰ ਸਾਂਭਣ ਤੋਂ ਲੈ ਕੇ ਦੁੱਧ ਤੋਂ ਵੱਖ ਵੱਖ ਪ੍ਰੋਡਕਟ ਬਣਾਉਣ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਸਹਿਯੋਗ ਕਰਦਾ ਹੈ। ਉਹ ਇਨ੍ਹਾਂ ਪ੍ਰੋਡਕਟਸ ਨੂੰ ਆਪਣੀ ਕਾਰ ਵਿੱਚ ਭਰ ਕੇ ਬਠਿੰਡਾ ਲੈ ਆਉਂਦੇ ਹਨ ਜਿੱਥੇ ਉਹ ਸਵੇਰ ਅਤੇ ਸ਼ਾਮ ਖੜ ਕੇ ਲੋਕਾਂ ਨੂੰ ਚੰਗੀ ਅਤੇ ਸ਼ੁੱਧ ਚੀਜ਼ ਵੇਚਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਦੁੱਧ, ਲੱਸੀ ਸ਼ੱੁਧ ਹੋਣ ਕਰਕੇ ਹੀ ਗ੍ਰਾਹਕ ਉਨ੍ਹਾਂ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਨੂੰ ਵੀ ਜੇਕਰ ਸ਼ੁੱਧ ਚੀਜ਼ ਮਿਲਦੀ ਹੈ ਤਾਂ ਉਹ ਵੀ ਉਸਦਾ ਬਣਦਾ ਮੁੱਲ ਦਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਦ ਅੱਜ ਪਾਣੀ ਮੁੱਲ ਵਿਕ ਰਿਹਾ ਹੈ ਤਾਂ ਕਿਸਾਨ ਖੁਦ ਪੈਦਾ ਕਰਨ ਵਾਲੀਆਂ ਚੀਜ਼ਾਂ ਦੀ ਮਾਰਕੀਟਿੰਗ ਕਰਨ ਤੋਂ ਸੰਗ ਮੰਨਦੇ ਹਨ ਜਦਕਿ ਜੇਕਰ ਕਿਸਾਨ ਆਪਣੀ ਉਪਜ ਨੂੰ ਪ੍ਰੋਸੈਸ ਕਰਕੇ ਖੁਦ ਉਸਨੂੰ ਵੇਚਣ ਤਾਂ ਉਹ ਵੀ ਚੰਗੀ ਕਮਾਈ ਕਰ ਸਕਦੇ ਹਨ। ਭੁਪਿੰਦਰ ਸਿੰਘ ਦੇ ਕਾਰੋਬਾਰ ਸਬੰਧੀ ਕੀਤੀ ਗੱਲਬਾਤ ਤੁਸੀਂ ਹੇਠਲੀ ਵੀਡੀਓ ਵਿੱਚ ਵੇਖ ਸਕਦੇ ਹੋ।

ਲੱਸੀ ਵੇਚ ਕੇ ਕਾਰੋਬਾਰ ਚਲਾਉਣ ਵਾਲਾ ਕਿਸਾਨ
More from MotivationalMore posts in Motivational »
Be First to Comment