ਬਰਨਾਲਾ ਦੇ 25 ਏਕੜ ਦੀਆਂ ਝੁੱਗੀਆਂ ਝੋਪੜੀਆਂ ਵਿੱਚ ਰਹਿੰਦੀਆਂ ਵਰਖਾ ਅਤੇ ਸ਼ਾਲੂ ਗਾਉਣ ਦਾ ਸ਼ੌਂਕ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੀ ਹਰਮੋਨੀਅਮ ਬਜਾਉਂਦੇ ਸਨ ਜਿੱਥੋਂ ਉਨ੍ਹਾਂ ਨੂੰ ਗਾਉਣ ਦੀ ਚੇਟਕ ਲੱਗੀ।
ਇਨ੍ਹਾਂ ਬੱਚੀਆਂ ਦੀ ਮਾਂ ਨੇ ਦੱਸਿਆ ਕਿ ਉਸਦੇ ਪਤੀ ਕਬਾੜ ਇਕੱਠਾ ਕਰਨ ਦਾ ਕੰਮ ਕਰਦੇ ਹਨ। ਅੱਤ ਦੀ ਗਰੀਬੀ ਹੰਡਾਉਣ ਦੇ ਬਾਵਜੂਦ ਉਹ ਆਪਣੀਆਂ ਬੱਚੀਆਂ ਦੇ ਗਾਉਣ ਦੇ ਹੁਨਰ ਨੂੰ ਨਿਖਾਰਣ ਦੇ ਲਈ ਖੁਦ ਕਈ ਘਰਾਂ ਵਿੱਚ ਕੰਮ ਕਰਕੇ ਟੱਬਰ ਦੀ ਗੁਜਰ ਬਸਰ ਕਰ ਰਹੇ ਹਨ
ਸਾਲੂ ਨੇ ਦੱਸਿਆ ਕਿ ਉਹ ਸੰਗੀਤ ਸਿੱਖਣ ਲਈ ਲੁਧਿਆਣਾ ਦੀ ਇੱਕ ਅਕੈਡਮੀ ਵਿੱਚ ਵੀ ਲੱਗੀ ਹੋਈ ਹੈ। ਉਹ ਸੰਗੀਤ ਸਿੱਖਣ ਲਈ ਰੋਜ਼ 80 ਕਿਲੋਮੀਟਰ ਸਫਰ ਕਰਕੇ ਲੁਧਿਆਣਾ ਸ਼ਹਿਰ ਪਹੁੰਚਦੀ ਹੈ ਅਤੇ ਫਿਰ ਉੱਥੋਂ ਉਹ ਕਈ ਕਿਲੋਮੀਟਰ ਤੁਰ ਕੇ ਸੰਗੀਤ ਅਕੈਡਮੀ ਜਾਂਦੀ ਹੈ ਕਿਉਂਕਿ ਬਹੁਤ ਵਾਰ ਉਸ ਕੋਲ ਆਟੋ ਕਰਵਾਉਣ ਦੇ ਲਈ ਪੈਸੇ ਵੀ ਨਹੀਂ ਹੁੰਦੇ ਹਨ।
ਬੱਚੀਆਂ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਿਰਾਦਰੀ ਵਿੱਚ ਬੱਚੀਆਂ ਨੂੰ ਪੜਾਉਣ ਲਿਖਾਉਣ ਦੀ ਤਵਜ਼ੋ ਨਹੀਂ ਦਿੱਤੀ ਜਾਂਦੀ ਪਰ ਇਸ ਦੇ ਉਲਟ ਉਹ ਬੱਚਿਆਂ ਨੂੰ ਪੜਾ ਲਿਖਾ ਕੇ ਸਮਾਜ ਵਿੱਚ ਚੰਗੇ ਮੁਕਾਮ ਉਪਰ ਦੇਖਣਾ ਚਾਹੁੰਦੀ ਹੈ ਤਾਂ ਜੋ ਜ਼ਿੰਦਗੀ ਦਾ ਜੋ ਦੋਜ਼ਖ ਉਨ੍ਹਾਂ ਕੱਟਿਆ ਹੈ ਉਹ ਉਨ੍ਹਾਂ ਦੀਆਂ ਬੱਚੀਆਂ ਨੂੰ ਨਾ ਕੱਟਣਾ ਪਵੇ।
ਵਰਖਾ ਅਤੇ ਸ਼ਾਲੂ ਸਮੇਤ ਇਸ ਟੱਬਰ ਵਿੱਚ ਪੰਜ ਬੇਟੀਆਂ ਹਨ ਜਿਸ ਵਿੱਚੋਂ ਦੋ ਵੱਡੀਆਂ ਬੇਟੀਆਂ ਦੇ ਗਾਉਣ ਦੇ ਹੁਨਰ ਨੂੰ ਲੈ ਕੇ ਉਨ੍ਹਾਂ ਦੇ ਮਾਂ ਬਾਪ ਬੱਚੀਆਂ ਦੇ ਭਵਿੱਖ ਪ੍ਰਤੀ ਆਸਬੰਦ ਹਨ। ਉਨ੍ਹਾਂ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਜੇ ਗਰੀਬ ਨਾ ਹੁੰਦੀਆਂ ਤਾਂ ਸਾਡਾ ਵੀ ਨਾਂ ਹੁੰਦਾ
More from MotivationalMore posts in Motivational »
Be First to Comment