Press "Enter" to skip to content

ਗੋਹੇ ਤੋਂ ਬਿਜ਼ਨਸ ਖੜਾ ਕਰਨ ਵਾਲੇ ਦੋ ਦੋਸਤਾਂ ਦੀ ਕਹਾਣੀ

ਇਹ ਕਹਾਣੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਖੁਰਦ ਦੇ ਰਹਿਣ ਵਾਲੇ ਦੋ ਦੋਸਤਾਂ ਦੀ ਹੈ। ਹਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨਾਮ ਦੇ ਇਹ ਨੌਜਵਾਨ ਵਿਕਾਸ ਖੇਤਰ ਵਿੱਚ ਚੰਗੀਆਂ ਤਨਖਾਹਾਂ ਨਾਲ ਨੌਕਰੀਆਂ ਕਰ ਰਹੇ ਹਨ। ਸਮਾਜਿਕ ਪਾਬੰਦੀਆਂ ਨੂੰ ਤੋੜਦਿਆਂ ਇਨ੍ਹਾਂ ਨੌਜਵਾਨਾਂ ਨੇ ਪਸ਼ੂਆਂ ਦੇ ਗੋਹੇ ਤੋਂ ਖਾਦ ਬਣਾਉਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ।

ਇਸ ਸਟਾਰਟ-ਅੱਪ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਤਿੰਨ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਹੁਣ ਉਨ੍ਹਾਂ ਕੋਲ ਪੇਂਡੂ ਰੂਟਸ ਨਾਮਕ ਜੈਵਿਕ ਖਾਦ ਦਾ ਆਪਣਾ ਬ੍ਰਾਂਡ ਹੈ। ਇਹ ਨੌਜਵਾਨ ਔਰਗੈਨਿਕ ਬਾਇਓ ਫਰਟੀਲਾਈਜ਼ਰ ਆਨਲਾਈਨ ਵੇਚਦੇ ਹਨ।

ਇਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਤੋਂ ਆਪਣੀ ਤਨਖਾਹ ਦੇ ਬਰਾਬਰ ਹੀ ਕਮਾ ਲੈਂਦੇ ਹਨ। ਉਹ ਹੁਣ ਉੱਥੇ ਦੇ ਬ੍ਰਾਂਡ ਦੇ ਤਹਿਤ ਜੈਵਿਕ ਭੋਜਨ ਉਤਪਾਦ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੀਟਨਾਸ਼ਕ ਮੁਕਤ ਭੋਜਨ ਮੁਹੱਈਆ ਕਰਵਾਇਆ ਜਾ ਸਕੇ।

Be First to Comment

Leave a Reply

Your email address will not be published. Required fields are marked *