ਸੰਨ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਸਮੇਂ ਨੂੰ ਪੰਜਾਬੀ ਹੱਲਿਆਂ ਦੇ ਸਮੇਂ ਦੇ ਤੌਰ ਤੇ ਯਾਦ ਕਰਦੇ ਹਨ। ਚੜ੍ਹਦੇ ਅਤੇ ਲਹਿੰਦੇ, ਦੋਵੇਂ ਪਾਸਿਆਂ ਦੇ ਪੰਜਾਬੀ ਇਸ ਸਮੇਂ ਨੂੰ ਉਜਾੜੇ ਜਾਂ ਹੱਲਿਆਂ ਦੇ ਸਮੇਂ ਦੇ ਤੌਰ ਤੇ ਯਾਦ ਕਰਦੇ ਹਨ। ਇਸ ਸਮੇਂ ਹੋਏ ਕਤਲੇਆਮ ਵਿੱਚ ਮਾਰੇ ਜਾਣ ਵਾਲੇ ਅਤੇ ਮਰਨ ਵਾਲੇ ਦੋਵੇਂ ਹੀ ਪੰਜਾਬੀ ਸਨ ਜੋ ਆਪਸੀ ਭਾਈਚਾਰਾ ਭੁੱਲ ਕੇ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋ ਗਏ। ਇਸ ਮਾੜੇ ਦੌਰ ਵਿੱਚ ਕੋਈ ਵਿਰਲਾ ਟਾਂਵਾਂ ਇਲਾਕਾ ਜਾਂ ਪਿੰਡ ਹੀ ਸੀ ਜੋ ਇਸ ਹਨੇਰੀ ਤੋਂ ਨਿਰਲੇਪ ਰਿਹਾ ਹੋਵੇ।
ਬਰਨਾਲਾ ਜ਼ਿਲ੍ਹੇ ਦਾ ਪਿੰਡ ਭੋਤਨਾ ਅਜਿਹਾ ਹੀ ਪਿੰਡ ਹੈ। ਇਸ ਪਿੰਡ ਦੇ ਵਾਸੀਆਂ ਨੇ ਆਜ਼ਾਦੀ ਦੀ ਲਹਿਰ ਸਮੇਤ ਲਗਭਗ ਹਰ ਲੋਕ ਪੱਖੀ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਪਿੰਡ ਦੇ ਲੋਕਾਂ ਨੇ ਕਤਲੋਗਾਰਤ ਦੇ ਸਮੇਂ ਵੀ ਪਿੰਡ ਵਿੱਚ ਧਾਰਮਿਕ ਨਫ਼ਰਤ ਨੂੰ ਫੈਲਣ ਤੋਂ ਨਾ ਸਿਰਫ਼ ਰੋਕੀ ਰੱਖਿਆ ਸਗੋਂ ਬਾਹਰਲੇ ਪਿੰਡਾਂ ਦੇ ਹਮਲਾਵਰਾਂ ਤੋਂ ਪਿੰਡ ਦੇ ਮੁਸਲਮਾਨ ਪਰਿਵਾਰਾਂ ਦੀ ਰੱਖਿਆ ਵੀ ਕੀਤੀ ਅਤੇ ਜੋ ਲੋਕ ਮਾਹੌਲ ਦੇ ਡਰੋਂ ਪਾਕਿਸਤਾਨੀ ਪੰਜਾਬ ਵਿੱਚ ਜਾਣ ਦੇ ਇੱਛਕ ਸਨ ਉਨ੍ਹਾਂ ਨੂੰ ਹਿਫ਼ਾਜ਼ਤ ਨਾਲ ਰਫ਼ਿਊਜੀ ਕੈਂਪਾਂ ਵਿੱਚ ਪੁੱਜਦਾ ਵੀ ਕੀਤਾ।
ਹੇਠਲੀ ਵੀਡੀਓ ਵਿੱਚ ਪਿੰਡ ਵਾਸੀ ਗੁਰਪ੍ਰੀਤ ਸਿੰਘ ਉਸ ਸਮੇਂ ਦੀ ਕਹਾਣੀ ਦੱਸ ਰਹੇ ਹਨ ਜਦੋਂ ਗੁਰਦੁਆਰੇ ਦੇ ਗ੍ਰੰਥੀ ਬਾਬਾ ਅਰਜਨ ਸਿੰਘ ਨੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਦੀ ਜ਼ਿੰਦਗੀ ਹਮਲਾਵਰ ਧਾੜਵੀਆਂ ਤੋਂ ਬਚਾਉਣ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਈ ਅਤੇ ਪਿੰਡ ਵਾਸੀਆਂ ਨੇ ਬਾਬਾ ਜੀ ਦੇ ਸੱਦੇ ਉੱਤੇ ਕਿਸ ਤਰਾਂ ਇਕੱਠੇ ਹੋਕੇ ਹਮਲਾਵਰਾਂ ਨੂੰ ਪਿੰਡ ਵਿੱਚੋਂ ਬਹਾਰ ਕੱਢਿਆ।
ਕਿਸਾਨ ਸੰਘਰਸ਼ ਤੋਂ ਵੀ ਪਹਿਲਾਂ ਰਾਹ ਦਰਸਾਉਣ ਵਾਲਾ ਪਿੰਡ
More from MotivationalMore posts in Motivational »
Be First to Comment