ਭਦੌੜ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਹਿਮ ਸਥਾਨ ਰਿਹਾ ਹੈ। ਭਦੌੜ ਨਾਲ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਨਛੱਤਰ ਛੱਤਾ ਵਰਗੇ ਵੱਡੇ ਗਾਇਕਾਂ ਦੇ ਨਾਮ ਜੁੜੇ ਹੋਏ ਹਨ। ਬਿੰਦਰ ਸਿੰਘ ਨੂੰ ਇਸ ਵਿਰਸੇ ਵਿੱਚੋਂ ਹੀ ਸੰਗੀਤ ਦੀ ਮੁਹਾਰਤ ਹਾਸਲ ਹੋਈ। ਬਿੰਦਰ ਸਿੰਘ ਨੇ ਪੰਜਾਬੀ ਸੰਗੀਤ ਦੇ ਉਸ ਅਨਮੋਲ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ ਹੈ ਜੋ ਬਹੁਤ ਹੀ ਦੁਰਲੱਭ ਹੈ।
ਬਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਪੁਰਾਣੇ ਗਾਇਕਾਂ ਦੇ ਸੰਗੀਤ ਰਿਕਾਰਡ ਮੌਜੂਦ ਹਨ ਜੋ ਅੱਜਕੱਲ ਨਹੀਂ ਮਿਲਦੇ। ਇਸ ਵਿੱਚ ਯਮਲਾ ਜੱਟ, ਮੁਹੰਮਦ ਸਦੀਕ, ਕੁਲਦੀਪ ਮਾਣਕ, ਗੁਰਦਾਸ ਮਾਨ, ਹੰਸ ਰਾਜ ਹੰਸ ਸਮੇਤ ਹੋਰ ਵੀ ਕਈ ਗਾਇਕਾਂ ਦੇ ਉਨ੍ਹਾਂ ਕੋਲ ਰਿਕਾਰਡ ਸਾਂਭ ਕੇ ਰੱਖੇ ਹੋਏ ਹਨ।
ਬਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਇਨ੍ਹਾਂ ਰਿਕਾਰਡਾਂ ਨੂੰ ਸ਼ਾਂਭਣ ਦਾ ਸ਼ੌਂਕ ਪੈ ਗਿਆ ਅਤੇ ਇਨ੍ਹਾਂ ਰਿਕਾਰਡ ਨੂੰ ਜਮ੍ਹਾਂ ਕਰਨ ਦਾ ਉਨ੍ਹਾਂ ਨੂੰ ਇਨ੍ਹਾਂ ਜਨੂਨ ਸੀ ਕਿ ਕਈ ਵਾਰ ਉਨ੍ਹਾਂ ਘਰ ਝੂਠ ਬੋਲ ਕੇ ਪੈਸੇ ਵੀ ਲਏ ਤਾਂ ਜੋ ਉਹ ਰਿਕਾਰਡ ਖਰੀਦ ਦੇ ਰੱਖ ਸਕਣ।ਅੱਜ ਉਨ੍ਹਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਰਿਕਾਰਡ ਸਾਂਭੇ ਹੋਏ ਹਨ।
ਇਨ੍ਹਾਂ ਰਿਕਾਰਡਾਂ ਨੂੰ ਸਾਂਭਣ ਦੇ ਲਈ ਉਨ੍ਹਾਂ ਆਪਣੇ ਘਰ ਵਿੱਚ ਇੱਕ ਵੱਖਰਾ ਕਮਰਾ ਵੀ ਬਣਾਇਆ ਹੋਇਆ ਹੈ ਜਿੱਥੇ ਵੱਖ ਵੱਖ ਗਾਇਕਾਂ ਦੇ ਰਿਕਾਰਡ ਅਤੇ ਇਨ੍ਹਾਂ ਰਿਕਾਰਡਸ ਨੂੰ ਚਲਾਉਣ ਵਾਲੀ ਮਸ਼ੀਨ ਅਤੇ ਪੁਰਾਣੇ ਰੇਡੀਓ ਵੀ ਰੱਖੇ ਹੋਏ ਹਨ। ਬਿੰਦਰ ਸਿੰਘ ਦੱਸਦੇ ਹਨ ਕਿ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਉਨ੍ਹਾਂ ਨਾਲ ਆਪਣੇ ਪੁਰਾਣੇ ਰਿਕਾਰਡ ਲੈਣ ਲਈ ਵੀ ਕੀਤਾ ਅਤੇ ਇਨ੍ਹਾਂ ਰਿਕਾਰਡ ਦੇ ਚਲਦੇ ਉਨ੍ਹਾਂ ਨੂੰ ਪੰਜਾਬੀ ਗਾਇਕਾਂ ਦੇ ਨਾਲ ਮਿਲਣ ਦਾ ਮੌਕਾ ਵੀ ਮਿਿਲਆ।
ਬਿੰਦਰ ਸਿੰਘ ਵੱਲੋਂ ਸਾਂਭੇ ਗਏ ਇਹ ਰਿਕਾਰਡਸ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹਨ। ਉਨ੍ਹਾਂ ਦੇ ਸੰਗੀਤ ਰਿਕਾਰਡ ਇੱਕਠੇ ਦੇ ਸਫਰ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਪੰਜਾਬੀ ਦੇ ਵੱਡੇ ਗਾਇਕ ਮੇਰੇ ਕੋਲ ਗੀਤ ਸੁਣਨ ਆਉਂਦੇ ਹਨ
More from MotivationalMore posts in Motivational »
Be First to Comment