ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਗਿੱਲ ਦੇ ਸਾਬਕਾ ਸਰਪੰਚ ਸਵਰਨ ਸਿੰਘ ਨੇ ਪੁਰਾਤਨ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਹੈ। ਸਵਰਨ ਸਿੰਘ ਨੇ ਆਪਣੇ ਖੇਤ ਵਿੱਚ ਪੁਰਾਣੇ ਪੰਜਾਬ ਦੀ ਯਾਦ ਦਵਾਉਂਦਾ ਇੱਕ ਅਜਿਹਾ ਘਰ ਡਿਜ਼ਾਈਨ ਕੀਤਾ ਹੈ ਜਿਸ ਨੂੰ ਮਿਊਜ਼ੀਅਮ ਕਹਿਣਾ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਸ ਘਰ ਵਿੱਚ ਉਨ੍ਹਾਂ ਨੇ ਮਸ਼ੀਨੀ ਯੁੱਗ ਤੋਂ ਪਹਿਲਾਂ ਵਰਤੇ ਜਾਂਦੇ ਖੇਤੀ ਸੰਦ, ਗੱਡੇ, ਘਰੇਲੂ ਬਰਤਨ ਅਤੇ ਹੋਰ ਫਰਨੀਚਰ ਦੀ ਪ੍ਰਦਰਸ਼ਨੀ ਲਗਾਈ ਹੈ।
ਸਵਰਨ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਪੁਰਾਤਨ ਚੀਜ਼ਾਂ ਨੂੰ ਸ਼ਾਂਭਣ ਦਾ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਅਤੇ ਇਸ ਲਈ ਉਨ੍ਹਾਂ ਆਪਣੇ ਖੇਤ ਦੀ ਜਗ੍ਹਾ ਵਿੱਚ ਪੰਜਾਬੀ ਵਿਰਸੇ ਨਾਲ ਜੁੜੀਆ ਚੀਜ਼ਾਂ ਨੂੰ ਇੱਕਠੀਆਂ ਕਰਕੇ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਕੋਈ ਵੀ ਵਿਅਕਤੀ ਦਿਨ ਦੇ ਸਮੇਂ ਕਦੇ ਵੀ ਆ ਕੇ ਇਨ੍ਹਾਂ ਪੁਰਤਾਨ ਚੀਜ਼ਾਂ ਨੂੰ ਵੇਖ ਸਕਦਾ ਹੈ ਅਤੇ ਸਾਰਿਆਂ ਦੇ ਲਈ ਦਿਨ ਸਮੇਂ ਇਸ ਘਰ ਦੇ ਦਰਵਾਜੇ ਖੁੱਲੇ ਹੁੰਦੇ ਹਨ ਅਤੇ ਇਨ੍ਹਾਂ ਚੀਜ਼ਾਂ ਨੂੰ ਵੇਖ ਦੀ ਲਈ ਕਿਸੇ ਤੋਂ ਕੋਈ ਪੈਸੇ ਵੀ ਨਹੀਂ ਵਸੂਲੇ ਜਾਂਦੇ।
ਸਵਰਨ ਸਿੰਘ ਦੇ ਇਸ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ ਪੁਰਾਤਨ ਚੀਜ਼ਾਂ ਦੇ ਹਿਸਾਬ ਨਾਲ ਵੰਡਿਆ ਹੋਇਆ ਹੈ ਜਿਸ ਵਿੱਚ ਖੇਤੀ ਦੇ ਸੰਦ ਗੱਡੇ ਅਤੇ ਹੋਰ ਪੁਰਾਤਨ ਚੀਜ਼ਾਂ ਲਈ ਇੱਕ ਵਿਸ਼ਾਲ ਕਮਰਾ ਹੈ। ਇਸ ਤੋਂ ਇਲਾਵਾ ਪੁਰਾਤਨ ਖੂਹ, ਹਾਰੇ, ਚਰਖਾ, ਪੁਰਾਤਨ ਰਿਕਾਰਡ, ਸਿੱਕੇ-ਨੋਟ ਅਤੇ ਚਿੱਠੀਆਂ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੁਰਾਤਨ ਸਮੇਂ ਖੇਡੀਆਂ ਜਾਂਦੀ ਦਿਲਚਸਪ ਦਿਮਾਗੀ ਖੇਡਾਂ ਵੀ ਸਾਂਭ ਦੇ ਰੱਖੀਆਂ ਹੋਈਆਂ ਹਨ।
ਸਵਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਪਹਿਲ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕੀਤੀ ਹੈ ਤਾਂ ਜੋ ਉਹ ਆਪਣੇ ਪੁਰਖਿਆਂ ਵੱਲੋਂ ਕੀਤੇ ਅਣਥੱਕ ਕਾਰਜਾਂ ਤੋਂ ਜਾਣੂ ਹੋ ਸਕਣ।ਉਨ੍ਹਾਂ ਵੱਲੋਂ ਕਿੱਤੇ ਉਪਰਾਲੇ ਬਾਰੇ ਹੋਰ ਜਾਣ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਪੰਜਾਬ ਦੀ ਵਿਰਾਸਤ ਦਾ ਖਜ਼ਾਨਾ ਸਾਂਭੀ ਬੈਠਾ ਇਹ ਸਾਬਕਾ ਸਰਪੰਚ
More from MotivationalMore posts in Motivational »
Be First to Comment