ਜਿਲਾ ਮੋਗਾ ਦੇ ਪਿੰਡ ਬੱਧਨੀ ਕਲਾਂ ਦੇ ਰਹਿਣ ਵਾਲੇ ਜਗਸੀਰ ਸਿੰਘ ਪੇਸ਼ੇ ਵਜੋਂ ਇੱਕ ਤਰਖਾਣ ਹਨ। ਜਗਸੀਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਜਿਵੇਂ ਲੱਕੜ ਦੇ ਖੇਤੀ ਸੰਦ, ਗੱਡਾ, ਘਰੇਲੂ ਵਸਤੂਆਂ ਜਿਵੇਂ ਚਰਖਾ, ਸੰਦੂਕ, ਪੀੜੀਆਂ, ਮੰਜੇ, ਅਤੇ ਹੋਰ ਚੀਜ਼ਾਂ ਬਣਾਉਂਦੇ ਹਨ ਜੋ ਪੁਰਾਣੇ ਸਮੇਂ ਪੰਜਾਬ ਦੇ ਲੋਕ ਵਰਤਦੇ ਸਨ।
ਜਗਸੀਰ ਸਿੰਘ ਦੱਸਦੇ ਹਨ ਕਿ ਮਸ਼ੀਨੀਕਰਨ ਨਾਲ ਪੰਜਾਬ ਨੇ ਤਰੱਕੀ ਤਾਂ ਬਹੁਤ ਕੀਤੀ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਵਿਰਸੇ ਤੋਂ ਦੂਰ ਕਰ ਦਿੱਤਾ ਅਤੇ ਉਹਨਾਂ ਵੱਲੋਂ ਅੱਜ ਦੀ ਪੀੜੀ ਨੂੰ ਪੁਰਾਤਨ ਵਿਰਸੇ ਨਾਲ ਜੋੜਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਉਹ ਦੱਸਦੇ ਹਨ ਕਿ ਸਾਰਾ ਕੰਮ ਖੁਦ ਹੀ ਹੱਥੀ ਕਰਦੇ ਹਨ ਅਤੇ ਲੋਕਾਂ ਵੱਲੋਂ ਦਿੱਤੇ ਆਰਡਰ ਦੇ ਹਿਸਾਬ ਨਾਲ ਹੀ ਚੀਜ਼ਾਂ ਤਿਆਰ ਕਰਕੇ ਦਿੰਦੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤਾ ਸਮਾਨ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਜਾ ਚੁੱਕਾ ਹੈ ਅਤੇ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ।
ਉਹ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਅੱਜ ਦੀ ਪੀੜੀ ਦੇ ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਣ ਦੇ ਲਈ ਵਿਰਸੇ ਨਾਲ ਜੁੜੀਆ ਚੀਜ਼ਾਂ ਦੇ ਮਾਡਲ ਵੀ ਤਿਆਰ ਕੀਤੇ ਹੋਏ ਹਨ ਤਾਂ ਜੋ ਨੌਜਵਾਨ ਇਨ੍ਹਾਂ ਚੀਜ਼ਾਂ ਨੂੰ ਵੇਖ ਕੇ ਸਮਝ ਸਕਣ ਕਿ ਪੁਰਾਣੇ ਪੰਜਾਬ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਸਨ ਅਤੇ ਕਿਸ ਤਰ੍ਹਾਂ ਦੇ ਸੰਦ ਜਾਂ ਘਰੇਲੂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਜਗਸੀਰ ਸਿੰਘ ਦੇ ਇਸ ਉਪਰਾਲੇ ਬਾਰੇ ਤੁਸੀਂ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਵਿਰਾਸਤੀ ਚੀਜ਼ਾਂ ਰਾਹੀਂ ਇਤਿਹਾਸ ਸਾਂਭਣ ਵਾਲਾ ਬਾਬਾ
More from MotivationalMore posts in Motivational »
Be First to Comment